ਬੇਅਦਬੀਆਂ ਤੇ ਸਿੱਖਾਂ ਦੇ 'ਕਾਤਲ' ਕਾਨੂੰਨ ਦੀ ਕੈਦ 'ਚ ਜ਼ਰੂਰ ਹੋਣਗੇ ਤੇ ਪੰਜਾਬ ਬਣੇਗਾ ਇਸਦਾ ਗਵਾਹ
Published : Apr 16, 2021, 7:24 pm IST
Updated : Apr 17, 2021, 10:45 am IST
SHARE ARTICLE
interview with sandep sandu
interview with sandep sandu

ਕੀ ਸਰਕਾਰ ਨੇ ਇਨ੍ਹਾਂ 5 ਸਾਲਾਂ ਵਿਚ ਕੁਝ ਨਹੀਂ ਕੀਤਾ?

ਚੰਡੀਗੜ੍ਹ: ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਰੱਦ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਹਲਚਲ ਤੇਜ ਹੋ ਗਈ ਹੈ। ਇਸ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਕਰਕੇ ਵਿਰੋਧੀ ਧਿਰਾਂ ਇਹ ਸਵਾਲ ਚੁੱਕ ਰਹੀਆਂ ਹਨ। 2022 ਦੀਆਂ ਚੋਣਾਂ ਆ ਰਹੀਆਂ ਹਨ ਪਰ ਅਜੇ ਤੱਕ  ਬੇਅਦਬੀਆਂ ਅਤੇ ਨਿਹੱਥੇ ਸਿੱਖਾਂ ਦੇ 'ਕਾਤਲ ਕੋਟਕਪੂਰਾ ਗੋਲੀ ਕਾਂਡ ਮਾਮਲਾ, ਨਾਜਾਇਜ ਮਾਈਨਿੰਗ, ਨਸ਼ਾ, ਸ਼ਰਾਬ ਅਤੇ ਨੌਕਰੀ ਆਦਿ ਇਨ੍ਹਾਂ ਸਭ ਮਾਮਲਿਆਂ ਦੀ ਸਥਿਤੀ ਉੱਥੇ ਹੀ ਹੈ ਕੀ ਸਰਕਾਰ ਨੇ ਇਨ੍ਹਾਂ 5 ਸਾਲਾਂ ਵਿਚ ਕੁਝ ਨਹੀਂ ਕੀਤਾ।  ਇਸ ਮੁੱਦਿਆਂ ਸੰਬਧੀ ਸਪੋਕਸਮੈਨ ਦੀ ਮੈਨੀਜਿੰਗ ਐਡੀਟਰ ਨਿਮਰਤ ਕੌਰ ਨੇ ਅੱਜ ਕੈਪਟਨ ਸੰਦੀਪ ਸੰਧੂ ਸਿਆਸੀ ਸਲਾਹਕਾਰ ਮੁੱੱਖ ਮੰਤਰੀ ਪੰਜਾਬ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ। 

sandeep sandhusandeep sandhu

ਸਵਾਲ- ਕਾਂਗਰਸ ਦੀ ਮੌਜੂਦਾ ਹਾਲਤ ਕੀ ਹੈ ? 
ਜਵਾਬ- ਕਾਂਗਰਸ ਦੀ ਹਾਲਾਤ ਪਾਰਟੀ ਵਜੋਂ ਬਿਲਕੁਲ ਠੀਕ ਹੈ। ਕਾਂਗਰਸ ਸਰਕਾਰ ਦੇ 5 ਵਰ੍ਹੇ ਪੂਰੇ ਹੋ ਗਏ ਹਨ। ਸਰਕਾਰ ਨੇ ਅਗਲੀ ਚੋਣਾਂ ਲੜਨੀਆਂ ਹਨ ਤੇ ਪੰਜ ਸਾਲਾਂ ਵਿੱਚ ਜੋ ਵੀ ਕਾਰਜ ਕੀਤਾ ਉਸ ਦੇ ਆਧਾਰ ਤੇ ਹੀ ਅਗਲਾ ਕਾਰਜ ਕੀਤਾ ਜਾਵੇਗਾ।

ਸਵਾਲ- ਬਹਿਬਲ ਕਲਾਂ ਗੋਲੀ ਕਾਂਡ ਵਿਚ ਪੰਜਾਬ ਨਾਲ ਕੋਈ ਨਹੀਂ ਖੜਾ ਤੇ ਹੁਣ ਤੁਹਾਡੇ ਆਪ ਦੇ ਮੰਤਰੀ ਵੀ ਤੁਹਾਡੇ ਖਿਲਾਫ਼ ਆ ਗਏ ਹਨ? 
ਜਵਾਬ-  ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਹੋਇਆ ਉਸ ਸਮੇਂ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਾਜਪਾ ਇਕ ਮਹੀਨਾ ਪੂਰੇ ਪੰਜਾਬ ਵਿਚ ਨਹੀਂ ਦਿਖੀ ਸੀ। ਫਰੀਦਕੋਟ ਵਿਚ ਮਾਹੌਲ ਬਹੁਤ ਖ਼ਰਾਬ ਸੀ, ਥਾਂ- ਥਾਂ 'ਨਾਕੇ ਲੱਗੇ ਹੋਏ ਸਨ। ਉਸ ਸਮੇਂ ਦੇ ਮੁੱਖ ਮੰਤਰੀ ਬਹਿਬਲ ਗਏ ਤੇ ਪਰਿਵਾਰਾਂ ਨੂੰ ਮਿਲ ਦੁੱਖ ਸਾਂਝਾ ਕੀਤਾ ਸੀ। ਉਥੇ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਬਣੀ ਤੇ ਇਸ ਮਾਮਲੇ ਨੂੰ ਜ਼ਰੂਰ ਨਿਆਂ ਮਿਲੇਗਾ। 

Captain Amarinder SinghCaptain Amarinder Singh

ਉਸ ਤੋਂ ਬਾਅਦ  ਸਰਕਾਰ ਬਣੀ ਤੇ ਫਿਰ ਕਾਨੂੰਨੀ ਲੜਾਈ ਸ਼ੁਰੂ ਹੋ ਗਈ। ਉਸ ਸਮੇਂ ਜੋ ਮੌਜੂਦਾ ਸਰਕਾਰ ਤੇ ਮੁਖ ਮੰਤਰੀ ਸਨ ਉਨ੍ਹਾਂ ਦੀ ਸੋਚ ਇਕ ਹੀ ਸੀ ਤੇ ਇਹਨਾਂ  ਕਿਹਾ ਸੀ ਕਿ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਹਨ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਦੂਜੇ ਪਾਸੇ ਬਹਿਬਲ ਗੋਲੀ ਕਾਂਡ ਇਸ ਮਾਮਲੇ ਸਿਆਸੀ ਆਗੂਆਂ ਦੇ ਨਾਮ ਚਾਰਜਸ਼ੀਟ ਵਿਚ ਆਏ ਤੇ ਇਸ ਮੁੱਦੇ ਦਾ ਰੰਗ ਹੀ ਬਦਲ ਗਿਆ ਤੇ ਫਿਰ ਇਹ ਮਾਮਲਾ ਹਾਈ ਕੋਰਟ ਗਿਆ। ਇਸ ਮਾਮਲੇ ਵਿਚ ਵੀ ਰਿਪੋਰਟ ਸਾਡੇ ਸਾਹਮਣੇ ਨਹੀਂ ਪੇਸ਼ ਕੀਤੀ ਗਈ।  

ਸਵਾਲ- ਮੁਖ਼ਤਾਰ ਅੰਸਾਰੀ ਮਾਮਲੇ ਵਿਚ ਵਧੀਆ ਵਕੀਲ ਲਿਆਂਦਾ ਗਿਆ ਪਰ ਇਸ ਮਾਮਲੇ ਚ 'AG ਕਿਉਂ ਨਹੀਂ ਲੜੇ ?
ਜਵਾਬ- ਇਸ ਕੇਸ ਤੇ ਜੱਜਮੈਂਟ ਆਉਣ ਵਾਲੀ ਹੈ। ਇਸ ਮਾਮਲੇ ਵਿਚ ਕੋਈ ਟਿੱਪਣੀ ਨਹੀਂ ਚਾਹੁੰਦਾ। AG ਦਾ ਸਾਰਾ ਦਫਤਰ ਮੁਖ ਮੰਤਰੀ ਨੂੰ ਰਿਪੋਰਟ ਕਰਦਾ ਹੈ। ਪੰਜਾਬ ਪੁਲਿਸ ਅਤੇ CBI ਵਾਲਾ ਉਹ ਸਾਰਾ ਕੇਸ AG ਨੇ ਲੜਿਆ ਹੈ ਤੇ ਉਸ ਤੋਂ ਬਾਅਦ ਇਸ ਕੇਸ ਵਿਚ ਜਿੱਤ ਹੋਈ। 

sandeep sandhusandeep sandhu

ਸਵਾਲ- (ਕੋਟਕਪੂਰਾ ਗੋਲੀ ਕਾਂਡ) ਦੋ ਚਾਰਜਸ਼ੀਟ ਪੇਸ਼ ਕੀਤੀਆ ਗਈਆਂ ਤੇ... 
ਜਵਾਬ- ਜਦ ਕੋਈ ਚਲਾਨ ਪੇਸ਼ ਕੀਤਾ ਜਾਂਦਾ ਹੈ ਕਿ ਉਹ ਚਲਾਨ ਇਕੱਲਾ ਇਕ ਨਹੀਂ ਹੁੰਦਾ, ਤੁਹਾਡੀ ਜਾਂਚ ਚਲਦੀ ਰਹੇ ਤੇ ਸਪਲੀਮੈਂਟ ਚਲਾਨ ਪੇਸ਼ ਕਰ ਸਕਦੇ ਹਨ। ਇਸ ਮਾਮਲੇ ਵਿਚ ਕੋਈ ਵੀ ਫੈਸਲਾ ਨਹੀਂ ਸਾਹਮਣੇ ਆਇਆ। ਮਾਨਯੋਗ ਹਾਈ ਕੋਰਟ ਦੇ ਅੰਦਰ ਇਹ ਫੈਸਲਾ ਆਉਂਦਾ ਹੈ ਤੇ ਇਸ ਮਾਮਲੇ ਤੇ ਕੋਈ ਵੀ ਟਿੱਪਣੀ ਨਹੀਂ ਕਰਨੀ ਚਾਹੀਦੀ। 

ਸਵਾਲ-AG ਦਾ ਦਫਤਰ ਆਪ ਇਸ ਕੇਸ ਵਿਚ ਕਿਉਂ ਨਹੀਂ ਆਇਆ, ਸਾਢੇ 5 ਕਰੋੜ ਦਾ ਬਾਹਰੋਂ ਵਕੀਲ ਕਿਉਂ ਲਿਆਂਦਾ ਗਿਆ?
ਜਵਾਬ- ਇਸ ਮਾਮਲੇ ਦੀ ਗੱਲਬਾਤ ਜੋ ਬਣਦੀ ਆਈ ਹੈ ਤੇ ਹਰ ਕੇਸ ਨੂੰ ਲੜਨ ਵਾਲੇ ਵਕੀਲ ਦਾ ਆਪਣਾ ਤਰੀਕਾ ਵੱਖਰਾ ਹੁੰਦਾ ਹੈ। ਇਸ ਸਮੇਂ ਵਿਚ ਮੁੱਖ ਮੰਤਰੀ ਨੇ ਬਹੁਤ ਇਹੋ ਜਿਹੇ ਕਦਮ ਚੁੱਕੇ ਹਨ ਜੋ ਉਸ ਸਮੇਂ ਵਿਚ ਕਿਸੇ ਨਹੀਂ ਚੁੱਕੇ ਹੋਣੇ ਅਤੇ ਹਰ ਇਕ ਬੰਦੇ ਦੀ ਵੱਖਰੀ ਸੋਚ ਹੁੰਦੀ ਹੈ।

ਸਵਾਲ-ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਾਨੂੰ ਹਰ ਮੀਟਿੰਗ ਵਿੱਚੋਂ ਬਾਹਰ ਕਿਉਂ ਕੱਢਿਆ ਗਿਆ?
ਜਵਾਬ- ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਮੁੱਦੇ ਦਾ ਨਤੀਜਾ ਆ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਸਭ ਇਸ ਮਾਮਲੇ 'ਤੇ ਕੰਮ ਕਰ ਰਹੇ ਹਨ। 

sandeep sandhusandeep sandhu

ਸਵਾਲ-ਅੱਜ ਦੇ ਸਮੇਂ ਵਿਚ ਇਹ ਮਸਲਾ ਕਿਉਂ ਕਮਜ਼ੋਰ ਹੋਇਆ?
ਜਵਾਬ- ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਨੂੰ ਲੈ ਕੇ ਬਹੁਤ ਸਾਫ਼ ਹਨ ਉਹਨਾਂ ਦਾ ਅੱਜ ਵੀ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਵਿਚ ਕੋਈ ਵੀ ਦੋਸ਼ੀ ਹੈ ਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨਾਂ ਦਾ ਕਹਿਣਾ ਹੈ ਇਹ ਕਾਨੂੰਨੀ ਲੜਾਈ ਹੈ। 

ਸਵਾਲ- ਕੁੰਵਰ ਵਿਜੈ ਪ੍ਰਤਾਪ ਦਾ ਅਸਤੀਫਾ ਵੀ ਇਹ ਦੱਸਦਾ ਹੈ ਕਿ ਹੁਣ ਪੰਜਾਬ ਸਰਕਾਰ ਉਨ੍ਹਾਂ ਨਾਲ ਨਹੀਂ ਖੜ੍ਹੀ?
ਜਵਾਬ- ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੈ ਇਸ 'ਤੇ ਕੋਈ ਟਿੱਪਣੀ ਨਹੀਂ ਕਰ ਸਕਦਾ। 

IG KanwarIG Kanwar

ਸਵਾਲ- ਨਵਜੋਤ ਸਿੰਘ ਸਿੱਧੂ ਦਾ ਬਹਿਬਲ ਜਾਣਾ ਤੇ ਕਹਿਣਾ ਕਿ ਸਰਕਾਰ ਵੱਲੋਂ ਕੀਤਾ ਗਿਆ ਸਹੀ ਨਹੀਂ ਹੈ ?
ਜਵਾਬ-  ਇਸ ਮਾਮਲੇ ਨੂੰ ਬਹੁਤ ਸਮਾਂ ਹੋ ਗਿਆ ਹੈ ਤੇ ਹੁਣ 2021 ਵਿਚ ਉਨ੍ਹਾਂ ਨੇ ਆਪਣਾ ਮਨ ਬਣਾਇਆ ਹੈ ਤੇ ਇਹ ਉਨ੍ਹਾਂ ਦੀ ਸੋਚ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਨੂੰ ਜਲਦ ਖਤਮ ਕੀਤਾ ਜਾਵੇ। 

 Navjot Singh SidhuNavjot Singh Sidhu

ਸਵਾਲ- 2022 ਦੀਆਂ ਚੋਣਾਂ ਆ ਰਹੀਆਂ ਹਨ ਤੇ ਮੁੱਦੇ ਉਹੀ ਹੋਣਗੇ ਕੋਟਕਪੂਰਾ ਗੋਲੀ ਕਾਂਡ ਮਾਮਲਾ, ਨਸ਼ਾ, ਸ਼ਰਾਬ ਅਤੇ ਨੌਕਰੀ...ਪੰਜਾਬ ਸਰਕਾਰ ਨੇ 5 ਸਾਲ 'ਚ ਕੀ ਕੀਤਾ? 
ਜਵਾਬ- ਸਰਕਾਰ ਆਪਣਾ ਰਿਪੋਰਟ ਕਾਰਡ ਲੈ ਕੇ ਜਾਵੇਗੀ ਤੇ ਡਾਟਾ ਬਣਾਏਗੀ। ਮਾਈਨਿੰਗ ਦਾ ਮੁੱਦਾ ਹੈ ਜੋ ਉਸ ਵਿਚ ਲਗਾਤਰ ਵਾਧਾ ਹੀ ਹੋਇਆ ਹੈ। ਸ਼ਰਾਬ ਦੀ ਗੱਲ ਕਰੀਏ ਤੇ ਇਸ ਸਾਲ ਰਿਪੋਰਟ ਦੀ ਮੁਤਾਬਿਕ 20% ਵਾਧਾ ਹੋਇਆ ਹੈ। ਨਾਜਾਇਜ਼ ਸ਼ਰਾਬ ਕਈ ਥਾਂ 'ਤੇ ਜਾਂਚ ਦੌਰਾਨ ਖ਼ਤਮ ਕੀਤੀ ਗਈ। ਪੰਜਾਬ ਵਿਚ ਨਸ਼ਿਆਂ ਦੀ ਰਿਪੋਰਟ ਦੀ ਗੱਲ ਕਰੀਏ ਤੇ ਸੁਧਾਰ ਵਿਚ ਬਹੁਤ ਵਾਧਾ ਹੋਇਆ ਹੈ। 

sandeep sandhusandeep sandhu

ਸਵਾਲ-ਪਿਛਲੇ ਸਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਉਹ ਜੁਮਲੇ ਹੀ ਬਣ ਕੇ ਰਹਿ ਗਏ ?
ਜਵਾਬ- ਲੋਕ ਬਹੁਤ ਹੀ ਸਿਆਣੇ ਹਨ, ਸਾਲ ਭਾਵੇਂ 2017 ਜਾਂ ਆਉਣ ਵਾਲਾ ਸਾਲ 2022 ਹੈ। ਸਾਨੂੰ ਲੋਕਾਂ ਦੀ ਸੋਚ ਦਾ ਮਾਣ ਕਰਨਾ ਚਾਹੀਦਾ ਹੈ। ਹਰ ਥਾਂ ਤੇ ਗੱਲ ਹੁੰਦੀ ਹੈ ਨਸ਼ਾ ਖਤਮ ਹੋ ਜਾਵੇਗਾ ਪਰ ਪੰਜਾਬ ਸਰਕਾਰ ਨੇ ਹੀ ਜਦ ਨਸ਼ਾ ਆਇਆ ਸੀ ਤਦ ਹੀ ਨਸ਼ੇ ਨੂੰ ਹੀ ਜਲਦ ਹੀ ਖਤਮ ਕੀਤਾ ਹੈ। 

ਸਵਾਲ- ਨਵਜੋਤ ਸਿੰਘ ਵੱਲੋਂ ਵੀ ਮੰਗ ਕੀਤੀ ਗਈ ਸੀ ਉਨ੍ਹਾਂ ਦੀ ਰਿਪੋਰਟ ਜਨਤਕ ਕਰੋ ਫਿਰ ਕਿਉਂ ਨਹੀਂ ਕੀਤੀ ? 
ਜਵਾਬ- ਰਿਪੋਰਟ ਜਨਤਕ ਜੋ ਸੀਲ ਕੀਤੀ ਗਈ ਹੈ ਕਿ ਮਾਨਯੋਗ ਹਾਈ ਕੋਰਟ ਵਿਚ ਹੈ। ਹਰ ਕੋਲ ਇਹ ਅਧਿਕਾਰ ਹੈ। ਪੰਜਾਬ ਸਰਕਾਰ ਨੂੰ ਕੋਈ ਰੋਕ ਨਹੀਂ ਰਿਹਾ ਹੈ ਪਰ ਜੋ ਜਾਣਕਾਰੀ ਹੈ ਉਹ ਫੈਸਲਾ ਕੋਰਟ ਨੇ ਹੀ ਦੇਣਾ ਹੈ।   

Farmers ProtestFarmers Protest

ਪੰਜਾਬ ਦੀ ਹੱਕ ਦੀ ਗੱਲ ਕਰੀਏ ਜੇਕਰ ਕਿਸਾਨੀ ਸੰਘਰਸ਼ ਨਾਲ ਸਭ ਜੁੜੇ ਹੋਏ ਹਨ ਅਤੇ ਇਹ ਕਾਨੂੰਨ ਆਏ ਸਾਡੇ ਸਾਰੀਆਂ ਦੇ ਵਿਰੁੱਧ ਹਨ। ਲੋਕ ਸਭ ਮੈਨੀਫੈਸਟੋ ਜ਼ਰੂਰ ਪੜ੍ਹਨਗੇ। ਲੋਕਾਂ ਨੂੰ ਨਾਲ ਜੋ ਵਾਅਦੇ ਕੀਤੇ ਸਨ ਜਿਵੇਂ ਕਿ ਬਸ ਦਾ ਕਿਰਾਇਆ ਫ੍ਰੀ ਹੋਵੇਗਾ ਤੇ ਸਰਕਾਰ ਇਸ ਨੂੰ ਫ੍ਰੀ ਵੀ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਧਾਕੜ ਅਫ਼ਸਰ ਨੇ Akali Dal ਨੂੰ Bye-Bye ਕਹਿ Congress ਕਰ ਲਈ ਜੁਆਇਨ, Raja Warring ਨੇ Dr Lakhbir Singh ਨੂੰ..

06 May 2024 10:33 AM

'84 ਦੇ ਕਾਲੇ ਦੌਰ 'ਚ ਭਰਾ ਗਵਾਉਣ ਵਾਲੇ ਭਾਈ ਹਰੀ ਸਿੰਘ ਦਾ ਸੁਣੋ ਦਰਦ, "ਬਾਦਲਾਂ 'ਤੇ ਭਾਈ ਹਰੀ ਸਿੰਘ ਨੇ ਕੱਢੀ ਭੜਾਸ"

06 May 2024 8:38 AM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM
Advertisement