
ਕਿਸਾਨਾਂ ਦੇ ਰੈਣ ਬਸੇਰਿਆਂ ਨੂੰ ਲੱਗੀ ਅੱਗ, ਸਮਾਨ ਸੜ ਕੇ ਹੋਇਆ ਸੁਆਹ
ਸਰਕਾਰ ਦੇ ਇਸ਼ਾਰੇ 'ਤੇ ਕੁੱਝ ਸ਼ਰਾਰਤੀ ਅਨਸਰਾਂ ਨੇ ਝੌਂਪੜੀਆਂ ਵਿਚ ਲਗਾਈ ਅੱਗ : ਸਿਰਸਾ
ਸੋਨੀਪਤ, 15 ਅਪ੍ਰੈਲ : ਸਿੰਘੂ ਬਾਰਡਰ 'ਤੇ ਚੱਲ ਰਹੇ ਅੰਦੋਲਨ 'ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਢਾਬੇ ਨੇੜੇ ਚਾਰ ਝੌਪੜੀਆਂ 'ਚ ਅੱਗ ਲੱਗ ਗਈ | ਅੱਗ ਇੰਨੀ ਭਿਆਨਕ ਸੀ ਕਿ ਢਾਬੇ ਨੇੜੇ ਬਣੀਆਂ 4 ਝੌਪੜੀਆਂ ਸੜ ਕੇ ਸਵਾਹ ਹੋ ਗਈਆਂ | ਝੌਪੜੀਆਂ 'ਚ ਰਖਿਆ ਸਾਮਾਨ ਵੀ ਸੜ ਗਿਆ | ਹਾਲਾਂਕਿ, ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਤੇ ਫ਼ਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਕਾਫ਼ੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ |
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਕੁਮਾਰ ਨੇ ਦਸਿਆ ਕਿ ਢਾਬੇ ਨੇੜੇ ਝੌਂਪੜੀਆਂ 'ਚ ਅੱਗ ਲੱਗੀ ਹੋਈ ਸੀ | ਜੋ ਵੀ ਸ਼ਿਕਾਇਤ ਮਿਲੇਗੀ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ | ਅੱਗ ਲਗਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਿਸਾਨ ਲੀਡਰਾਂ ਤੇ ਹੋਰ ਕਿਸਾਨਾਂ ਵਿਚ ਭਾਰੀ ਰੋਸ ਹੈ | ਮੌਕੇ 'ਤੇ ਬਲਦੇਵ ਸਿੰਘ ਸਿਰਸਾ ਤੇ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚ ਗਏ ਸਨ | ਇਸ ਘਟਨਾ ਵਿਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਇਕ ਬਜ਼ੁਰਗ ਦੀ ਅੱਖ 'ਤੇ ਥੋੜ੍ਹੀ ਸੱਟ ਜ਼ਰੂਰ ਲੱਗੀ ਹੈ | ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਸਰਕਾਰ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਸਾਡੀ ਲਹਿਰ ਨੂੰ ਤੋੜਨਾ ਚਾਹੁੰਦੀ ਹੈ ਤੇ ਸਰਕਾਰ ਦੇ ਇਸਾਰੇ 'ਤੇ ਕੁੱਝ ਸ਼ਰਾਰਤੀ ਅਨਸਰਾਂ ਨੇ ਝੌਪੜੀਆਂ ਵਿਚ
ਅੱਗ ਲਗਾਈ ਹੈ |
ਸਿਰਸਾ ਨੇ ਦਸਿਆ ਕਿ ਕਰੀਬ ਅੱਧੇ ਘੰਟੇ ਬਾਅਦ ਫ਼ਾਇਰ ਬਿ੍ਗੇਡ ਤੇ ਪੁਲਿਸ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ, ਇਹ ਵੇਖ ਕੇ ਇੰਝ ਲੱਗ ਰਿਹਾ ਹੈ ਕਿ ਸਰਕਾਰ ਕਿਸਾਨਾਂ ਨਾਲ ਸਾਜਿਸ਼ ਰਚ ਰਹੀ ਹੈ | ਪ੍ਰਦਰਸ਼ਨਕਾਰੀ ਮਹਿਲਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਇਨ੍ਹਾਂ ਘਟਨਾਵਾਂ ਤੋਂ ਨਹੀਂ ਡਰਦੇ ਤੇ ਇਹ ਮੰਗਾਂ ਪੂਰੀimageਆਂ ਹੋਣ ਤਕ ਇਹ ਕਿਸਾਨ ਅੰਦੋਲਨ ਜਾਰੀ ਨਹੀਂ ਰਹੇਗਾ | ਇਸੇ ਦੌਰਾਨ ਵਿਰਸਾ ਸਿੰਘ ਖ਼ਾਲਸਾ ਨੇ ਕਿਹਾ ਕਿ ਸਿੰਘੂ ਬਾਰਡਰ ਤੇ ਕਿਸਾਨਾਂ ਦੇ ਤੰਬੂਆਂ ਨੂੰ ਅੱਗ ਲਾ ਕੇ ਸੁਆਹ ਕਰਨ ਪਿਛੇ ਸਰਕਾਰ ਦੀ ਗਹਿਰੀ ਸਾਜ਼ਸ਼ ਦਾ ਨਤੀਜਾ ਹੈ | (ਏਜੰਸੀ)