
ਗਿਆਨ ਸਾਗਰ ਹਸਪਤਾਲ ਵਿਚ ਦਾਖ਼ਲ ਕੋਰੋਨਾ ਵਾਇਰਸ ਪ੍ਰਭਾਵਤ ਸਮੁੱਚੇ 51 ਮਰੀਜ਼ ਤੰਦਰੁਸਤ ਹਨ। ਇਨ੍ਹਾਂ ਦੀ ਪੁਸ਼ਟੀ ਕਰਦੇ ਹੋਏ ਹਸਪਤਾਲ ਦੇ ਮੈਡੀਕਲ ਸੁਪਰਡੈਂਟ
ਬਨੂੜ, 15 ਅਪ੍ਰੈਲ (ਅਵਤਾਰ ਸਿੰਘ): ਗਿਆਨ ਸਾਗਰ ਹਸਪਤਾਲ ਵਿਚ ਦਾਖ਼ਲ ਕੋਰੋਨਾ ਵਾਇਰਸ ਪ੍ਰਭਾਵਤ ਸਮੁੱਚੇ 51 ਮਰੀਜ਼ ਤੰਦਰੁਸਤ ਹਨ। ਇਨ੍ਹਾਂ ਦੀ ਪੁਸ਼ਟੀ ਕਰਦੇ ਹੋਏ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਸਪੀਐਸ ਗੁਰਾਇਆ ਨੇ ਦਸਿਆ ਕਿ ਇਨ੍ਹਾਂ ਵਿਚ ਤਿੰਨ ਮਰੀਜ਼ਾਂ ਦੇ 14 ਦਿਨ ਲੰਘ ਜਾਣ ਉਪਰੰਤ ਦੁਬਾਰਾ ਖ਼ੂਨ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਦੀ ਭਲਕੇ ਰੀਪੋਰਟ ਆ ਜਾਵੇਗੀ। ਉਨ੍ਹਾਂ ਦਸਿਆ ਕਿ ਜੇ ਇਨ੍ਹਾਂ ਦੀ ਰੀਪੋਰਟ ਨੇਗੈਟਿਵ ਆ ਜਾਂਦੀ ਹੈ ਅਤੇ ਭਲਕੇ ਮੁੜ ਫਿਰ ਖ਼ੂਨ ਦੇ ਸੈਂਪਲ ਜਾਂਚ ਲਈ ਭੇਜੇ ਜਾਣਗੇ। ਜੇ ਦੂਜੀ ਵਾਰ ਰੀਪੋਰਟ ਨੇਗੈਟਿਵ ਆ ਗਈ ਤਾਂ ਹਸਪਤਾਲ ਤੋਂ ਛੁੱਟੀ ਦੇ ਦਿਤੀ ਜਾਵੇਗੀ। ਉਨ੍ਹਾਂ ਦਸਿਆ ਕਿ 14 ਅਪ੍ਰੈਲ ਨੂੰ ਵੀ ਕੋਰੋਨਾ ਦੀ ਜੰਗ ਜਿੱਤਣ ਵਾਲੇ ਮੋਹਾਲੀ ਦੇ ਪਹਿਲੇ ਮਰੀਜ਼ ਨੂੰ ਵੀ ਛੁੱਟੀ ਦੇ ਦਿਤੀ ਗਈ ਹੈ।