Bathinda News : ਇੰਗਲੈਂਡ ’ਚ ਪਤਨੀ ਤੇ ਸਹੁਰਿਆਂ ਤੋਂ ਤੰਗ ਆ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਲਾਸ਼ 2 ਮਹੀਨਿਆਂ ਬਾਅਦ ਉਸਦੇ ਪਿੰਡ ਪਹੁੰਚੀ

By : BALJINDERK

Published : Mar 16, 2025, 1:02 pm IST
Updated : Mar 16, 2025, 1:06 pm IST
SHARE ARTICLE
ਇੰਗਲੈਂਡ ’ਚ ਪਤਨੀ ਤੇ ਸਹੁਰਿਆਂ ਤੋਂ ਤੰਗ ਆ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਲਾਸ਼ 2 ਮਹੀਨਿਆਂ ਬਾਅਦ ਉਸਦੇ ਪਿੰਡ ਪਹੁੰਚੀ
ਇੰਗਲੈਂਡ ’ਚ ਪਤਨੀ ਤੇ ਸਹੁਰਿਆਂ ਤੋਂ ਤੰਗ ਆ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਲਾਸ਼ 2 ਮਹੀਨਿਆਂ ਬਾਅਦ ਉਸਦੇ ਪਿੰਡ ਪਹੁੰਚੀ

Bathinda News :ਪਰਿਵਾਰਕ ਮੈਂਬਰਾਂ ਨੇ ਕਿਹਾ,ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਹੀਂ ਕਰਨਗੇ

Bathinda News in Punjabi : ਇੰਗਲੈਂਡ 'ਚ ਰਹਿ ਰਹੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੰਦੋਹਾ ਨਿਵਾਸੀ ਇਕ ਨੌਜਵਾਨ ਨੇ ਦੋ ਮਹੀਨੇ ਪਹਿਲਾਂ ਆਪਣੀ ਪਤਨੀ ਦੇ ਪ੍ਰੇਮੀ, ਉਸ ਦੇ ਚਾਚਾ ਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਫ਼ਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਅੱਜ ਨੌਜਵਾਨ ਦੀ ਲਾਸ਼ ਲਗਭਗ ਦੋ ਮਹੀਨਿਆਂ ਬਾਅਦ ਉਸਦੇ  ਪਿੰਡ ਪਹੁੰਚੀ ਹੈ।

ਪੁਲਿਸ ਨੇ ਕੱਲ੍ਹ ਪਰਿਵਾਰਕ ਮੈਂਬਰਾਂ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮਾਮਲਾ ਦਰਜ ਕੀਤਾ ਸੀ। ਮ੍ਰਿਤਕ ਤੇਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਐਲਾਨ ਕੀਤਾ ਕਿ ਉਹ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਹੀਂ ਕਰਨਗੇ। ਪਿੰਡ ਵਿੱਚ ਸੋਗ ਦੀ ਲਹਿਰ ਹੈ। 

1

ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਤੇਜਿੰਦਰ ਸਿੰਘ ਬਠਿੰਡਾ ਦੇ ਪਿੰਡ ਸੰਦੋਹਾ ਦੇ ਰਹਿਣ ਵਾਲੇ ਨੇ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਲਾਈਵ ਵੀਡੀਓ ਪੋਸਟ ਕਰ ਕੇ ਖੁਦਕੁਸ਼ੀ ਕਰ ਲਈ ਸੀ।

1

ਜ਼ਿਕਰਯੋਗ ਹੈ ਕਿ  ਥਾਣਾ ਮੌੜ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਪਿੰਡ ਸੰਦੋਹਾ ਨਿਵਾਸੀ ਮਲਕੀਤ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਤਜਿੰਦਰ ਸਿੰਘ ਦਾ ਵਿਆਹ 9 ਸਾਲ ਪਹਿਲਾਂ ਮੁਲਜ਼ਮ ਮਨਜੀਤ ਕੌਰ ਨਿਵਾਸੀ ਪਿੰਡ ਹੀਰੋ ਕਲਾਂ ਜ਼ਿਲ੍ਹਾ ਮਾਨਸਾ ਦੇ ਨਾਲ ਹੋਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਮਨਜੀਤ ਕੌਰ ਨੇ ਵਿਆਹ ਦੇ ਕੁਝ ਸਮੇਂ ਬਾਅਦ ਉਸ ਦੇ ਬੇਟੇ ਤੇ ਉਨ੍ਹਾਂ ਉੱਪਰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਨੂੰਹ ਨੂੰ ਆਇਲੈਟਸ ਦੀ ਪ੍ਰੀਖਿਆ ਦੇਣ ਲਈ ਤਿਆਰੀ ਕਰਵਾਈ। ਉਸ ਨੇ ਕਰੀਬ 10 ਵਾਰ ਆਇਲੈਟਸ ਦਾ ਪੇਪਰ ਦਿੱਤਾ, ਪਰ ਉਹ ਪਾਸ ਨਾ ਹੋ ਸਕੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਮਨਜੀਤ ਕੌਰ ਦੇ ਕੈਨੇਡਾ ਜਾਣ ਲਈ ਚਾਰ ਵਾਰ ਫਾਈਲ ਲਾਈ ਪਰ ਹਰ ਵਾਲ ਫਾਈਲ ਖਾਰਜ ਕਰ ਦਿੱਤੀ ਗਈ।

ਪੀੜਤ ਨੇ ਦੱਸਿਆ ਕਿ ਆਈਲੈਟਸ ਕਰਵਾਉਣ ਤੇ ਫਾਈਲ ਲਗਵਾਉਣ 'ਤੇ ਉਸਨੇ ਲਗਪਗ 8 ਲੱਖ ਰੁਪਏ ਖਰਚ ਕੀਤੇ। ਉਸਨੇ ਦੱਸਿਆ ਕਿ ਜਦੋਂ ਉਸਦੀ ਨੂੰਹ ਕੌਰ ਆਈਲੈਟਸ ਦੀ ਪ੍ਰੀਖਿਆ ਦੇ ਰਹੀ ਸੀ ਤਾਂ ਉਸਦੀ ਮੁਲਾਕਾਤ ਮੁਲਜ਼ਮ ਪਿੰਡ ਬਿਸ਼ਨੰਦੀ ਨਿਵਾਸੀ ਲਵਪ੍ਰੀਤ ਸਿੰਘ ਨਾਲ ਹੋਈ। ਇਸ ਤੋਂ ਬਾਅਦ 23 ਸਤੰਬਰ 2023 ਨੂੰ ਉਹ ਲਵਪ੍ਰੀਤ ਸਿੰਘ ਦੇ ਪਿੱਛੇ-ਪਿੱਛੇ ਇੰਗਲੈਂਡ ਪੜ੍ਹਾਈ ਕਰਨ ਚਲੀ ਗਈ, ਜਿਸ ਵਿਚ ਲਗਪਗ 34 ਲੱਖ ਰੁਪਏ ਖਰਚ ਕਰਨੇ ਪਏ। ਪੀੜਤ ਨੇ ਦੱਸਿਆ ਕਿ ਉਸਨੇ ਆਪਣੀ ਡੇਢ ਏਕੜ ਜ਼ਮੀਨ ਵੇਚ ਕੇ ਨੂੰਹ ਨੂੰ ਇੰਗਲੈਂਡ ਭੇਜਿਆ। ਪੀੜਤ ਨੇ ਦੱਸਿਆ ਕਿ ਚਾਰ ਮਹੀਨੇ ਬਾਅਦ 7 ਫਰਵਰੀ 2024 ਨੂੰ ਉਸਦਾ ਪੁੱਤਰ ਤਜਿੰਦਰ ਸਿੰਘ ਵੀ ਇੰਗਲੈਂਡ ਚਲਾ ਗਿਆ। ਉਸਨੇ ਦੱਸਿਆ ਕਿ ਜਿਵੇਂ ਹੀ ਉਸਦਾ ਪੁੱਤਰ ਇੰਗਲੈਂਡ ਪਹੁੰਚਿਆ ਤਾਂ ਨੂੰਹ ਨੇ ਉਸਦੇ ਪੁੱਤਰ ਨਾਲ ਬੁਰਾ ਵਤੀਰਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸਦੇ ਦਸਤਾਵੇਜ਼ ਅਤੇ ਪਾਸਪੋਰਟ ਖੋਹ ਕੇ ਆਪਣੇ ਕੋਲ ਰੱਖ ਲਏ।

ਪੀੜਤ ਮਲਕੀਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸਦੀ ਨੂੰਹ ਮਨਜੀਤ ਕੌਰ ਆਪਣੇ ਪ੍ਰੇਮੀ ਲਵਪ੍ਰੀਤ ਸਿੰਘ ਨਾਲ ਰਹਿ ਰਹੀ ਸੀ ਤੇ ਉਸ ਨਾਲ ਮਿਲ ਕੇ ਨਸ਼ਾ ਕਰਦੀ ਸੀ। ਪੀੜਤ ਨੇ ਦੱਸਿਆ ਕਿ ਸਾਲ 2024 ਵਿਚ ਉਸਦੀ ਨੂੰਹ ਨੇ ਆਪਣਾ ਤੇ ਉਸਦੇ ਪੁੱਤਰ ਦਾ ਵੀਜ਼ਾ ਵਧਾਉਣ ਲਈ 6 ਲੱਖ ਰੁਪਏ ਲਏ ਸਨ, ਪਰ ਉਸਨੇ ਆਪਣਾ ਵੀਜ਼ਾ ਤਾਂ ਵਧਵਾ ਲਿਆ, ਪਰ ਉਸਦੇ ਪੁੱਤਰ ਦਾ ਵੀਜ਼ਾ ਖ਼ਤਮ ਹੋ ਗਿਆ। ਇਸ ਤੋਂ ਬਾਅਦ ਨੂੰਹ ਤੇ ਉਸਦੇ ਪ੍ਰੇਮੀ ਲਵਪ੍ਰੀਤ ਸਿੰਘ ਨੇ ਉਸਦੇ ਪੁੱਤਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਹੋਣ 'ਤੇ ਉਸਨੇ ਆਪਣੇ ਪੁੱਤਰ ਦੇ ਸਹੁਰਾ ਪਰਿਵਾਰ ਨਾਲ ਗੱਲ ਕੀਤੀ, ਪਰ ਉਨ੍ਹਾਂ ਨੇ ਵੀ ਕੋਈ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਪੀੜਤ ਮਲਕੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਤਜਿੰਦਰ ਸਿੰਘ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ, ਜਿਸ ਵਿਚ ਉਸਨੇ ਆਪਣੀ ਪਤਨੀ ਮਨਜੀਤ ਕੌਰ, ਉਸਦੇ ਪ੍ਰੇਮੀ ਲਵਪ੍ਰੀਤ ਸਿੰਘ, ਉਸਦੇ ਚਾਚਾ ਸੂਬਾ ਸਿੰਘ ਨਿਵਾਸੀ ਬਿਸ਼ਨੰਦੀ ਹਾਲ ਆਬਾਦ ਇੰਗਲੈਂਡ, ਸੁਖਵਿੰਦਰ ਕੌਰ ਰਾਜੇ ਨਿਵਾਸੀ ਬਿਸ਼ਨੰਦੀ, ਮ੍ਰਿਤਕ ਦੇ ਸਹੁਰੇ ਮੱਘਰ ਸਿੰਘ, ਸਾਲਾ ਜਸਵੀਰ ਸਿੰਘ ਅਤੇ ਹੀਰੋ ਕਲਾਂ ਨਿਵਾਸੀ ਅਮ੍ਰਿਤਪਾਲ ਸਿੰਘ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਸੀ। ਥਾਣਾ ਮੌੜ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਬਾਅਦ ਉਪਰੋਕਤ ਸਾਰੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

(For more news apart from  Body young man committed suicide in England after disappointed by wife and in-laws reaches his village after 2 months News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh News: clears last slum: About 500 hutments face bulldozers in Sector 38 | Slum Demolition

30 Sep 2025 3:18 PM

Chandigarh MC meeting Hungama News : councillors tear pages from meeting minutes | AAP Vs Congress

30 Sep 2025 3:18 PM

For Rajvir Jawanda's long life,Gursikh brother brought Parsaad offering from Amritsar Darbar Sahib

29 Sep 2025 3:22 PM

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM
Advertisement