
ਉੱਤਰ ਪ੍ਰਦੇਸ਼ ਸਰਕਾਰ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਲੋਕਾਂ ਨੂੰ ਸੁਰੱਖਿਅਤ ਕਰਨ 'ਚ ਤਮਾਮ ਯਤਨ ਕਰਨ 'ਚ ਲੱਗੀ ਹੈ। ਇਸ ਤੋਂ ਬਾਅਦ ਵੀ ਕੁੱਝ ਲੋਕ
ਮੁਰਾਦਾਬਾਦ, 15 ਅਪ੍ਰੈਲ : ਉੱਤਰ ਪ੍ਰਦੇਸ਼ ਸਰਕਾਰ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਲੋਕਾਂ ਨੂੰ ਸੁਰੱਖਿਅਤ ਕਰਨ 'ਚ ਤਮਾਮ ਯਤਨ ਕਰਨ 'ਚ ਲੱਗੀ ਹੈ। ਇਸ ਤੋਂ ਬਾਅਦ ਵੀ ਕੁੱਝ ਲੋਕ ਮਕਸਦ ਨੂੰ ਸਫ਼ਲ ਨਹੀਂ ਹੋਣ ਦੇਣਾ ਚਾਹੁੰਦੇ। ਮੁਰਾਦਾਬਾਦ ਦੇ ਹਾਟਸਪਾਟ ਨਵਾਬਪੁਰਾ 'ਚ ਅੱਜ ਡਾਕਟਰਾਂ 'ਤੇ ਹਮਲਾ ਕੀਤਾ ਗਿਆ। ਇਥੇ ਪਹਿਲਾਂ ਤਾਂ ਸਰਤਾਜ਼ ਦੇ ਵੱਡੇ ਭਰਾ ਦੀ ਕੋਰੋਨਾ ਵਾਇਰਸ ਦੀ ਇਨਫ਼ੈਕਸ਼ਨ ਕਾਰਨ ਮੌਤ ਹੋ ਗਈ। ਇਸ ਤੋਂ ਦੋ ਦਿਨ ਬਾਅਦ ਸਰਤਾਜ ਦੀ ਵੀ ਮੌਤ ਹੋ ਗਈ। ਦੋ ਭਰਾਵਾਂ ਦੀ ਮੌਤ ਤੋਂ ਬਾਅਦ ਇਲਾਕਾਵਾਸੀਆਂ ਨੂੰ ਮੌਤ ਤੋਂ ਬਚਾਉਣ ਗਈ ਮੈਡੀਕਲ ਟੀਮ 'ਤੇ ਹਮਲਾ ਕੀਤਾ ਗਿਆ।
ਇੱਟਾਂ, ਪੱਥਰ ਦੇ ਨਾਲ ਡਾਂਗਾਂ ਦੀ ਵੀ ਵਰਤੋਂ ਕੀਤੀ ਗਈ। ਪਿੱਤਲ ਨਗਰੀ ਮੁਰਾਦਬਾਦ 'ਚ ਕੋਰੋਨਾ ਦੀ ਲਪੇਟ 'ਚ ਆ ਕੇ ਦੋ ਜਣਿਆਂ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਹਰ ਖੇਤਰ 'ਚ ਲੋਕਾਂ ਦੇ ਟੈਸਟ ਸ਼ੁਰੂ ਕੀਤੇ ਹਨ। ਇਸ ਵਿਚਕਾਰ ਬੁੱਧਵਾਰ ਨੂੰ ਟੀਮ 'ਤੇ ਕੁੱਝ ਦੰਗਾਕਾਰੀਆਂ ਨੇ ਹਮਲਾ ਕਰ ਦਿਤਾ। ਉਥੋਂ ਮੈਡੀਕਲ ਟੀਮ ਦੇ ਕੁੱਝ ਲੋਕ ਕਿਸੇ ਤਰ੍ਹਾਂ ਜਾਨ ਬਚਾਅ ਕੇ ਸੀਐਮਓ ਦਫ਼ਤਰ ਪਹੁੰਚੇ ਅਤੇ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਡਾਕਟਰਾਂ ਦੀ ਟੀਮ ਨਾਲ ਮਾਰਕੁੱਟ ਹੁੰਦੀ ਦੇਖ ਕੇ ਪੁਲਿਸ ਦੀ ਟੀਮ ਵੀ ਭੱਜ ਗਈ।
File photo
ਦੰਗਾਕਾਰੀਆਂ ਨੇ ਐਂਬੂਲੈਂਸ 'ਚ ਭੰਨਤੋੜ ਵੀ ਕੀਤੀ ਅਤੇ ਪਥਰਾਅ ਕੀਤਾ। ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀਐਮ ਦੇ ਨਾਲ ਐਸਪੀ ਵੀ ਮੌਕੇ 'ਤੇ ਪਹੁੰਚੇ ਹਨ। ਇਥੇ ਪੁਲਿਸ ਨੇ ਦਸ ਜਣਿਆਂ ਨੂੰ ਹਿਰਾਸਤ 'ਚ ਲਿਆ ਹੈ। ਸ਼ਹਿਰ ਦੇ ਇਮਾਮ ਨੂੰ ਵੀ ਬੁਲਾ ਲਿਆ ਗਿਆ ਹੈ। ਪਥਰਾਅ 'ਚ ਜ਼ਖ਼ਮੀ ਡਾਕਟਰ ਦਾ ਨਾਂ ਸੁਧੀਸ਼ ਚੰਦਰ ਅਗਰਵਾਲ ਹੈ। ਦੰਗਾਕਾਰੀਆਂ ਨੇ ਇਕ ਡਾਕਟਰ ਨੂੰ ਬੰਦੀ ਬਣਾ ਲਿਆ ਹੈ। ਸੂਚਨਾ ਮਿਲਣ ਤੋਂ ਬਾਅਦ ਇਲਾਕੇ 'ਚ ਪੁਲਿਸ ਫ਼ੋਰਸ ਭੇਜੀ ਗਈ।
ਸਿਹਤ ਮੁਲਾਜ਼ਮਾਂ ਦੇ ਇੱਟਾਂ ਤੇ ਪੱਥਰਾਂ ਦੇ ਟੁਕੜੇ ਲੱਗੇ ਹਨ। ਡਾਕਟਰ ਐਚਸੀ ਮਿਸ਼ਰਾ ਅਤੇ ਇਕ ਟੈਕਨੀਸ਼ੀਅਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਮੁਰਾਦਾਬਾਦ 'ਚ ਵਾਪਰੀ ਘਟਨਾ 'ਤੇ ਕਾਰਵਾਈ ਕਰਦਿਆਂ ਕਿਹਾ ਕਿ ਮੈਡੀਕਲ ਟੀਮ 'ਤੇ ਹਮਲਾ ਇਕ ਮਾਫ਼ ਨਾ ਕਰਨ ਵਾਲਾ ਅਪਰਾਧ ਹੈ। ਪੁਲਿਸ ਮੁਲਾਜ਼ਮਾਂ, ਸਿਹਤ ਮੁਲਾਜ਼ਮਾਂ ਤੇ ਸਵੱਛਤਾ ਮੁਹਿੰਮ ਨਾਲ ਜੁੜੇ ਕਰਮੀਆਂ 'ਤੇ ਹਮਲਾ ਇਕ ਘਿਨੌਣਾ ਅਪਰਾਧ ਹੈ, ਜਿਸ ਦੀ ਘੋਰ ਨਿੰਦਿਆ ਕੀਤੀ ਜਾਂਦੀ ਹੈ। (ਏਜੰਸੀ)