ਸਿੱਖ ਪਰਚਮ ‘ਨਿਸ਼ਾਨ ਸਾਹਿਬ’ ਨੂੰ ਕਨੈਕਟੀਕਟ ਸਟੇਟ ਵਲੋਂ ਮਾਨਤਾ ਪ੍ਰਾਪਤ : ਵਰਲਡ ਸਿੱਖ ਪਾਰਲੀਮੈਂਟ
Published : Mar 16, 2021, 12:08 am IST
Updated : Mar 16, 2021, 12:08 am IST
SHARE ARTICLE
image
image

ਸਿੱਖ ਪਰਚਮ ‘ਨਿਸ਼ਾਨ ਸਾਹਿਬ’ ਨੂੰ ਕਨੈਕਟੀਕਟ ਸਟੇਟ ਵਲੋਂ ਮਾਨਤਾ ਪ੍ਰਾਪਤ : ਵਰਲਡ ਸਿੱਖ ਪਾਰਲੀਮੈਂਟ

ਕੋਟਕਪੂਰਾ, 15 ਮਾਰਚ (ਗੁਰਿੰਦਰ ਸਿੰਘ) : ਕਨੈਕਟੀਕਟ ਸਟੇਟ ਜੋ ਕਿ 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇਣ ਲਈ ਕਾਨੂੰਨ ਪਾਸ ਕਰਨ ਵਾਲਾ ਅਮਰੀਕਾ ਦਾ ਪਹਿਲਾ ਰਾਜ ਰਿਹਾ ਹੈ, ਹੁਣ ਸਿੱਖ ਪਰਚਮ ‘ਨਿਸ਼ਾਨ ਸਾਹਿਬ’ ਨੂੰ ਮਾਨਤਾ ਦੇਣ ਵਜੋਂ ਜਾਣਿਆ ਜਾਂਦਾ ਹੈ। ਸਿਰਫ਼ ਇਹੋ ਨਹੀਂ, ਸਿੱਖ ਇਤਿਹਾਸਕ ਦਿਵਸ 11 ਮਾਰਚ 1783, ਜਿਸ ਦਿਨ ਬਾਬਾ ਬਘੇਲ ਸਿੰਘ ਦੀ ਅਗਵਾਈ ਹੇਠ ਸਿੱਖ ਫ਼ੌਜ ਨੇ ਦਿੱਲੀ ਜਿੱਤੀ ਅਤੇ ਲਾਲ ਕਿਲ੍ਹੇ ’ਤੇ ਝੰਡਾ ਬੁਲੰਦ ਕੀਤਾ, ਨੂੰ ਸਿੱਖ ਝੰਡਾ (ਨਿਸ਼ਾਨ ਸਾਹਿਬ) ਦਿਵਸ ਵਜੋਂ ਮਾਨਤਾ ਦਿਤੀ। ਇਸ ਮਾਨਤਾ ਨੇ ਨਾ ਸਿਰਫ਼ ਡਾਇਸਪੋਰਾ ’ਚ ਰਹਿੰਦੇ ਸਿੱਖਾਂ ਨੂੰ ਖ਼ੁਸ਼ੀ ਦਿਤੀ ਹੈ, ਬਲਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਵਿਚ ਵਸਦੇ ਸਿੱਖ ਵੀ ਇਸ ਤੋਂ ਬਹੁਤ ਖ਼ੁਸ਼ ਹਨ। 
ਵਰਲਡ ਸਿੱਖ ਪਾਰਲੀਮੇੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਵਲੋਂ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪੈ੍ਰਸ ਨੋਟ ਮੁਤਾਬਕ ਸਵਰਨਜੀਤ ਸਿੰਘ ਖ਼ਾਲਸਾ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਅਤੇ ਕਨੈਕਟੀਕਟ ਤੋਂ ਚੁਣੇ ਗਏ ਐਲੇਕਟੇਡ ਔਫ਼ਿਸ਼ਲ ਜੋ ਕਿ ਸਿਟੀ ਆਫ਼ ਨੌਰਵਿਚ ਦੇ ਬੋਰਡ ਆਫ਼ ਐਜੂਕੇਸ਼ਨ ਮੈਂਬਰ ਵਜੋਂ ਸੇਵਾ ਨਿਭਾਅ ਰਹੇ ਅਤੇ ਮਨਮੋਹਨ ਸਿੰਘ ਭਰਾਰਾ ਨੇ ਰਾਜ ਅਤੇ ਸ਼ਹਿਰਾਂ ਦੇ ਲੀਡਰਾਂ ਵਲੋਂ ਇਸ ਮਾਨਤਾ ਲਈ ਅਹਿਮ ਭੂਮਿਕਾ ਨਿਭਾਈ। ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਡਾ. ਅਮਰਜੀਤ ਸਿੰਘ ਵਾਸ਼ਿੰਗਟਨ, ਨੌਰਵਿਚ ਸ਼ਹਿਰ ਤੋਂ ਮੇਅਰ ਪੀਟਰ ਨਾਈਸਟ੍ਰੋਮ, ਜਨਰਲ ਅਸੈਂਬਲੀ ਮੈਂਬਰ ਕੇਵਿਨ ਰਯਾਨ, ਬਿ੍ਰਦਗੇਪੋਰ ਸ਼ਹਿਰ ਦੇ ਮੇਅਰ ਜੋਅ ਗ਼ਨੀਮ ਨੇ ਹੈਮਡੇਨ ਗੁਰਦਵਾਰਾ ਸਾਹਿਬ ਵਿਖੇ ਆ ਕੇ ਸਿੱਖਾਂ ਦੇ ਹੌਂਸਲੇ ਬੁਲੰਦ ਕੀਤੇ ਅਤੇ ਨਿਸ਼ਾਨ ਸਾਹਿਬ ਦਿਵਸ ਦਾ ਐਲਾਨ ਪੜ੍ਹਨ ਉਪਰੰਤ ਸਿੱਖ ਪਰਚਮ ਲਹਿਰਾਇਆ। ਇਸ ਮੌਕੇ ਅਮਰੀਕਾ ਦੇ ਕਾਂਗਰਸ ਮੈਨ ਜੋਅ ਕਰਟਨੀ, ਅਮਰੀਕਾ ਦੇ ਸੈਨੇਟਰ ਕਿ੍ਰਸ ਮੁਰਫ਼ੀ, ਨੌਰਵਾਲਕ ਦੇ ਮੇਅਰ ਹੈਰੀ ਰਿਲਿੰਗ, ਹੈਮਡਨ ਦੇ ਮੇਅਰ ਕਰਟ ਲੇਂਗ, ਬਿ੍ਰਡਜਪੋਰ ਦੇ ਮੇਅਰ ਜੋਅ ਗ਼ਨੀਮ ਅਤੇ ਸੈਨੇਟਰੀ ਕੈਥੀ ਉਸਟਨ ਸਣੇ ਜਨਰਲ ਅਸੈਂਬਲੀ ਮੈਂਬਰਾਂ ਅਤੇ ਕਈ ਰਾਜ ਨੇਤਾਵਾਂ ਨੇ ਵੀ 11 ਮਾਰਚ ਨੂੰ ਸਿੱਖ ਪਰਚਮ (ਨਿਸ਼ਾਨ ਸਾਹਿਬ) ਦਿਵਸ ਵਜੋਂ ਮਾਨਤਾ ਵੀ ਦਿਤੀ। 
ਸੂਬੇ ਦੇ ਡਿਪਟੀ ਗਵਰਨਰ ਨੇ ਜਿਥੇ ਸਿੱਖਾਂ ਨੂੰ ਵੀਡੀਉ ਕਾਨਫ਼ਰੰਸਿੰਗ ਨਾਲ ਨਿਸ਼ਾਨ ਸਾਹਿਬ ਦਿਵਸ ਦੀਆਂ ਵਧਾਈਆਂ ਦਿਤੀਆਂ, ਉਥੇ ਅਪਣੀ ਲਿਖਤੀ ਸਟੇਟਮੈਂਟ ’ਚ ਨਿਸ਼ਾਨ ਸਾਹਿਬ ਨੂੰ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਵੀ ਮੰਨਿਆ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਮੁਤਾਬਕ “ਇਹ ਵਿਡੰਬਨਾ ਹੈ ਕਿ ਭਾਰਤੀ ਸਰਕਾਰ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਭਾਰਤ ਅਤੇ ਅਮਰੀਕਾ ਵਿਚ ਸਿੱਖ ਪਰਚਮ ਪ੍ਰਤੀ ਨਫ਼ਰਤ ਫੈਲਾਅ ਰਹੀਆਂ ਹਨ ਜਦੋਂ ਕਿ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਲਈ 90 ਫ਼ੀ ਸਦੀ ਤੋਂ ਵੱਧ ਯੋਗਦਾਨ ਪਾਇਆ। ਸਵਰਨਜੀਤ ਸਿੰਘ ਖ਼ਾਲਸਾ ਨੇ ਝੰਡਾ ਚੁਕਣ ਦੀ ਰਸਮ ’ਚ ਸ਼ਿਰਕਤ ਕਰਦਿਆਂ ਕਿਹਾ,“ਸਿੱਖ ਆਸ ਕਰਦਾ ਹੈ ਕਿ 
ਸਟੇਟ ਅਤੇ ਸ਼ਹਿਰਾਂ ਦਾ ਇਹ ਮਤਾ ਅਮਰੀਕੀ ਲੋਕਾਂ ਨੂੰ ਸਿੱਖਾਂ ਬਾਰੇ ਜਾਗਰੂਕ ਕਰਨ ’ਚ ਸਹਾਇਤਾ ਕਰੇਗਾ।’’ ਉਨ੍ਹਾਂ ਕਿਹਾ ਕਿ ‘ਨਿਸ਼ਾਨ ਸਾਹਿਬ’ ਵਜੋਂ ਜਾਣੇ ਜਾਂਦੇ ਸਿੱਖ ਝੰਡੇ ਹਰ ਗੁਰਦੁਵਾਰਾ ਸਾਹਿਬ ਵਿਚ ਸਸ਼ੋਭਿਤ ਹਨ ਅਤੇ ਇਹ ਸਿਰਫ਼ ਸਿੱਖ ਪ੍ਰਭੂਸੱਤਾ ਹੀ ਨਹੀਂ ਬਲਕਿ ਮਨੁੱਖੀ ਪ੍ਰਭੂਸੱਤਾ ਦਾ ਪ੍ਰਤੀਕ ਹੈ ਜੋ ਸਾਨੂੰ ਜ਼ੁਲਮ ਵਿਰੁਧ ਡਟੇ ਰਹਿਣ ਅਤੇ ਨਿਆਂ ਲਈ ਲੜਨ ਦੀ ਯਾਦ ਦਿਵਾਉਂਦਾ ਹੈ। ਮਨਮੋਹਨ ਸਿੰਘ ਭਰਾਰਾ ਨੇ ਕਿਹਾ ਕਿ “ਸਿੱਖ ਸ਼ਾਂਤੀ ਪਸੰਦ ਲੋਕ ਹਨ ਜੋ ਧਾਰਮਕਤਾ ਲਈ ਖੜੇ ਹੋਣ ਦੀ ਹਿੰਮਤ ਰਖਦੇ ਹਨ ਅਤੇ ਸਿੱਖ ਝੰਡਾ ਸਿੱਖ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ।’’ 
ਕੱੁਝ ਚਿੰਤਕਾਂ ਦਾ ਇਹ ਵੀ ਕਹਿਣਾ ਕਿ ਅਮਰੀਕਾ ਦਾ ਬਾਬਾ ਬਘੇਲ ਸਿੰਘ ਦੇ ਲਾਲ ਕਿਲ੍ਹਾ ਫ਼ਤਿਹ ਦਿਵਸ ਮੌਕੇ ਨਿਸ਼ਾਨ ਸਾਹਿਬ ਨੂੰ ਮਾਨਤਾ ਦੇਣ ਦਾ ਫ਼ੈਸਲਾ ਭਾਰਤ ਨੂੰ ਸਿਆਸੀ ਚਪੇੜ ਹੈ। ਕਈ ਬੁੱਧੀਜੀਵੀਆਂ ਦਾ ਦਾਅਵਾ ਹੈ ਕਿ ਇਹ ਅਮਰੀਕਾ ਦਾ ਭਾਰਤ ’ਚ ਹੋਈ 26 ਜਨਵਰੀ ’ਤੇ ਲਾਲ ਕਿਲੇ੍ਹ ਵਾਲੀ ਘਟਨਾ ’ਤੇ ਕਿਸਾਨ ਅਤੇ ਸਿੱਖਾਂ ਨਾਲ ਅਪਣੀ ਸਹਿਮਤੀ ਪ੍ਰਗਟਾਉਣ ਦਾ ਤਰੀਕਾ ਸੀ ਅਤੇ ਭਾਰਤੀਤੰਤਰ ਨੂੰ ਸੁਧਾਰਨ ਦਾ ਇਸ਼ਾਰਾ ਵੀ ਸੀ।

ਫੋਟੋ :- ਕੇ.ਕੇ.ਪੀ.-ਗੁਰਿੰਦਰ-15-3ਸੀ
 

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement