
ਇਹ ਚਾਲੂ ਵਿੱਤ ਸਾਲ ਦੀ ਸਬਸਿਡੀ ਨਾਲੋਂ 3619 ਕਰੋੜ ਰੁਪਏ ਜ਼ਿਆਦਾ ਰਹੇਗੀ।
ਮੁਹਾਲੀ - ਪੰਜਾਬ ਵਿਚ ਮੁਫ਼ਤ ਬਿਜਲੀ ਦੀ ਮਿਲ ਰਹੀ ਸੁਵਿਧਾ ਪਾਵਰਕਾਮ ਲਈ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ। ਪਾਵਰਕਾਮ ਦੇ ਮੁਤਾਬਕ ਵਿੱਤੀ ਸਾਲ 2025-26 ਤੱਕ ਬਿਜਲੀ ਸਰਸਿਡੀ ਵਧ ਕੇ 20134 ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ। ਇਹ ਚਾਲੂ ਵਿੱਤ ਸਾਲ ਦੀ ਸਬਸਿਡੀ ਨਾਲੋਂ 3619 ਕਰੋੜ ਰੁਪਏ ਜ਼ਿਆਦਾ ਰਹੇਗੀ।
ਸਰਕਾਰ ਵੱਲੋਂ ਹੋਰ ਸਮੇਂ ਨਾਲ ਸਿਬਸਿਡੀ ਦਾ ਭੁਗਤਾਨ ਨਾ ਹੋਣ ਦੇ ਕਾਰਨ ਪਾਵਰਕਾਮ ਨੂੰ ਬਿਜਲੀ ਅਤੇ ਕੋਲਾ ਖਰੀਦ ਤੋਂ ਲੈ ਕੇ ਤਨਖ਼ਾਹ ਦੇਣ ਤੱਕ ਕਰੋੜਾਂ ਰੁਪਏ ਦਾ ਲੋਨ ਲੈਣਾ ਪਵੇਗਾ। ਪਾਵਰਕਾਮ ਨੇ ਪੰਜਾਬ ਸਟੇਟ ਇਲੈਕਟ੍ਰੋਸਿਟੀ ਰੈਗੂਲੇਟਰੀ ਕਮਿਸ਼ਨ ਨੂੰ ਤੈਅ ਨਿਯਮਾਂ ਮੁਤਾਬਿਕ ਪੰਜਾਬ ਸਰਕਾਰ ਤੋਂ ਹਰ ਤਿਮਾਹੀ ਦੇ ਪਹਿਲਾਂ 15 ਦਿਨ ਦੇ ਅੰਦਰ ਹੋਰ ਅਡਵਾਂਸ ਵਿਚ ਸਬਸਿਡੀ ਦਾ ਮੁਲਾਂਕਣ ਕਰ ਕੇ ਭੁਗਤਾਨ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
Powercom
ਪੰਜਾਬ ਸਰਕਾਰ ਵੱਲੋਂ ਪਿਛਲੇ ਕੁੱਝ ਸਾਲਾਂ ਦੀ ਤਕਰੀਬਨ 9020 ਕਰੋੜ ਦੀ ਬਿਜਲੀ ਸਬਸਿਡੀ ਇਸ ਸਮੇਂ ਪੈਂਡਿੰਗ ਹੈ। ਦੂਜੇ ਪਾਸੇ ਪਿਛਲੇ ਸਾਲ ਭਗਵੰਤ ਮਾਨ ਸਰਕਾਰ ਵੱਲੋਂ ਹਰ ਮਹੀਨੇ 300 ਯੂਨਿਟ ਮੁਫ਼ਤ ਕਰਨ ਕਰ ਕੇ ਘਰੇਲੂ ਬਿਜਲੀ ਖਪਤ ਵਧੀ ਹੈ। ਇਸ ਨਲ ਰਕਮ ਵਿਚ ਵੀ ਵੱਡਾ ਇਜਾਫ਼ਾ ਹੋਇਆ ਹੈ। ਕੁੱਝ ਅੰਕੜਿਆਂ ਅੁਸਾਰ ਵਿੱਤ ਸਾਲ 2021-22 ਵਿਚ ਜਿੱਥੇ ਸਬਸਿਡੀ ਰਾਸ਼ੀ 11278 ਕਰੋੜ ਰਹੀ ਸੀ ਉੱਥੇ ਹੀ ਚਾਲੂ ਵਿੱਤ ਸਾਲ ਵਿਚ ਇਸ ਦੇ 16515 ਕਰੋੜ ਰਹਿਣ ਦਾ ਅਨੁਮਾਨ ਹੈ। 2023-24 ਵਿਚ 18104 ਕਰੋੜ, 2024-25 ਵਿਚ 19090 ਕਰੋੜ ਅਤੇ 2025-26 ਵਿਚ 20134 ਕਰੋੜ ਤੱਕ ਪਹੁੰਚਣ ਦਾ ਪਾਵਰਕਾਮ ਨੇ ਹਿਸਾਬ ਲਗਾਇਆ ਹੈ।