ਬਾਕੀ ਦੋਵਾਂ ਨੌਜਵਾਨਾਂ ਦੀ ਤਲਾਸ ਜਾਰੀ
ਫਰੀਦਕੋਟ : ਫਰੀਦਕੋਟ 'ਚ 2 ਦਿਨ ਪਹਿਲਾਂ ਸਰਹਿੰਦ ਨਹਿਰ 'ਚ ਡੁੱਬਣ ਵਾਲੇ 3 ਨੌਜਵਾਨਾਂ 'ਚੋਂ ਇਕ ਦੀ ਲਾਸ਼ ਚੱਕ ਮਾਡਲ ਵਾਲਾ ਨੇੜਿਓਂ ਬਰਾਮਦ ਹੋਈ ਹੈ। ਬਾਕੀ ਦੋ ਨੂੰ ਲੱਭਣ ਲਈ NDRF ਦਾ ਸਰਚ ਆਪਰੇਸ਼ਨ ਜਾਰੀ ਹੈ। ਜਾਣਕਾਰੀ ਅਨੁਸਾਰ ਆਪਣਾ ਜਨਮ ਦਿਨ ਮਨਾਉਂਦੇ ਸਮੇਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਨਹਿਰ 'ਚ ਜਾ ਡਿੱਗ ਗਈ ਸੀ।