
ਹਰ ਛੋਟੀ ਤੋਂ ਵੱਡੀ ਉਮਰ ਦੀ ਮਹਿਲਾਵਾਂ ਨੂੰ ਦਿੱਲੀ ਮੋਰਚੇ 'ਚ ਸ਼ਾਮਲ ਹੋਣ ਲਈ ਕਰ ਰਹੀਆਂ ਹਨ ਪ੍ਰੇਰਤ
ਮਾਨਸਾ(ਪਰਮਦੀਪ ਰਾਣਾ) ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਅੰਦੋਲਨ ਵਿੱਚ ਪਿੰਡ ਤਲਵੰਡੀ ਅਕਲੀਆਂ ਦੀਆਂ ਮਹਿਲਾਵਾਂ ਦਾ ਉਤਸ਼ਾਹ ਦੁੱਗਣਾ ਹੋ ਗਿਆ। ਹਰ ਛੋਟੀ ਤੋਂ ਵੱਡੀ ਉਮਰ ਦੀ ਮਹਿਲਾਵਾਂ ਨੂੰ ਦਿੱਲੀ ਮੋਰਚੇ ' ਚ ਸ਼ਾਮਲ ਹੋਣ ਲਈ ਪ੍ਰੇਰਤ ਕਰ ਰਹੀਆਂ ਹਨ । ਇਸ ਪਿੰਡ ਦੀਆਂ ਮਹਿਲਾਵਾਂ ਦੇ ਸੰਘਰਸ਼ ਪ੍ਰਤੀ ਜਜ਼ਬੇ ਦਾ ਹੀ ਨਤੀਜਾ ਹੈ ਕਿ ਵਿਸ਼ਵ ਪ੍ਰਸਿੱਧ ਟਾਈਮ ਮੈਗਜ਼ੀਨ ਨੇ ਵੀ ਦਿੱਲੀ ਮੋਰਚੇ ' ਚ ਸ਼ਾਮਲ ਹੋਈਆਂ ਮਹਿਲਾਵਾਂ ਨੂੰ ਆਪਣੇ ਕਵਰ ਪੇਜ ਤੇ ਫੋਟੋ ਲਾ ਕੇ ਮਾਣ - ਸਤਿਕਾਰ ਦਿੱਤਾ ।
Amandeep kaur
ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾ ਤਿਆਰ - ਬਰ - ਤਿਆਰ ਰਹਿਣ ਵਾਲੀ ਸੰਸਥਾ ਖਾਲਸਾ ਏਡ ਦੇ ਰਵੀ ਸਿੰਘ ਨੇ ਵੀ ਪਿੰਡ ਵਾਸੀਆਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਅਤੇ ਹੌਂਸਲਾ ਅਫਜ਼ਾਈ ਕੀਤੀ। ਖਾਲਸਾ ਏਡ ਨੇ ਪਿੰਡ ਦੇ ਦੁੱਖ ਸੁੱਖ ਵਿੱਚ ਖੜਨ ਦਾ ਵਾਅਦਾ ਕੀਤਾ।
Women
ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਉਹ ਵਾਰ-ਵਾਰ ਖੇਤੀ ਅੰਦੋਲਨ 'ਚ ਸ਼ਾਮਲ ਹੋ ਰਹੀਆਂ ਹਨ। ਔਰਤਾਂ ਨੇ ਦੱਸਿਆ ਕਿ ਉਹ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਗਈਆਂ ਸਨ ਪਰ ਉੱਥੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਈ । ਹਰਿਆਣਵੀਂ ਮਹਿਲਾਵਾਂ ਨੇ ਦੱਸਿਆ ਕਿ ਪੰਜਾਬ ਹੀ ਨਹੀਂ ਹੁਣ ਪੂਰੇ ਭਾਰਤ ਭਰ ਦੀਆਂ ਔਰਤਾਂ ਦਾ ਉਤਸ਼ਾਹ ਵਧਿਆ ਹੈ ਅਤੇ ਉਹ ਵੱਧ ਤੋਂ ਵੱਧ ਦਿੱਲੀ ਅੰਦੋਲਨ ਵਿਚ ਜਾਣ ਲਈ ਤਿਆਰ ਹੋ ਰਹੀਆਂ ਹਨ।
Bibi Harmail kaur