ਪੰਜਾਬ ਰੋਡਵੇਜ਼ 'ਤੇ ਮੰਡਰਾ ਰਹੇ ਹਨ ਸੰਕਟ ਦੇ ਬੱਦਲ, ਉਧਾਰ ਦਾ ਡੀਜ਼ਲ ਮਿਲਣਾ ਬੰਦ ਹੋ ਗਿਆ ਤਾਂ ਰੁਕ ਜਾਣਗੀਆਂ ਬਸਾਂ
Published : Mar 16, 2022, 7:55 am IST
Updated : Mar 16, 2022, 7:55 am IST
SHARE ARTICLE
image
image

ਪੰਜਾਬ ਰੋਡਵੇਜ਼ 'ਤੇ ਮੰਡਰਾ ਰਹੇ ਹਨ ਸੰਕਟ ਦੇ ਬੱਦਲ, ਉਧਾਰ ਦਾ ਡੀਜ਼ਲ ਮਿਲਣਾ ਬੰਦ ਹੋ ਗਿਆ ਤਾਂ ਰੁਕ ਜਾਣਗੀਆਂ ਬਸਾਂ

ਚੰਡੀਗੜ੍ਹ, 15 ਮਾਰਚ (ਨਰਿੰਦਰ ਸਿੰਘ ਝਾਮਪੁਰ) : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਵਿੱਤੀ ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਕਰਮਚਾਰੀਆਂ ਨੂੰ  ਤਨਖ਼ਾਹ ਦੇਣ ਲਈ ਐਫ਼.ਡੀ. ਦੀ ਵਰਤੋਂ ਕਰਨੀ ਪਈ ਹੈ | ਠੇਕਾ ਕਰਮਚਾਰੀਆਂ ਨੂੰ  ਐਫ਼.ਡੀ. ਦੇ ਪੈਸਿਆਂ ਨਾਲ ਤਨਖਾਹ ਭਾਵੇਂ ਦੇ ਦਿਤੀ ਗਈ ਹੈ ਪਰ ਅਜੇ ਵੀ ਹਾਲਾਤ ਅਜਿਹੇ ਹਨ ਕਿ ਡੀਜ਼ਲ ਪੁਆਉਣ ਲਈ ਵਿਭਾਗ ਕੋਲ ਉਚਿਤ ਫ਼ੰਡ ਨਹੀਂ ਹੈ | ਬਸਾਂ ਉਧਾਰ ਦੇ ਡੀਜ਼ਲ ਨਾਲ ਚਲ ਰਹੀਆਂ ਹਨ, ਜਦੋਂ ਬਕਾਇਆ ਵਧਣ 'ਤੇ ਪਟਰੌਲ ਪੰਪਾਂ ਨੇ ਉਧਾਰ ਡੀਜ਼ਲ ਦੇਣਾ ਬੰਦ ਕਰ ਦਿਤਾ ਤਾਂ ਬਸਾਂ ਖੜੀਆਂ ਹੋ ਜਾਣਗੀਆਂ | ਵਿਭਾਗ ਦੇ ਇਹ ਹਾਲਾਤ ਪਿਛਲੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਬਣੇ ਹਨ |
ਦਿੱਲੀ ਦੀ ਤਰਜ਼ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸਰਕਾਰੀ ਬਸਾਂ ਵਿਚ ਔਰਤਾਂ ਨੂੰ  ਮੁਫ਼ਤ ਸਫ਼ਰ ਦੀ ਸਹੂਲਤ ਤਾਂ ਮੁਹਈਆ ਕਰਵਾ ਦਿਤੀ ਗਈ ਪਰ ਉਸ ਲਈ ਬਜਟ ਦਾ ਸਹੀ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਵਿਭਾਗ ਨੂੰ  ਵਿੱਤੀ ਤੰਗੀ ਦੇ ਦਿਨ ਵੇਖਣੇ ਪੈ ਰਹੇ ਹਨ | ਮੁਫ਼ਤ ਸਫਰ ਦਾ ਐਲਾਨ ਕਰਨ ਸਮੇਂ ਸਰਕਾਰ ਨੇ 1.70 ਕਰੋੜ ਦਾ ਬਜਟ ਰਖਿਆ ਸੀ, ਜਿਹੜਾ 2 ਮਹੀਨੇ ਪਹਿਲਾਂ ਹੀ ਖ਼ਤਮ ਹੋ ਗਿਆ ਹੈ, ਜਿਸ ਦੇ ਬਾਅਦ ਤੋਂ ਲੈ ਕੇ ਹੁਣ ਤਕ ਮੁਫ਼ਤ ਸਫ਼ਰ ਦਾ ਬਿੱਲ ਵਧਦਾ ਜਾ ਰਿਹਾ ਹੈ | ਇਸ ਸਮੇਂ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਵਲੋਂ ਔਰਤਾਂ ਨੂੰ  100 ਕਰੋੜ ਤੋਂ ਵੱਧ ਦੀ ਰਾਸ਼ੀ ਦਾ ਮੁਫ਼ਤ ਸਫ਼ਰ ਕਰਵਾਇਆ ਜਾ ਚੁੱਕਾ ਹੈ |
ਜਾਣਕਾਰੀ ਅਨੁਸਾਰ ਠੇਕਾ ਕਰਮਚਾਰੀਆਂ ਦੀ ਤਨਖ਼ਾਹ ਸਿਰਫ਼ 8-9 ਕਰੋੜ ਰੁਪਏ ਦੇ ਲਗਭਗ ਬਣਦੀ ਹੈ ਪਰ ਵਿਭਾਗ ਕੋਲ ਇੰਨੀ ਰਾਸ਼ੀ ਵੀ ਮੁਹਈਆ ਨਹੀਂ ਸੀ, ਜਿਸ ਕਾਰਨ ਐਫ਼.ਡੀ. ਦੇ ਪੈਸਿਆਂ ਦੀ ਵਰਤੋਂ ਕਰਨੀ ਪਈ, ਜੋ ਕਿ ਵਿਭਾਗ ਦੇ ਹਾਲਾਤ ਨੂੰ  ਬਿਆਨ ਕਰਦਾ ਹੈ | ਇਸ ਵੇਲੇ ਸਰਕਾਰ ਤੇ ਮੁਫ਼ਤ ਸਫ਼ਰ ਦੇ ਰੂਪ ਵਿਚ 100 ਕਰੋੜ ਦੇ ਬਿੱਲਾਂ ਦੀ ਦੇਣਦਾਰੀ ਹੈ, ਜਿਸ ਦਾ ਭੁਗਤਾਨ ਹੋਣ ਤੋਂ ਬਾਅਦ ਵਿਭਾਗ ਦੇ ਹਾਲਾਤ ਵਿਚ ਸੁਧਾਰ ਆਵੇਗਾ |
ਇਸ ਸਬੰਧੀ ਅਧਿਕਾਰੀਆਂ ਵਲੋਂ ਬਿਲਾਂ ਨੂੰ  ਲੈ ਕੇ ਰੈਵੇਨਿਊ ਵਿਭਾਗ ਨਾਲ ਕਈ ਵਾਰ ਸੰਪਰਕ ਕੀਤਾ ਜਾ ਚੁਕਿਆ ਹੈ ਪਰ ਸਮੱਸਿਆ ਹਲ ਨਹੀਂ ਹੋਈ | ਪਿਛਲੇ ਸਮੇਂ ਦੌਰਾਨ ਪੰਜਾਬ ਦੇ ਮੰਤਰੀ ਮੰਡਲ ਵਿਚ ਜਦੋਂ ਫੇਰਬਦਲ ਹੋਇਆ ਸੀ ਤਾਂ ਰਾਜਾ ਵੜਿੰਗ ਵਲੋਂ ਨਿੱਜੀ ਟਰਾਂਸਪੋਰਟਰਾਂ ਵਿਰੁਧ ਮੁਹਿੰਮ ਚਲਾਈ ਗਈ ਸੀ | ਇਸ ਦੌਰਾਨ ਨਿੱਜੀ ਟਰਾਂਸਪੋਰਟਰਾਂ ਵਲੋਂ ਬਕਾਇਆ ਟੈਕਸ ਦੇ ਰੂਪ ਵਿਚ ਕਰੋੜਾਂ ਰੁਪਏ ਜਮ੍ਹਾ ਕਰਵਾ ਦਿਤੇ ਗਏ ਸਨ, ਜਿਸ ਤਹਿਤ ਬੱਸ ਅੱਡੇ ਵਿਚ ਆਉਣ ਵਾਲੀਆਂ ਵਧੇਰੇ ਬੱਸਾਂ ਦੇ ਕਾਗਜ਼ਾਤ ਆਦਿ ਪੂਰੇ ਹਨ |
ਸੂਤਰ ਦਸਦੇ ਹਨ ਕਿ ਸਰਕਾਰ ਨੇ ਡਿਪੂਆਂ ਦੇ ਅਧਿਕਾਰੀਆਂ ਨੂੰ  ਜਿਹੜੀ ਨਵੀਂ ਪਾਵਰ ਦਿਤੀ ਸੀ, ਉਹ ਉਸ ਦੀ ਵਰਤੋਂ ਨਹੀਂ ਕਰ ਰਹੇ | ਇਸ ਲੜੀ ਵਿਚ ਡਿਪੂ ਦਾ ਸੀਨੀਅਰ ਅਧਿਕਾਰੀ ਬੱਸ ਅੱਡੇ ਤੋਂ ਚਾਰੋਂ ਪਾਸੇ 500 ਮੀਟਰ ਦੇ ਘੇਰੇ ਵਿਚ ਬਸਾਂ ਦੇ ਕਾਗ਼ਜ਼ਾਤ ਦੀ ਚੈਕਿੰਗ ਕਰ ਸਕਦਾ ਹੈ, ਜਿਹੜੀ ਨਹੀਂ ਹੋ ਰਹੀ | ਰੋਡਵੇਜ਼ ਡਿਪੂ ਵਿਚ ਉੱਚ ਅਹੁਦਿਆਂ 'ਤੇ ਬੈਠੇ ਅਧਿਕਾਰੀਆਂ ਵਲੋਂ ਸਮਾਂ ਰਹਿੰਦੇ ਮੁਨਾਫ਼ਾ ਕਮਾਉਣ ਬਾਰੇ ਸੋਚਿਆ ਗਿਆ ਹੁੰਦਾ ਤਾਂ ਸ਼ਾਇਦ ਵਿੱਤੀ ਹਾਲਾਤ ਇੰਨੇ ਖਰਾਬ ਨਾ ਹੁੰਦੇ ਪਰ ਉਚਿਤ ਕੰਮ ਪ੍ਰਤੀ ਲਾਪ੍ਰਵਾਹੀ ਸਮੇਂ-ਸਮੇਂ 'ਤੇ ਨਜ਼ਰ ਆਉਂਦੀ ਰਹੀ | ਹੁਣ ਸਰਕਾਰ ਬਦਲਣ ਤੋਂ ਬਾਅਦ ਲਾਪ੍ਰਵਾਹ ਅਧਿਕਾਰੀ ਵਿਖਾਵੇ ਲਈ ਐਕਟਿਵ ਹੋਏ ਨਜ਼ਰ ਆ ਰਹੇ ਹਨ | ਡਿਪੂ ਵਿਚ ਕਾਊਾਟਰ 'ਤੇ ਬਸਾਂ ਦੇ ਟਾਈਮ ਟੇਬਲ ਚੈੱਕ ਕੀਤੇ ਜਾ ਰਹੇ ਹਨ ਪਰ ਇਸ ਨਾਲ ਕੋਈ ਵੱਡਾ ਲਾਭ ਹੋਣ ਵਾਲਾ ਨਹੀਂ ਹੈ |
ਠੇਕਾ ਕਰਮਚਾਰੀ ਯੂਨੀਅਨ ਦਾ ਕਹਿਣਾ ਹੈ ਕਿ ਜਲੰਧਰ ਦੇ ਪੀ.ਏ.ਪੀ. ਚੌਕ ਨੇੜੇ, ਅੰਮਿ੍ਤਸਰ ਰੋਡ ਸਮੇਤ ਕਈ ਹਾਈਵੇਜ਼ 'ਤੇ ਨਾਜਾਇਜ਼ ਬਸਾਂ ਚਲ ਰਹੀਆਂ ਹਨ | ਇਸ ਬਾਰੇ ਕਈ ਵਾਰ ਸੀਨੀਅਰ ਅਧਿਕਾਰੀਆਂ ਨੂੰ  ਸੂਚਿਤ ਕੀਤਾ ਗਿਆ ਪਰ ਉਹ ਇਸ ਪਾਸੇ ਧਿਆਨ ਨਹੀਂ ਦਿੰਦੇ | ਇਸ 'ਤੇ ਬਣਦੀ ਕਾਰਵਾਈ ਹੋਵੇਗੀ ਤਾਂ ਸਵਾਰੀਆਂ ਨਾਜਾਇਜ਼ ਢੰਗ ਨਾਲ ਚੱਲਣ ਵਾਲੀਆਂ ਨਿੱਜੀ ਬਸਾਂ ਦੀ ਥਾਂ ਸਰਕਾਰੀ ਬਸਾਂ ਵਿਚ ਸਫ਼ਰ ਕਰਨਗੀਆਂ, ਜਿਸ ਨਾਲ ਵਿਭਾਗ ਨੂੰ  ਲਾਭ ਹੋਵੇਗਾ | ਯੂਨੀਅਨ ਦਾ ਕਹਿਣਾ ਹੈ ਕਿ ਅਧਿਕਾਰੀ ਜੇਕਰ ਹੁਣ ਵੀ ਕਾਰਵਾਈ ਦਾ ਮਨ ਬਣਾ ਲੈਣ ਤਾਂ ਸਫ਼ਲਤਾ ਮਿਲਣੀ ਤੈਅ ਹੈ |
ਐਸਏਐਸ-ਨਰਿੰਦਰ-15-1ਸ਼ਿ

 

SHARE ARTICLE

ਏਜੰਸੀ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement