
ਸੰਯੁਕਤ ਰਾਸ਼ਟਰ ਦੀਆਂ ਚਾਰ ਕਮੇਟੀਆਂ ਦੀ ਚੋਣ 'ਚ ਰੂਸ ਹਾਰਿਆ
ਨਵੀਂ ਦਿੱਲੀ, 15 ਅਪ੍ਰੈਲ : ਸੰਯੁਕਤ ਰਾਸ਼ਟਰ ਦੀਆਂ ਚਾਰ ਕਮੇਟੀਆਂ ਦੀਆਂ ਚੋਣਾਂ ਵਿਚ ਰੂਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ | ਇਸ ਨੂੰ ਯੂਕਰੇਨ ਵਿਰੁਧ ਜੰਗ ਨੂੰ ਲੈ ਕੇ ਮਾਸਕੋ ਦੇ ਵਿਸ਼ਵ ਪੱਧਰ 'ਤੇ ਅਲੱਗ-ਥਲੱਗ ਹੋਣ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ | ਸੰਯੁਕਤ ਰਾਸ਼ਟਰ ਆਰਥਕ ਤੇ ਸਮਾਜਕ ਪਰਿਸ਼ਦ ਦੀਆਂ ਸਹਾਇਕ ਤੇ ਮਾਨਤਾ ਪ੍ਰਾਪਤ ਸੰਸਥਾਵਾਂ ਵਿਚ ਵੱਖ-ਵੱਖ ਅਸਾਮੀਆਂ ਨੂੰ ਭਰਨ ਲਈ ਚੋਣਾਂ ਹੋਈਆਂ | ਰੂਸ ਗ਼ੈਰ-ਸਰਕਾਰੀ ਸੰਗਠਨਾਂ ਦੀ ਕਮੇਟੀ, ਸੰਯੁਕਤ ਰਾਸ਼ਟਰ ਮਹਿਲਾ ਕਾਰਜਕਾਰੀ ਬੋਰਡ, ਯੂਨੀਸੇਫ਼ ਕਾਰਜਕਾਰੀ ਬੋਰਡ ਤੇ ਸਵਦੇਸ਼ੀ ਮੁੱਦਿਆਂ 'ਤੇ ਸਥਾਈ ਫ਼ੋਰਮ ਲਈ ਚੋਣਾਂ ਲੜ ਰਿਹਾ ਸੀ |
ਗੈਰ-ਸਰਕਾਰੀ ਸੰਗਠਨਾਂ ਦੀ ਕਮੇਟੀ ਦੀ ਚੋਣ 'ਚ ਰੂਸ ਨੂੰ 54 'ਚੋਂ 15, ਸੰਯੁਕਤ ਰਾਸ਼ਟਰ ਮਹਿਲਾ ਕਾਰਜਕਾਰੀ ਬੋਰਡ ਦੀ ਚੋਣ 'ਚ 54 'ਚੋਂ 16, ਯੂਨੀਸੇਫ਼ ਦੇ ਕਾਰਜਕਾਰੀ ਬੋਰਡ ਦੀ ਚੋਣ 'ਚ 54 'ਚੋਂ 17 ਤੇ ਚੋਣ 'ਚ 52 'ਚੋਂ 52 ਵੋਟਾਂ ਪਈਆਂ | ਸਵਦੇਸ਼ੀ ਮੁੱਦਿਆਂ 'ਤੇ ਸਥਾਈ ਫ਼ੋਰਮ ਦੇ 18 ਵੋਟਾਂ ਪ੍ਰਾਪਤ ਹੋਈਆਂ | ਸੰਯੁਕਤ ਰਾਸ਼ਟਰ 'ਚ ਬਿ੍ਟੇਨ ਦੇ ਮਿਸ਼ਨ ਨੇ ਟਵੀਟ ਕੀਤਾ ਕਿ ਸੰਯੁਕਤ ਰਾਸ਼ਟਰ ਦੇ ਮੈਂਬਰ ਰਾਜ ਰੂਸ ਨੂੰ ਅਲੱਗ-ਥਲੱਗ ਕਰ ਰਹੇ ਹਨ | ਉਹ ਯੂਕਰੇਨ ਦੇ ਨਾਲ ਖੜੇ ਹਨ | ਸੰਯੁਕਤ ਰਾਸ਼ਟਰ 'ਚ ਯੂਰਪੀ ਸੰਘ ਦੇ ਵਫ਼ਦ ਨੇ ਕਿਹਾ ਕਿ ਰੂਸੀ ਹਮਲੇ ਨੇ ਸੰਯੁਕਤ ਰਾਸ਼ਟਰ ਦੀਆਂ ਪ੍ਰਮੁੱਖ ਸੰਸਥਾਵਾਂ 'ਚ ਸੇਵਾ ਕਰਨ ਦੇ ਯੋਗ ਵੀ ਨਹੀਂ ਛਡਿਆ |
ਭਾਰਤ ਦੀ ਸੰਯੁਕਤ ਰਾਸ਼ਟਰ ਦੀਆਂ ਚਾਰ ਸੰਸਥਾਵਾਂ ਲਈ ਚੋਣ : ਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਚਾਰ ਪ੍ਰਮੁੱਖ ਸੰਸਥਾਵਾਂ ਲਈ ਚੁਣਿਆ ਗਿਆ ਹੈ | ਸੰਯੁਕਤ ਰਾਸ਼ਟਰ ਦੇ ਚਾਰਟਰ ਦੁਆਰਾ 1945 'ਚ ਸਥਾਪਤ ਸੰਯੁਕਤ ਰਾਸ਼ਟਰ ਪ੍ਰਣਾਲੀ ਦੇ ਛੇ ਪ੍ਰਮੁੱਖ ਅੰਗਾਂ 'ਚੋਂ ਇਕ ਹੈ | ਇਸ 'ਚ ਜਨਰਲ ਅਸੈਂਬਲੀ ਦੁਆਰਾ ਚੁਣੇ ਗਏ ਸੰਯੁਕਤ ਰਾਸ਼ਟਰ ਦੇ 54 ਮੈਂਬਰ ਹੁੰਦੇ ਹਨ | ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਨੇ ਟਵੀਟ ਕੀਤਾ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ ਓਛੌਸ਼ੌਛ ਦੀਆਂ ਚਾਰ ਸੰਸਥਾਵਾਂ ਲਈ ਚੁਣਿਆ ਗਿਆ ਹੈ | ਉਸਨੇ ਸਮਾਜਿਕ ਵਿਕਾਸ ਕਮਿਸ਼ਨ, ਗੈਰ-ਸਰਕਾਰੀ ਸੰਗਠਨਾਂ ਦੀ ਕਮੇਟੀ ਤੇ ਵਿਕਾਸ ਲਈ ਵਿਗਿਆਨ ਤੇ ਤਕਨਾਲੋਜੀ ਕਮਿਸ਼ਨ ਦੀਆਂ ਚੋਣਾਂ ਜਿੱਤੀਆਂ ਹਨ, ਜਦੋਂ ਕਿ ਰਾਜਦੂਤ ਪ੍ਰੀਤੀ ਸਰਨ ਨੂੰ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਅਧਿਕਾਰਾਂ ਦੀ ਕਮੇਟੀ ਲਈ ਦੁਬਾਰਾ ਚੁਣਿਆ ਗਿਆ ਹੈ | (ਏਜੰਸੀ)