ਦਿੱਲੀ 'ਚ ਸ਼ੁਕਰਵਾਰ ਰਾਤ ਤੋਂ ਸੋਮਵਾਰ ਸਵੇਰ ਤਕ ਲਗਿਆ ਕਰਫ਼ਿਊ
Published : Apr 16, 2021, 12:56 am IST
Updated : Apr 16, 2021, 12:56 am IST
SHARE ARTICLE
image
image

ਦਿੱਲੀ 'ਚ ਸ਼ੁਕਰਵਾਰ ਰਾਤ ਤੋਂ ਸੋਮਵਾਰ ਸਵੇਰ ਤਕ ਲਗਿਆ ਕਰਫ਼ਿਊ


ਮਾਲ, ਜਿਮ ਤੇ ਸਲੂਨ ਰਹਿਣਗੇ ਬੰਦ, ਵਿਆਹਾਂ 'ਚ ਜਾਣ ਲਈ ਕਰਫ਼ਿਊ ਪਾਸ ਲਾਜ਼ਮੀ

ਨਵੀਂ ਦਿੱਲੀ, 15 ਅਪ੍ਰੈਲ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ 'ਚ ਕੋਰੋਨਾ ਵਾਇਰਸ ਨੂੰ ੂ ਫੈਲਣ ਤੋਂ ਰੋਕਣ ਲਈ ਸ਼ੁਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤਕ ਕਰਫ਼ਿਊ ਲਗਾਉਣ ਸਮੇਤ ਹੋਰ ਕਈ ਪਾਬੰਦੀਆਂ ਦਾ ਐਲਾਨ ਕੀਤਾ | ਕੇਜਰੀਵਾਲ ਨੇ ਵੀਰਵਾਰ ਨੂੰ  ਉਪ ਰਾਜਪਾਲ ਅਨਿਲ ਬੈਜਲ ਨਾਲ ਮੀਟਿੰਗ ਵਿਚ ਸ਼ਹਿਰ ਦੀ ਕੋਵਿਡ-19 ਸਥਿਤੀ 'ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਵੀਕੈਂਡ ਕਰਫ਼ਿਊ ਦਾ ਐਲਾਨ ਕੀਤਾ ਹੈ | ਕਰਫ਼ਿਊ ਦੌਰਾਨ ਦਿੱਲੀ ਵਿਚ ਮਾਲ, ਸਪਾ, ਜਿਮ, ਆਡੀਟੋਰੀਅਮ ਆਦਿ ਸਾਰੇ ਬੰਦ ਰਹਿਣਗੇ, ਪਰ ਸਿਨੇਮਾ ਹਾਲ 30 ਫ਼ੀ ਸਦੀ ਸਮਰੱਥਾ ਨਾਲ ਚੱਲ ਸਕਣਗੇ |
ਕੇਜਰੀਵਾਲ ਨੇ ਕਿਹਾ ਕਿ ਇਕ ਹਫ਼ਤਾਵਾਰ ਬਾਜ਼ਾਰ ਨੂੰ  ਇਕ ਦਿਨ ਵਿਚ ਤੇ ਇਕ ਜ਼ੋਨ ਦੇ ਹਿਸਾਬ ਨਾਲ ਆਗਿਆ ਦਿਤੀ ਜਾਵੇਗੀ | ਹਫ਼ਤਾਵਾਰੀ ਬਾਜ਼ਾਰ ਵਿਚ ਭੀੜ ਨਾ ਹੋਵੇ ਇਸਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ | ਹੁਣ ਰੈਸਟੋਰੈਂਟ ਵਿਚ ਵੀ ਬੈਠ ਕੇ ਖਾਣ ਦੀ ਆਗਿਆ ਨਹੀਂ ਹੋਵੇਗੀ, ਸਿਰਫ਼ ਹੋਮ ਡਿਲਿਵਰੀ ਦੀ ਆਗਿਆ ਹੋਵੇਗੀ | ਅਸੀਂ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਅਤੇ ਵਿਆਹਾਂ ਲਈ ਕਰਫ਼ਿਊ ਪਾਸ ਦੇਵਾਂਗੇ | ਉਨ੍ਹਾਂ ਕਿਹਾ ਕਿ ਦਿੱਲੀ 'ਚ ਕੋਵਿਡ 19 ਦੇ ਮਾਮਲੇ ਰੋਜ਼ਾਨਾ ਵੱਧ ਰਹੇ ਹਨ ਅਤੇ ਵਾਇਰਸ ਦੇ ਪ੍ਰਸਾਰ ਨੂੰ  ਰੋਕਣ ਲਈ ਪਾਬੰਦੀਆਂ ਜ਼ਰੂਰੀ ਹਨ |
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿਚ ਬੈੱਡਾਂ ਦੀ ਕੋਈ ਘਾਟ ਨਹੀਂ  | ਹੁਣ 5,000 ਤੋਂ ਜ਼ਿਆਦਾ ਬੈੱਡ ਖ਼ਾਲੀ ਹਨ | ਉਨ੍ਹਾਂ ਕਿਹਾ ਕਿ ਸਰਕਾਰ ਕੋਵਿਡ ਸਬੰਧੀ ਵਿਵਹਾਰ 
ਜਿਵੇਂ ਮਾਸਕ, ਸਮਾਜਕ ਦੂਰੀ ਬਣਾਉਣ ਆਦਿ ਨੂੰ  ਸਖ਼ਤੀ ਨਾਲ ਲਾਗੂ 
ਕਰਨਾ ਯਕੀਨੀ ਕਰਗੇਾ ਕਿਊਾਕਿ ਕੁੱਝ ਲੋਕ ਹਾਲੇ ਵੀ ਇਸ ਦੀ ਪਾਲਣਾ ਨਹੀਂ ਕਰ ਰਹੇ | 
ਦਿੱਲੀ ਵਿਚ ਬੁਧਵਾਰ ਨੂੰ  ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਤੇ ਇਸ ਦੌਰਾਨ 17,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਅਤੇ 104 ਹੋਰ ਮੌਤਾਂ ਹੋਈਆਂ, ਜਦੋਂ ਕਿ ਕਿਰਿਆਸ਼ੀਲ ਕੇਸ ਵੀ ਵੱਧ ਕੇ 50,000 ਨੂੰ  ਪਾਰ ਕਰ ਗਏ | ਦਿੱਲੀ ਦੇ ਸਿਹਤ ਵਿਭਾਗ ਵਲੋਂ ਜਾਰੀ ਕੀਤੇ ਗਏ ਇਕ ਬੁਲੇਟਿਨ ਅਨੁਸਾਰ ਬੁਧਵਾਰ ਨੂੰ  17,282 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੋਕਾਂ ਦੀ ਗਿਣਤੀ 7,67,438 ਹੋ ਗਈ ਹੈ, ਜਦੋਂ ਕਿ 9,952 ਹੋਰ ਮਰੀਜ਼ ਸਿਹਤਮੰਦ ਹੋਣ ਨਾਲ ਕੋਰੋਨਾ ਮੁਕਤ ਲੋਕਾਂ ਦੀ ਗਿਣਤੀ ਵੱਧ ਕੇ 7,05,162 ਹੋ ਗਈ ਹੈ |     (ਏਜੰਸੀ)
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement