
ਟ੍ਰਾਈਸਿਟੀ ਦੇ ਐਨ.ਜੀ.ਓ (ਗੋ ਅਹੈਡ ਐਂਡ ਮੇਕ ਐਗ਼ਰਟਸ) ਵਲੋਂ ਬੀਤੇ ਸਨੀਵਾਰ ਟਰੈਜ਼ਰ ਹੰਟ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਕਰੀਬ 50 ਟੀਮਾਂ ਨੇ ਹਿੱਸਾ ਲਿਆ। ਸੁਖਨਾ..
ਟ੍ਰਾਈਸਿਟੀ ਦੇ ਐਨ.ਜੀ.ਓ (ਗੋ ਅਹੈਡ ਐਂਡ ਮੇਕ ਐਗ਼ਰਟਸ) ਵਲੋਂ ਬੀਤੇ ਸਨੀਵਾਰ ਟਰੈਜ਼ਰ ਹੰਟ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਕਰੀਬ 50 ਟੀਮਾਂ ਨੇ ਹਿੱਸਾ ਲਿਆ।
Treasure hunt
ਸੁਖਨਾ ਝੀਲ ਤੋਂ ਸ਼ਰੂ ਹੋ ਕੇ ਇਹ ਟਰੈਜ਼ਰ ਹੰਟ ਸੈਕਟਰ 17 ਚੰਡੀਗੜ੍ਹ, ਫਰੈਗਰੈਂਸ ਗਾਰਡਨ, ਜੈਪਨੀ ਗਾਰਡਨ ਤਕ ਗਈ। ਐਨ.ਜੀ.ਓ. ਦੇ ਪ੍ਰਧਾਨ ਸ਼ਿਵਮ ਗੋਇਲ ਨੇ ਕਿਹਾ ਕਿ ਇਸ ਹੰਟ ਰਾਹੀ ਇਕੱਠਾ ਹੋਇਆ ਸਾਰਾ ਪੈਸਾ ਦਾਨ ਵਿਚ ਦਿਤਾ ਜਾਏਗਾ।
Treasure hunt
ਐਨ.ਜੀ.ਓ. ਦੇ ਜਵਾਇੰਟ ਸੈਕਟਰੀ ਲਗਨ ਚੋਹਾਨ ਦੇ ਅਨੁਸਾਰ ਇਸ ਐਨ.ਜੀ.ਓ. ਨਾਲ ਟ੍ਰਾਈਸਿਟੀ ਦੇ ਕਈ ਕਾਲਜਾਂ ਦੇ ਵਿਦਿਆਰਥੀ ਜੁੜੇ ਹੋਏ ਹਨ। ਇਸ ਮੁਕਾਬਲੇ ਦੇ ਜੇਤੂਆਂ 'ਚੋਂ ਭਵਨੀਸ਼, ਸ਼ਜੋਗਿਤਾ,ਅਮਨਦੀਪ ਅਤੇ ਸਵਾਤੀ ਨੂੰ ਐਨ.ਜੀ.ਓ. ਵਲੋਂ ਤਿੰਨ ਹਜ਼ਾਰ ਰੁਪਏ ਨਗਦ ਤੇ ਤੋਹਫ਼ੇ ਦਿਤੇ ਗਏ।