MP ਰਵਨੀਤ ਬਿੱਟੂ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ, ਲੁਧਿਆਣਾ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਦਾ ਚੁੱਕਿਆ ਮੁੱਦਾ
Published : Mar 16, 2023, 8:03 pm IST
Updated : Mar 16, 2023, 8:04 pm IST
SHARE ARTICLE
photo
photo

ਪ੍ਰੋਜੈਕਟ ਲਈ 478 ਕਰੋੜ ਰੁਪਏ ਕੀਤੇ ਗਏ ਅਲਾਟ

 

ਲੁਧਿਆਣਾ : ਲੁਧਿਆਣਾ ਤੋਂ ਐੱਮਪੀ ਰਵਨੀਤ ਬਿੱਟੂ ਨੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਦਾ ਮੁੱਦਾ ਚੁੱਕਿਆ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਰਵਨੀਤ ਬਿੱਟੂ ਦੀ ਮੰਗ ਮੰਨਦੇ ਹੋਏ ਇਸ ਪ੍ਰੋਜੈਕਟ ਲਈ 478 ਕਰੋੜ ਰੁਪਏ ਦੀ ਰਾਸ਼ੀ ਅਲਾਟ ਕਰ ਦਿੱਤੀ ਹੈ। ਉਨ੍ਹਾਂ ਨੇ ਜਲਦ ਹੀ ਪ੍ਰੋਜੈਕਟ ਸ਼ੂਰੂ ਹੋਣ ਦਾ ਭਰੋਸਾ ਵੀ ਦਿਵਾਇਆ ਹੈ।

ਇਸ ਤੋਂ ਪਹਿਲਾ ਵੀ 2020 ਵਿਚ ਰਵਨੀਤ ਬਿੱਟੂ ਨੇ ਤਤਕਾਲੀ ਰੇਲ ਮੰਤਰੀ ਪਿਊਸ਼ ਗੋਇਲ ਅੱਗੇ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਦੀ ਮੰਗ ਰੱਖੀ ਸੀ।  ਕਈ ਟੀਮਾਂ ਅਤੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਅਤੇ ਕੋਵਿਡ ਕਾਰਨ ਕੰਮ ਵਿੱਚ ਦੇਰੀ ਦੇ ਬਾਵਜੂਦ ਹੁਣ ਇਹ ਪ੍ਰੋਜੈਕਟ ਸ਼ੁਰੂ ਹੋ ਜਾਵੇਗਾ।

ਰਵਨੀਤ ਬਿੱਟੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਬਹੁ-ਮੰਜ਼ਲਾ ਕੰਪਲੈਕਸਾਂ ਦਾ ਨਿਰਮਾਣ, ਨਵੇਂ ਪਾਰਕਿੰਗ ਸਥਾਨ, ਲਿਫਟ ਅਤੇ ਐਲੀਵੇਟਰ, ਪੌੜੀਆਂ ਨੂੰ ਚੌੜਾ ਕਰਨਾ ਆਦਿ ਸ਼ਾਮਲ ਹਨ। ਪ੍ਰੋਜੈਕਟਾਂ ਦੇ ਵੇਰਵੇ ਨੱਥੀ ਪੱਤਰ ਵਿੱਚ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇਸ ਪ੍ਰੋਜੈਕਟ 'ਤੇ 2 ਸਾਲਾਂ ਤੋਂ ਕੰਮ ਕਰ ਰਹੇ ਸੀ। 
 ਪਰ ਜਿਵੇਂ-ਜਿਵੇਂ ਲੁਧਿਆਣਾ ਵਧ ਰਿਹਾ ਹੈ, ਉਸੇ ਤਰ੍ਹਾਂ ਬੁਨਿਆਦੀ ਢਾਂਚੇ ਅਤੇ ਗਤੀਸ਼ੀਲਤਾ ਦੀ ਲੋੜ ਵੀ ਵਧਦੀ ਹੈ।

ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਮੰਤਰੀ ਨੂੰ ਲੁਧਿਆਣਾ-ਖੰਨਾ ਅਤੇ ਲੁਧਿਆਣਾ-ਜਗਰਾਓਂ ਵਿਚਕਾਰ  ਏ.ਸੀ. ਰੇਲ ਗੱਡੀਆਂ ਚਲਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ, ਜੋ ਰੋਜ਼ਗਾਰ ਲਈ ਲੁਧਿਆਣਾ ਤੋਂ ਆਉਣ-ਜਾਣ ਵਾਲੇ ਰੋਜ਼ਾਨਾਂ ਯਾਤਰੀਆਂ ਲਈ ਮੈਟਰੋ ਦਾ ਕੰਮ ਕਰ ਸਕਦੀ ਹੈ।

ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਬੱਦੋਵਾਲ ਵਿਖੇ ਆਰ.ਓ.ਬੀ./ਆਰ.ਯੂ.ਬੀ. ਪੁਲ ਨੂੰ ਪਹਿਲ ਦੇ ਅਧਾਰ 'ਤੇ ਬਣਾਉਣ ਦੀ ਮੰਗ ਵੀ ਉਠਾਈ।
 

ਉਨ੍ਹਾਂ ਨੇ ਰੇਲਵੇ ਮੰਤਰੀ ਨੂੰ ਢੰਡਾਰੀ ਰੇਲਵੇ ਸਟੇਸ਼ਨ 'ਤੇ ਪ੍ਰਬੰਧ ਮੁਹੱਈਆ ਕਰਾਉਣ ਦੀ ਵੀ ਬੇਨਤੀ ਕੀਤੀ ਤਾਂ ਜੋ ਢੰਡਾਰੀ ਰੇਲਵੇ ਸਟੇਸ਼ਨ ਦੇ ਨੇੜੇ ਫੋਕਲ ਪੁਆਇੰਟ ਅਤੇ ਸਾਹਨੇਵਾਲ ਉਦਯੋਗਿਕ ਖੇਤਰ ਦੇ ਆਲੇ ਦੁਆਲੇ ਕੰਮ ਕਰਨ ਵਾਲੇ ਅਤੇ ਰਹਿਣ ਵਾਲੇ ਪ੍ਰਵਾਸੀ ਲੋਕਾਂ ਦੀਆਂ ਯਾਤਰਾ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਟਰੈਫਿਕ ਥੋੜ੍ਹਾ ਘੱਟ ਸਕੇ।

ਕੇਂਦਰੀ ਰੇਲਵੇ ਮੰਤਰੀ ਨੇ ਵੀ ਇਹ ਯਕੀਨ ਦਿਵਾਇਆ ਕਿ ਇਨ੍ਹਾਂ ਪ੍ਰੋਜੇਕਟਾਂ ਨੂੰ ਪਹਿਲ ਦੇ ਅਧਾਰ 'ਤੇ ਵਿਚਾਰਿਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਲਾਗੂ ਕੀਤਾ ਜਾਵੇਗਾ।

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement