
ਪੰਜਾਬ ਪੁਲਿਸ ਦੇ ਜਵਾਨ ਅਤੇ ਅਧਿਕਾਰੀ 18 ਮਾਰਚ ਤੋਂ ਗਰਮੀ ‘ਚ ਠੰਡੀ ਵਰਦੀ ਵਿਚ ਨਜ਼ਰ ਆਉਣਗੇ। ਪੰਜਾਬ ਦੇ ਡੀਜੀਪੀ ਵੱਲੋਂ ਸ਼ੁੱਕਰਵਾਰ ਨੂੰ ਇਸ ਸਬੰਧੀ ਹੁਕਮ...
ਚੰਡੀਗੜ੍ਹ : ਪੰਜਾਬ ਪੁਲਿਸ ਦੇ ਜਵਾਨ ਅਤੇ ਅਧਿਕਾਰੀ 18 ਮਾਰਚ ਤੋਂ ਗਰਮੀ ‘ਚ ਠੰਡੀ ਵਰਦੀ ਵਿਚ ਨਜ਼ਰ ਆਉਣਗੇ। ਪੰਜਾਬ ਦੇ ਡੀਜੀਪੀ ਵੱਲੋਂ ਸ਼ੁੱਕਰਵਾਰ ਨੂੰ ਇਸ ਸਬੰਧੀ ਹੁਕਮ ਸਾਰੇ ਪੁਲਿਸ ਮੁਖੀਆਂ, ਪੁਲਿਸ ਮੁੱਖ ਦਫ਼ਤਰ ਦੀਆਂ ਬ੍ਰਾਂਚਾਂ ਦੇ ਮੁਖੀਆਂ ਦੇ ਨਾਂ ਜਾਰੀ ਕਰ ਦਿੱਤਾ ਹੈ। ਹੁਕਮਾਂ ਵਿਚ ਕਿਹਾ ਗਿਆ ਹੈ ਕਿ 18 ਮਾਰਚ, 2019 ਤੋਂ ਪੰਜਾਬ ਪੁਲਿਸ ਵਿਚ ਸਾਰੇ ਰੈਂਕ ਦੇ ਅਧਿਕਾਰੀ-ਕਰਮਚਾਰੀ ਗਰਮੀ ਦੇ ਮੌਸਮ ਲਈ ਨਿਰਧਾਰਿਤ ਵਰਦੀ ਪਹਿਨਣਗੇ।
Punjab Police
ਹਾਲਾਂਕਿ ਹੁਕਮ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੌਸਮ ਦੇ ਮਿਜਾਜ਼ ਨੂੰ ਦੇਖਦੇ ਹੋਏ ਸਾਰੇ ਅਧਿਕਾਰੀ-ਕਰਮਚਾਰੀ 31 ਮਾਰਚ, 2019 ਤੱਕ ਸ਼ਾਮ-ਰਾਤ ਦੇ ਸਮੇਂ ਡਿਊਟੀ ਦੌਰਾਨ ਗਰਮ ਵਰਦੀ ਵੀ ਪਾ ਸਕਦੇ ਹਨ।