ਪਰਿਵਾਰ ਪੁੱਤ ਦੀ ਵਾਪਸੀ ਤੋਂ ਬਹੁਤ ਖੁਸ਼
ਭੋਪਾਲ: ਮੱਧ ਪ੍ਰਦੇਸ਼ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਅਕਤੀ ਨੂੰ ਇਕ ਨਿੱਜੀ ਹਸਪਤਾਲ ਨੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ ਸੀ, ਉਹ ਹੁਣ ਦੋ ਸਾਲਾਂ ਬਾਅਦ ਜ਼ਿੰਦਾ ਘਰ ਪਰਤਿਆ ਹੈ। ਖਾਸ ਗੱਲ ਇਹ ਹੈ ਕਿ ਉਸ ਦੌਰਾਨ ਸਬੰਧਤ ਹਸਪਤਾਲ ਨੇ ਪੀੜਤ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੇ ਬੇਟੇ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ ਅਤੇ ਉਹ ਉਸ ਦਾ ਅੰਤਿਮ ਸਸਕਾਰ ਕਰ ਰਹੇ ਹਨ। ਦੂਰੋਂ ਹੀ ਰਿਸ਼ਤੇਦਾਰਾਂ ਨੂੰ ਲਾਸ਼ ਦਿਖਾਈ ਗਈ। ਪੂਰਾ ਮਾਮਲਾ ਮੱਧ ਪ੍ਰਦੇਸ਼ ਦੇ ਧਾਰ ਦਾ ਹੈ।
ਇਹ ਵੀ ਪੜ੍ਹੋ: ਰਾਜਸਥਾਨ ਦੀ 19 ਸਾਲਾ ਧੀ ਨੇ ਜਿੱਤਿਆ ਮਿਸ ਇੰਡੀਆ 2023 ਦਾ ਖਿਤਾਬ
ਕੋਰੋਨਾ ਦੀ ਦੂਜੀ ਲਹਿਰ ਦੌਰਾਨ, ਕਮਲੇਸ਼ ਪਾਟੀਦਾਰ ਵਜੋਂ ਪਛਾਣੇ ਗਏ 40 ਸਾਲਾ ਵਿਅਕਤੀ ਨੂੰ ਬੜੌਦਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇੰਨਾ ਹੀ ਨਹੀਂ ਹਸਪਤਾਲ ਦੇ ਸਟਾਫ ਨੇ ਉਸ ਦਾ ਅੰਤਿਮ ਸੰਸਕਾਰ ਕਰਨ ਦਾ ਵੀ ਦਾਅਵਾ ਕੀਤਾ ਸੀ ਪਰ ਦੋ ਸਾਲਾਂ ਬਾਅਦ ਕਮਲੇਸ਼ ਹੁਣ ਘਰ ਵਾਪਸ ਆ ਗਿਆ ਹੈ। ਕਮਲੇਸ਼ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਉਸ ਦੇ ਰਿਸ਼ਤੇਦਾਰਾਂ ਨੂੰ ਦੂਰੋਂ ਹੀ ਲਾਸ਼ ਦਿਖਾਈ ਗਈ ਪਰ ਹੁਣ ਜਦੋਂ ਪੁੱਤਰ ਜ਼ਿੰਦਾ ਘਰ ਪਰਤਿਆ ਹੈ ਤਾਂ ਪਰਿਵਾਰ ਵਾਲੇ ਉਸ ਦੀ ਵਾਪਸੀ ਤੋਂ ਬਹੁਤ ਖੁਸ਼ ਹਨ।
ਇਹ ਵੀ ਪੜ੍ਹੋ: ਜੇਕਰ ਤੁਸੀਂ ਬੁਢਾਪੇ ਵਿਚ ਅਪਣੀਆਂ ਹੱਡੀਆਂ ਮਜ਼ਬੂਤ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਚੀਜ਼ਾਂ ਦਾ ਨਾ ਕਰੋ ਸੇਵਨ
ਕਮਲੇਸ਼ ਦੇ ਜ਼ਿੰਦਾ ਹੋਣ ਅਤੇ ਘਰ ਪਰਤਣ ਦੀ ਖ਼ਬਰ ਫੈਲਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਮਿਲਣ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਘਰ ਪਰਤਣ ਤੋਂ ਬਾਅਦ ਕਮਲੇਸ਼ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਨੂੰ ਕੁਝ ਲੋਕਾਂ ਨੇ ਬੰਧਕ ਬਣਾ ਕੇ ਤੰਗ ਪ੍ਰੇਸ਼ਾਨ ਕੀਤਾ। ਉਹ ਪਿਛਲੇ ਦੋ ਸਾਲਾਂ ਤੋਂ ਉਹਨਾਂ ਦੇ ਚੁੰਗਲ ਵਿੱਚ ਸੀ ਪਰ ਕੁਝ ਦਿਨ ਪਹਿਲਾਂ ਮੌਕਾ ਮਿਲਦੇ ਹੀ ਉਹ ਉੱਥੋਂ ਭੱਜ ਕੇ ਸ਼ੁੱਕਰਵਾਰ ਰਾਤ ਨੂੰ ਧਾਰ ਜ਼ਿਲ੍ਹੇ ਦੀ ਸਰਦਾਰਪੁਰ ਤਹਿਸੀਲ ਵਿੱਚ ਆਪਣੇ ਮਾਮੇ ਦੇ ਘਰ ਪਹੁੰਚ ਗਿਆ।