ਭਾਈ ਜਗਤਾਰ ਸਿੰਘ ਹਵਾਰਾ ਅਸਲਾ ਐਕਟ ਕੇਸ ਵਿਚੋਂ ਵੀ ਹੋਇਆ ਬਰੀ

By : GAGANDEEP

Published : Apr 16, 2021, 8:08 am IST
Updated : Apr 16, 2021, 10:34 am IST
SHARE ARTICLE
Bhai Jagtar Singh Hawara
Bhai Jagtar Singh Hawara

ਪੁਲਿਸ ਵਲੋਂ ਪਾਏ ਹੁਣ ਤਕ ਪੰਜ ਕੇਸਾਂ ’ਚੋਂ ਹੋ ਚੁੱਕਾ ਹੈ ਬਰੀ

ਲੁਧਿਆਣਾ (ਆਰ.ਪੀ.ਸਿੰਘ): ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਸਿੱਖ ਸੰਘਰਸ਼ ਦੌਰਾਨ ਦਿੱਲੀ ਤਿਹਾੜ ਜੇਲ ਵਿਚ ਨਜ਼ਰਬੰਦ ਹੈ। ਉਸ ਦਾ ਇਕ ਕੇਸ ਹੋਰ ਲੁਧਿਆਣੇ ਵਿਚ ਐਫ.ਆਈ.ਆਰ ਨੰਬਰ 139 ਥਾਣਾ ਕੋਤਵਾਲੀ ਅੰਡਰ ਸੈਕਸ਼ਨ 25 ਅਸਲਾ ਅਧੀਨ ਦਰਜ ਕੀਤਾ ਗਿਆ ਸੀ ਅਤੇ ਇਸ ਕੇਸ ਨੂੰ ਪਹਿਲਾ ਬੰਦ ਕਰ ਦਿਤਾ ਗਿਆ ਸੀ ਪਰ ਇਸ ਨੂੰ ਸਪੈਸ਼ਲ ਐਪਲੀਕੇਸ਼ਨ ਲਗਾ ਕੇ ਇਲਾਕਾ ਮੈਜਿਸਟਰੇਟ ਦੇ ਸ਼ੁਰੂ ਕਰਵਾਇਆ ਗਿਆ ਅਤੇ ਗਵਾਹੀਆ ਵੀ ਹੋਈਆ ਅਤੇ ਜੱਜ ਵਰਿੰਦਰ ਕੁਮਾਰ ਦੀ ਕੋਰਟ ਵਿਚ ਫ਼ੀਡੀਉ ਕਾਨਫ਼ਰੰਸ ਦੁਆਰਾ ਕੇਸ ਚੱਲਿਆ ਸੀ ਅਤੇ ਹਵਾਰਾ ਨੂੰ 9/4/ 2018 ਨੂੰ ਜੱਜ ਵਲੋ ਦੋਸ਼ੀ ਕਰਾਰ ਦੇ ਦਿਤਾ ਗਿਆ ਸੀ।

Bhai Jagtar Singh Hawara Bhai Jagtar Singh Hawara

 ਇਸ ਕੇਸ ਵਿਚ ਭਾਈ ਹਵਾਰਾ ਤੋਂ ਇਕ ਏ.ਕੇ 56 ਰਾਈਫ਼ਲ, 7 ਗੋਲੀਆਂ ਅਤੇ 2 ਮੈਗਜ਼ੀਨ ਦੀ ਬਰਾਮਦਗੀ ਦਿਖਾਈ ਗਈ ਸੀ ਜਿਸ ਉਤੇ ਜੱਜ ਵਲੋਂ ਵੱਧ ਸਜ਼ਾ ਦਾ ਫ਼ੈਸਲਾ ਦੇ ਕੇ ਇਸ ਕੇਸ ਨੂੰ ਸੁਰੇਸ਼ ਕੁਮਾਰ ਸੀ.ਜੇ.ਐਮ ਦੀ ਅਦਾਲਤ ਵਿਚ ਭੇਜ ਦਿਤਾ ਸੀ ਪਰ ਸੀ.ਜੀ ਐਮ ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾ ਸੁਣਦੇ ਹੋਏ ਅਤੇ ਗਵਾਹਾ ਦੇ ਮੱਦੇਨਜ਼ਰ ਅਤੇ ਪਿਛਲੇ ਜੱਜ ਵਰਿੰਦਰ ਕੁਮਾਰ ਤੋ ਵੱਖਰਾ ਦ੍ਰਿਸ਼ਟੀਕੋਣ ਤੋਂ ਫ਼ੈਸਲਾ ਲੈਦਿਆਂ 14/5/2018 ਨੂੰ ਹਵਾਰੇ ਨੂੰ ਇਸ ਕੇਸ ਤੋਂ ਬਰੀ ਕਰ ਦਿਤਾ ਸੀ ਪਰ ਬਾਅਦ ਵਿਚ ਇਸੇ ਕੇਸ ਨੂੰ ਸਟੇਟ ਪੁਲਿਸ ਵਲੋਂ ਸਨ 2018 ਸੈਸ਼ਨ ਕੋਰਟ ਮਨੀਸ਼ ਅਰੋੜਾ ਦੀ ਅਦਾਲਤ ਵਿਚ ਦੁਬਾਰਾ ਲਗਾਇਆ ਗਿਆ। 

Bhai Jagtar Singh HawaraBhai Jagtar Singh Hawara

ਹੁਣ ਪਿਛਲੇ ਦਿਨੀ ਇਸੀ ਕੇਸ ਦੀਆਂ ਸਾਰੀਆ ਬਹਿਸਾ ਕਪਲੀਟ ਹੋ ਗਈਆ ਅਤੇ ਅਰੋੜਾ ਵਲੋਂ ਜੱਜ ਵਰਿੰਦਰ ਦੇ ਫ਼ੈਸਲੇ ਨੂੰ ਖ਼ਾਰਜ ਕਰਦਿਆਂ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿਤਾ ਗਿਆ ਹੈ। ਜ਼ਿਕਰ ਯੋਗ ਹੈ ਭਾਈ ਹਵਾਰਾ, ਪੁਲਿਸ ਵਲੋਂ ਹੁਣ ਤਕ ਪਾਏ ਗਏ ਪੰਜ ਕੇਸਾਂ ਵਿਚੋਂ ਬਰੀ ਹੋ ਚੁੱਕੇ ਹਨ। ਇਹ ਜਾਣਕਾਰ ਸ. ਹਵਾਰਾ ਦੇ ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM
Advertisement