ਪੰਜਾਬੀਆਂ ਦੇ ਇਸ ਪਿਆਰ ਦਾ ਕਰਜ਼ ਉਤਾਰਨ ਲਈ ਮੈਨੂੰ ਕਈ ਜਨਮ ਲੈਣੇ ਪੈਣਗੇ- CM ਭਗਵੰਤ ਮਾਨ
Published : Mar 16, 2022, 2:46 pm IST
Updated : Mar 16, 2022, 2:47 pm IST
SHARE ARTICLE
Bhagwant Mann sworn in as Punjab Chief Minister
Bhagwant Mann sworn in as Punjab Chief Minister

ਭਾਗਵਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼

 

ਖਟਕੜ ਕਲਾਂ:  ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸਹੁੰ ਚੁਕਾਈ। ਭਗਵੰਤ ਮਾਨ ਨੇ ਪੰਜਾਬੀ ਭਾਸ਼ਾ ਵਿਚ ਸਹੁੰ ਚੁੱਕੀ। ਇਸ ਤੋਂ ਬਾਅਦ ਭਾਸ਼ਣ ਦੇ ਕੇ ਇੰਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ। ਭਗਵੰਤ ਮਾਨ ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣ ਗਏ ਹਨ।  

Bhagwat Mann sworn in as Punjab Chief MinisterBhagwant Mann sworn in as Punjab Chief Minister

ਸਹੁੰ ਚੁੱਕਣ ਮਗਰੋਂ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਦਾ ਕਰਜ਼ ਉਤਾਰਨ ਲਈ ਮੈਨੂੰ ਕਈ ਜਨਮ ਲੈਣੇ ਪੈਣਗੇ। ਉਹਨਾਂ ਕਿਹਾ, “ ਜਿਨ੍ਹਾਂ ਨੇ ਸਾਨੂੰ ਮੁਲਕ ਲੈ ਕੇ ਦਿੱਤਾ ਹੈ, ਉਹਨਾਂ ਨੂੰ ਸਿਰਫ਼ 23 ਮਾਰਚ ਜਾਂ 28 ਸਤੰਬਰ ਨੂੰ ਹੀ ਯਾਦ ਕਿਉਂ ਕਰਨਾ? ਉਹ ਤਾਂ ਸਾਡੇ ਦਿਲਾਂ ਵਿਚ ਵੱਸਦੇ ਹਨ। ਮੇਰੇ ਲਈ ਖਟਕੜ ਕਲਾਂ ਕੋਈ ਨਵਾਂ ਨਹੀਂ, ਮੈਂ ਕਈ ਵਾਰ ਇੱਥੇ ਆਉਂਦਾ ਰਹਿੰਦਾ ਹਾਂ। ਆਮ ਆਦਮੀ ਪਾਰਟੀ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਲੜਾਈ ਲੜ ਰਹੀ ਹੈ। ਤੁਸੀਂ ਇਸ ਵਿਚ ਸਾਥ ਦਿੱਤਾ, ਤੁਹਾਡੇ ਇਸ ਪਿਆਰ ਦਾ ਕਰਜ਼ ਉਤਾਰਨ ਲਈ ਮੈਨੂੰ ਕਈ ਜਨਮ ਲੈਣੇ ਪੈਣਗੇ”।

Bhagwat Mann sworn in as Punjab Chief MinisterBhagwant Mann sworn in as Punjab Chief Minister

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅਪਣੇ ਸਮਰਥਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਕਦੀ ਵੀ ਹੰਕਾਰ ਨਹੀਂ ਕਰਨਾ, ਨਾ ਹੀ ਕਿਸੇ ਦੇ ਘਰ ਅੱਗੇ ਜਾ ਕੇ ਲਲਕਾਰਾ ਮਾਰਨਾ ਹੈ ਕਿ ਅਸੀਂ ਜਿੱਤ ਗਏ। ਜਿਨ੍ਹਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ, ਅਸੀਂ ਉਹਨਾਂ ਦੇ ਵੀ ਮੁੱਖ ਮੰਤਰੀ ਹਾਂ। ਹੰਕਾਰ ਦਾ ਸਿਰ ਨੀਵਾਂ ਹੁੰਦਾ ਹੈ, ਵਕਤ ਬਹੁਤ ਵੱਡੀ ਚੀਜ਼ ਹੈ, ਜਨਤਾ ਵੀ ਬਹੁਤ ਵੱਡੀ ਚੀਜ਼ ਹੈ। ਉਹ ਆਦਮੀ ਨੂੰ ਅਰਸ਼ ਤੋਂ ਫਰਸ਼ 'ਤੇ ਲਿਆਉਣ ਵਿਚ ਦੇਰ ਨਹੀਂ ਕਰਦੀ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਉਹਨਾਂ ਕੋਲ ਜਾ ਰਹੇ, ਜਿਨ੍ਹਾਂ ਨੂੰ ਕੱਢਣ ਲਈ ਸਾਡੇ ਯੋਧਿਆਂ ਨੇ ਫਾਂਸੀ ਦੇ ਰੱਸੇ ਚੁੰਮੇ। ਉਹਨਾਂ ਕਿਹਾ ਕਿ ਅਸੀਂ ਇੱਥੇ ਰਹਿ ਕੇ ਹੀ ਪੰਜਾਬ ਦੀ ਹਾਲਤ ਵਿਚ ਸੁਧਾਰ ਲਿਆਵਾਂਗੇ।

Bhagwat Mann sworn in as Punjab Chief MinisterBhagwant Mann sworn in as Punjab Chief Minister

ਉਹਨਾਂ ਕਿਹਾ, “ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਇਸ ਗੱਲ ਦੀ ਫਿਕਰ ਨਹੀਂ ਸੀ ਕਿ ਦੇਸ਼ ਆਜ਼ਾਦ ਕਿਵੇਂ ਹੋਵੇਗਾ। ਉਹਨਾਂ ਨੂੰ ਫਿਕਰ ਇਸ ਗੱਲ ਦੀ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਵਿਚ ਜਾਵੇਗਾ। ਉਹਨਾਂ ਦਾ ਡਰ ਸਹੀ ਸਾਬਤ ਹੋਇਆ। 70 ਸਾਲ ਜਿਨ੍ਹਾਂ ਹੱਥਾਂ ਵਿਚ ਦੇਸ਼ ਰਿਹਾ, ਉਹਨਾਂ ਨੇ ਕੁਝ ਨਹੀਂ ਕੀਤਾ, ਅਸੀਂ ਬਾਹਰ ਨੂੰ ਭੱਜ ਰਹੇ ਹਾਂ। ਅਸੀਂ ਉਹਨਾਂ ਕੋਲ ਹੀ ਜਾ ਰਹੇ ਹਾਂ, ਜਿਨ੍ਹਾਂ ਨੂੰ ਕੱਢਣ ਲਈ ਹਜ਼ਾਰਾਂ ਯੋਧਿਆਂ ਨੇ ਫਾਂਸੀ ਦੇ ਰੱਸੇ ਚੁੰਮੇ”। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੀ ਉਲਝੀ ਤਾਣੀ ਦਾ ਸਿਰਾ ਲੱਭਾਂਗੇ। ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਅਸੀਂ ਤੁਹਾਡੇ ਵਰਗੇ ਹਾਂ ਤੇ ਇਸੇ ਤਰ੍ਹਾਂ ਹੀ ਰਹਾਂਗੇ। ਬੇਰੁਜ਼ਗਾਰੀ ਤੋਂ ਲੈ ਕੇ ਖੇਤੀ, ਵਪਾਰ, ਭ੍ਰਿਸ਼ਟਾਚਾਰ, ਸਕੂਲ, ਹਸਪਤਾਲਾਂ ਤੱਕ ਪੰਜਾਬ ਦੀ ਬਹੁਤ ਤਾਣੀ ਉਲਝੀ ਪਈ ਹੈ। ਅਸੀਂ ਤੁਹਾਡੇ ਸਹਿਯੋਗ ਨਾਲ ਇਸ ਉਲਝੀ ਤਾਣੀ ਦਾ ਸਿਰਾ ਲੱਭਾਂਗੇ।

Arvind Kejriwal and Manish SisodiaArvind Kejriwal and Manish Sisodia

ਇਸ ਮੌਕੇ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦਾ ਸ਼ੇਅਰ ਵੀ ਸੁਣਾਇਆ, ਉਹਨਾਂ ਕਿਹਾ, “ਇਸ਼ਕ ਕਰਨਾ ਸਬਕਾ ਪੈਦਾਇਸ਼ੀ ਹੱਕ ਹੈ, ਕਿਉਂ ਨਾ ਇਸ ਵਾਰ ਵਤਨ ਕੀ ਸਰ ਜ਼ਮੀਂ ਕੋ ਮਹਿਬੂਬ ਬਨਾ ਲਿਆ ਜਾਏ”। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਮਿੱਟੀ ਨੂੰ ਪਿਆਰ ਕਰੋ। ਗੁਰੂ ਨਾਨਕ ਦੇਵ ਜੀ ਨੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ, ਅਸੀਂ ਇਹ ਦਰਜਾ ਕਾਇਮ ਰੱਖਣਾ ਹੈ। ਤੁਹਾਡੇ ਸਹਿਯੋਗ ਦੀ ਲੋੜ ਹੈ, ਅਸੀਂ ਸਾਥ ਮੰਗਿਆ ਤੇ ਤੁਸੀਂ ਦਿੱਤਾ। ਜਿਵੇਂ ਦਿੱਲੀ ਵਿਚ ਲੋਕ ਸਕੂਲ ਤੇ ਹਸਪਤਾਲ ਦੇਖਣ ਆਉਂਦੇ ਹਨ, ਉਸੇ ਤਰ੍ਹਾਂ ਦੇ ਸਕੂਲ ਅਤੇ ਹਸਪਤਾਲ ਅਸੀਂ ਇੱਥੇ ਬਣਾਵਾਂਗੇ। ਬਾਹਰੋਂ ਆ ਕੇ ਲੋਕ ਇੱਥੇ ਫੋਟੋਆਂ ਖਿਚਾਉਣਗੇ।  

Bhagwant MannBhagwant Mann

ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਓ ਤੁਸੀਂ ਇਤਿਹਾਸ ਰਚ ਦਿੱਤਾ। 10 ਮਾਰਚ ਨੂੰ ਪੰਜਾਬੀਆਂ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ। ਆਉਣ ਵਾਲੇ ਸਾਲਾਂ ਵਿਚ ਇਹ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ ਕਿ ਲੋਕਾਂ ਨੇ ਬਿਨ੍ਹਾਂ ਡਰ ਅਤੇ ਲਾਲਚ ਤੋਂ ਵੋਟਾਂ ਪਾਉਣੀਆਂ ਕਦੋਂ ਸ਼ੁਰੂ ਕੀਤੀਆਂ ਤਾਂ ਇਸ ਦਾ ਜਵਾਬ ਹੋਵੇਗਾ 20 ਫਰਵਰੀ 2022 ਅਤੇ ਇਸ ਦੀ ਨਤੀਜੇ 10 ਮਾਰਚ 2022 ਨੂੰ ਆਏ।

Bhagwant Mann Bhagwant Mann

ਉਹਨਾਂ ਕਿਹਾ ਕਿ ਮੇਰੀ ਬਹੁਤ ਸਮੇਂ ਤੋਂ ਇੱਛਾ ਸੀ ਕਿ ਕੋਈ ਜ਼ਿੰਮੇਵਾਰੀ ਮਿਲੇ ਤਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਜਾ ਕੇ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਹਲਫ਼ ਲਈਏ। ਅੱਜ ਉਹ ਸਮਾਂ ਆਇਆ ਹੈ। ਕੰਮ ਅੱਜ ਤੋਂ ਹੀ ਸ਼ੁਰੂ ਹੋ ਜਾਵੇਗਾ ਕਿਉਂਕਿ ਤਕਰੀਬਨ 70 ਸਾਲ ਤੋਂ ਅਸੀਂ ਹਰ ਕੰਮ ਵਿਚ ਪਿੱਛੇ ਹੀ ਚੱਲ ਰਹੇ ਹਾਂ। ਹਰ ਕੰਮ ਸਹਿਜ ਅਤੇ ਠਰ੍ਹੰਮੇ ਨਾਲ ਕਰਨਾ ਹੈ। ਕਿਸੇ ਨਾਲ ਵੀ ਭੱਦੀ ਸ਼ਬਦਾਵਲੀ ਜਾਂ ਸੋਸ਼ਲ ਮੀਡੀਆ 'ਤੇ ਲੜਾਈ ਝਗੜਾ ਨਹੀਂ ਕਰਨਾ। ਸਾਰਿਆਂ ਨੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ। ਅਖੀਰ ਵਿਚ ਭਗਵੰਤ ਮਾਨ ਨੇ ਸ਼ੇਅਰ ਸੁਣਾਉਂਦਿਆਂ ਕਿਹਾ, ''ਹਕੂਮਤ ਵੋ ਕਰਤੇ ਹੈਂ ਜਿਨ ਕਾ ਦਿਲੋਂ ਪਰ ਰਾਜ ਹੋਤਾ ਹੈ, ਯੂ ਕਹਿਨੇ ਕੋ ਤੋਂ ਮੁਰਗੇ ਕੇ ਸਿਰ ਪਰ ਭੀ ਤਾਜ ਹੋਤਾ ਹੈ''। 'ਆਪ' ਦੇ ਨਵੇਂ ਚੁਣੇ ਗਏ ਵਿਧਾਇਕਾਂ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰ ਸੀਨੀਅਰ ਆਗੂਆਂ ਤੇ ਕਲਾਕਾਰਾਂ ਨੇ ਵੀ ਪੀਲੀਆਂ ਪੱਗਾਂ ਬੰਨ੍ਹ ਕੇ ਅਤੇ ਚੁੰਨੀਆਂ ਲੈ ਕੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕੀਤੀ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement