
ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕੌਣ ਜ਼ਿੰਮੇਵਾਰ ਹੈ?
Punjab News: ਪੰਜਾਬ ਸਰਕਾਰ ਲਗਾਤਾਰ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਉੱਤੇ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ। ਜਿਸ ਕਾਰਨ ਪੰਜਾਬ ਵਿਚ ਨਸ਼ਿਆਂ ਦੀ ਲੜੀ ਟੁੱਟਦੀ ਜਾ ਰਹੀ ਹੈ। ਸਭ ਤੋਂ ਵੱਡੀ ਮੁਸ਼ਕਲ ਉਨ੍ਹਾਂ ਲੋਕਾਂ ਨੂੰ ਪੇਸ਼ ਆ ਰਹੀ ਹੈ ਜਿਹੜੇ ਪਾਕਿਸਤਾਨ ਵਿਚ ਬੈਠ ਕੇ ਪੰਜਾਬ ਵਿਚ ਨਸ਼ਾ ਸਪਲਾਈ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਦਾ 500 ਕਿਲੋਮੀਟਰ ਤਕ ਬਾਰਡਰ ਹੈ ਜਿਹੜਾ ਪੰਜਾਬ ਨਾਲ ਲਗਦਾ ਹੈ। ਅੱਜ ਪੰਜਾਬ ਵਿਚ ਜਿਹੜੀ ਪਾਕਿਸਤਾਨੀ ਤਸਕਰ ਡਰੋਨਾਂ ਰਾਹੀ ਨਸ਼ੇ ਦੀਆਂ ਖੇਪਾਂ ਭੇਜਦੇ ਸਨ ਉਨ੍ਹਾਂ ਨੂੰ ਪੰਜਾਬ ਵਿਚ ਬਰਾਮਦ ਕਰਨ ਵਾਲਾ ਕੋਈ ਸਪਲਾਇਰ ਨਹੀਂ ਰਿਹਾ ਜਿਸ ਦਾ ਪਾਕਿਸਤਾਨੀਆਂ ਦੇ ਨਸ਼ੇ ਦੇ ਕਾਰੋਬਾਰ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ।
ਪਾਕਿਸਤਾਨ ਬੈਠੇ ਅਤਿਵਾਦੀ ਸ਼ਹਿਜ਼ਾਦ ਭੱਟੀ ਜਿਸ ਨੇ ਬੀਤੇ ਦਿਨ ਜਲੰਧਰ ਵਿਚ ਗ੍ਰਨੇਡ ਹਮਲਾ ਕਰਵਾਇਆ ਸੀ। ਬੀਤੇ ਦਿਨੀਂ ਉਸ ਦੀ ਤੇ ਲਾਰੈਂਸ ਬਿਸ਼ਨੋਈ ਦੀ ਵੀਡੀਉ ਕਾਲ ਦੀ ਇੱਕ ਵੀਡੀਉ ਜਨਤਕ ਹੋਈ ਸੀ। ਭਾਜਪਾ ਲਾਰੈਂਸ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਗੁਜਰਾਤ ਦੀ ਸਾਬਰਮਤੀ ਜੇਲ ਵਿਚ ਉਸ ਨੂੰ ਰੱਖਿਆ ਹੋਇਆ ਹੈ। ਦੇਸ਼ ਦੀ ਸੁਰੱਖਿਆ ਨੂੰ ਦੇਖਦਿਆਂ ਕੀ ਭਾਜਪਾ ਲਾਰੈਂਸ ਤੋਂ ਕਰੇਗੀ ਪੁੱਛਗਿੱਛ ? ਦੋਵਾਂ ਨੇ ਮਿਲ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕੌਣ ਜ਼ਿੰਮੇਵਾਰ ਹੈ?