
ਸਦਰ ਮੋਗਾ ਦੇ ਐਸ.ਐਚ.ਓ ਜੇਜੇ ਅਟਵਾਲ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਿਕ ਐਸ.ਐਚ.ਓ ਅਟਵਾਲ ਸੋਮਵਾਰ...
ਫ਼ਿਰੋਜ਼ਪੁਰ : ਸਦਰ ਮੋਗਾ ਦੇ ਐਸ.ਐਚ.ਓ ਜੇਜੇ ਅਟਵਾਲ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਿਕ ਐਸ.ਐਚ.ਓ ਅਟਵਾਲ ਸੋਮਵਾਰ ਸਵੇਰੇ 3 ਵਜੇ ਸਵਿਫਟ ਕਾਰ ਰਾਹੀਂ ਮੋਗਾ ਤੋਂ ਫ਼ਿਰੋਜ਼ਪੁਰ ਆ ਰਹੇ ਸਨ ਕਿ ਫਿਰੋਜ਼ਪੁਰ ਛਾਉਣੀ ਦੀ 7 ਨੰਬਰ ਚੁੰਗੀ ਨੇੜੇ ਉਨ੍ਹਾਂ ਦੀ ਕਾਰ ਜੇਸੀਬੀ ਮਸ਼ੀਨ ਨਾਲ ਟਕਰਾ ਗਈ।
Accident
ਇਸ ਦਰਦਨਾਕ ਹਾਦਸੇ ਦੌਰਾਨ ਜੇਜੇ ਅਟਵਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਆਂਦਾ ਹੈ। ਹਸਪਤਾਲ ਵਿਚ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ। ਫਿਲਹਾਲ ਫਿਰੋਜ਼ਪੁਰ ਪੁਲਿਸ ਵੱਲੋਂ ਹਰ ਪਹਿਲੂ ਤੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।