
ਪੁਲਿਸ ਥਾਣਾ ਗੋਇੰਦਵਾਲ ਸਾਹਿਬ ਵਲੋਂ ਚੋਰੀ ਦੇ 50 ਵਹੀਕਲਾਂ ਸਮੇਤ ਦੋ ਕਾਬੂ
ਤਰਨਤਾਰਨ/ਗੋਇੰਦਵਾਲ ਸਾਹਿਬ/ ਫ਼ਤਿਆਬਾਦ, 15 ਮਾਰਚ (ਅਜੀਤ ਸਿੰਘ ਘਰਿਆਲਾ/ਹਰਦਿਆਲ ਸਿੰਘ/ ਸੁਖਵਿੰਦਰ ਸਿੰਘ ਸਹੋਤਾ) : ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਮੁਖੀ ਗੁਲਨੀਤ ਸਿੰਘ ਖੁਰਾਨਾ ਵੱਲੋਂ ਵਹੀਕਲ ਚੋਰਾ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਪ੍ਰੀਤਇੰਦਰ ਸਿੰਘ ਡੀ ਐਸ ਪੀ ਸਬ ਡਵੀਜਨ ਗੋਇੰਦਵਾਲ ਸਾਹਿਬ ਦੇ ਨਿਰਦੇਸ਼ਾ ਹੇਠ ਇੰਸ: ਜੋਗਾ ਸਿੰਘ ਥਾਣਾ ਮੁੱਖੀ ਗੋਇੰਦਵਾਲ ਸਾਹਿਬ ਤੇ ਥਾਣੇਦਾਰ ਲਖਵਿੰਦਰ ਸਿੰਘ ਚੌਕੀ ਇੰਚਾਂ: ਡੇਹਰਾ ਸਾਹਿਬ ਸਮੇਤ ਪੁਲਿਸ ਪਾਰਟੀ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜ ਦਇਸ ਏਰੀਏ ਵਿੱਚੋਂ ਚੋਰੀ ਦੇ ਵਹੀਕਲਾਂ ਨੂੰ ਰਿਕਵਰ ਕਰਨ ਲਈ ਚਲਾਏ ਗਏ ਸਪੈਸ਼ਲ ਅਭਿਆਨ ਤਹਿਤ ਪਿਛਲੇ ਦਿਨ੍ਹਾਂ ਤੋਂ ਲਗਾਏ ਗਏ ਵੱਖ-ਵੱਖ ਨਾਕਿਆ ਦੌਰਾਨ ਅਮਿ੍ਤਸਰ,ਤਰਨਤਾਰਨ ਸ਼ਹਿਰ, ਦੇ ਇਲਾਕੇ ਵਹੀਕਲ ਚੋਰੀ ਕਰਨ ਵਾਲੇ ਗੁਰਲਾਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪੱਖੋਪੁਰ ਥਾਣਾ ਚੋਹਲਾ ਸਾਹਿਬ, ਬਲਜੀਤ ਸਿੰਘ ਉਰਫ ਹੈਪੀ ਪੁੱਤਰ ਸੁਲੱਖਣ ਸਿੰਘ ਵਾਸੀ ਪੱਖੋਪੁਰ ਹਾਲ ਵਾਸੀ 88 ਫੁੱਟ ਮਜੀਠਾਂ ਰੋਡ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਅੱਡਾ ਦਿਲਾਵਰਪੁਰ ਤੋਂ ਗਿ੍ਫਤਾਰ ਕੀਤਾ ਹੈ ਜਿਨ੍ਹਾਂ ਖ਼ਿਲਾਫ਼ ਮੁਕੱਦਮਾਂ ਦਰਜ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਜਿਸ ਤਹਿਤ ਇਨ੍ਹਾਂ ਨੇ 15 ਵਹੀਕਲ ਮੋਟਰਸਾਈਕਲ ਤੇ ਐਕਟਿਵਾ ਸਕੂਟੀਆਂ ਬ੍ਰਾਮਦ ਕੀਤੀਆ ਗਈਆ ਹਨ ਕਾਬੂ ਕੀਤੇ ਵਿਅਕਤੀਆਂ ਕੋਲੋ ਹੋਰ ਵੀ ਵਹੀਕਲ ਬ੍ਰਾਮਦ ਹੋਣ ਦੀ ਆਸ ਹੈ | ਪੁਲਿਸ ਵਲੋਂ ਕਾਬੂ ਕੀਤੇ ਵਿਅਕਤੀਆਂ ਖ਼ਿਲਾਫ਼ ਧਾਰਾ 379/411 ਆਈਪੀਸੀ ਤਹਿਤ ਮੁਕੱਦਮਾਂ ਦਰਜ ਕਰ ਲਿਆ ਹੈ |
15-06------------------