
ਸਰਕਾਰ ਵੱਲੋਂ ਫੈਸਲਾ ਵਾਪਸ ਨਾ ਲੈਣ 'ਤੇ ਪ੍ਰਦਰਸ਼ਨ ਤੇਜ਼ ਕਰਨ ਦੀ ਚੇਤਾਵਨੀ
ਮੁਹਾਲੀ : ਕਣਕ ਦੀ ਖਰੀਦ 'ਤੇ ਕੀਤੀ ਗਈ ਕੀਮਤ 'ਚ ਕਟੌਤੀ ਦੇ ਵਿਰੋਧ 'ਚ 32 ਕਿਸਾਨ ਜਥੇਬੰਦੀਆਂ ਨੇ 18 ਅਪ੍ਰੈਲ ਨੂੰ ਚਾਰ ਘੰਟੇ ਲਈ ਰੇਲਵੇ ਟਰੈਕ ਜਾਮ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਥੇਬੰਦੀਆ ਸਾਂਝੇ ਤੌਰ ਤੇ 12 ਵਜੇ ਦੁਪਹਿਰ ਤੋਂ ਸ਼ਾਮੀ 4 ਵਜੇ ਤੱਕ ਵੱਖ-ਵੱਖ ਥਾਵਾਂ 'ਤੇ ਰੇਲਵੇ ਲਾਈਨਾਂ 'ਤੇ ਪਹੁੰਚ ਕੇ ਰੇਲ ਗੱਡੀਆਂ ਰੋਕਣਗੀਆਂ।
ਇਹ ਵੀ ਪੜ੍ਹੋ: BSF ਨੂੰ ਲਗਾਤਾਰ ਦੂਜੇ ਦਿਨ ਮਿਲੀ ਸਫਲਤਾ, 21 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ
ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਹ ਸਭ ਜਾਣਦੇ ਹੋਏ ਹੋਏ ਵੀ ਕਿ ਮੌਸਮ ਵਿੱਚ ਤਬਦੀਲੀਆਂ ਅਤੇ ਬੇਮੌਸਮੀ ਮੀਂਹ ਕਾਰਨ ਇਸ ਸੀਜ਼ਨ ਵਿੱਚ ਫਸਲਾਂ ਦੀ ਗੁਣਵੱਤਾ ਨੂੰ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: ਕੋਰੋਨਾ ਸੰਕਰਮਿਤ ਵਿਅਕਤੀ ਦਾ ਹਸਪਤਾਲ ਨੇ ਮਰਿਆ ਕਹਿ ਕੇ ਕੀਤਾ ਸਸਕਾਰ, ਦੋ ਸਾਲਾਂ ਬਾਅਦ ਜ਼ਿੰਦਾ ਪਰਤਿਆ ਘਰ
ਇਸ ਦੇ ਬਾਵਜੂਦ ਸਰਕਾਰ ਹੁਣ ਪ੍ਰਤੀ ਕੁਇੰਟਲ ਤੱਕ ਮੁੱਲ ਦੀ ਕਟੌਤੀ ਰਾਹੀਂ ਅਨਾਜ ਦੀ ਖਰੀਦ ਕੀਮਤ ਨੂੰ ਘਟਾ ਕੇ ਇਸ ਕੁਦਰਤੀ ਆਫ਼ਤ ਲਈ ਕਿਸਾਨਾਂ ਨੂੰ ਜੁਰਮਾਨਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਸਰਕਾਰ ਦੀ ਇਸ ਕਿਸਾਨ ਵਿਰੋਧੀ ਨੀਤੀ ਦੇ ਖਿਲਾਫ 18 ਅਪਰੈਲ ਨੂੰ ਦੇਸ਼ ਵਿਆਪੀ ਪ੍ਰਦਰਸ਼ਨ ਕੀਤਾ ਜਾਵੇਗਾ।