Nagal news : ਪੇਕੇ ਪਰਿਵਾਰ ਨੇ ਸਹੁਰਿਆਂ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਲਏ ਇਲਜ਼ਾਮ
Nagal news : ਨੰਗਲ ਦੇ ਇੱਕ ਪਰਿਵਾਰ ਵੱਲੋਂ ਆਪਣੀ ਧੀ ਦੇ ਪਹਿਲੇ ਪਤੀ ਦੀ ਮੌਤ ਹੋਣ ਜਾਣ ਤੋਂ ਬਾਅਦ ਉਸ ਦਾ ਦੂਜਾ ਵਿਆਹ ਗੋਬਿੰਦਗੜ੍ਹ ਕੀਤਾ ਗਿਆ ਸੀ, ਤਾਂ ਕਿ ਆਪਣਾ ਅਗਲਾ ਜੀਵਨ ਖੁਸ਼ੀਆਂ ਨਾਲ ਬਤੀਤ ਕਰ ਸਕੇ। ਪਰ ਉਹਨਾਂ ਨੂੰ ਕੀ ਪਤਾ ਸੀ ਖੁਸ਼ੀਆਂ ਉਹਨਾਂ ਦੀ ਧੀ ਨੂੰ ਮੌਤ ਦੇ ਗਲੇ ਲਗਾ ਦੇਣਗੀਆਂ।
ਤਾਜਾ ਮਾਮਲਾ ਨੰਗਲ ਸ਼ਹਿਰ ਦਾ ਜਿੱਥੇ ਇੱਕ ਵਿਆਹੁਤਾ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਇਹ ਵੀ ਪੜੋ:Jagraon Court Complex : ਜਗਰਾਉਂ ਕੋਰਟ ਕੰਪਲੈਕਸ ’ਚ ਜਬਰ-ਜ਼ਨਾਹ ਦਾ ਮਾਮਲਾ, ਮੁਲਜ਼ਮ ਫਾਇਨਾਂਸਰ ਨੂੰ ਕੀਤਾ ਕਾਬੂ
ਦੱਸਣ ਯੋਗ ਹੈ ਕਿ ਪਹਿਲਾਂ ਇਸ ਲੜਕੀ ਦਾ ਵਿਆਹ ਨੰਗਲ ਸ਼ਹਿਰ ਦੇ ਵਾਪਰੀ ਨਾਲ ਹੋਇਆ ਸੀ ਪਰ ਦੋ ਸਾਲ ਪਹਿਲਾਂ ਵੀ ਭਾਣਾ ਵਰਤਿਆ ਪਹਿਲੇ ਪਤੀ ਨੇ ਦੋ ਸਾਲ ਪਹਿਲਾਂ ਨਹਿਰ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ। ਜਿਸ ਦੇ ਚਲਦਿਆਂ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ। ਕਿਉਂਕਿ ਤਜਿੰਦਰ ਸਿੰਘ ਕੋਹਲੀ ਉਰਫ ਸ਼ੇਰੂ ਲੋਕਾਂ ਵਿਚ ਆਪਣੇ ਹਸਮੁਖ ਸੁਭਾਅ ਨੂੰ ਲੈ ਕੇ ਕਾਫੀ ਮਿਲਣ ਸਾਰ ਸਨ ਜਿਸ ਦਾ ਅਫ਼ਸੋਸ ਪੂਰੇ ਸ਼ਹਿਰ ਨੇ ਜਤਾਇਆ ਸੀ।
ਇਹ ਵੀ ਪੜੋ:Gurdaspur News : ਗੁਰਦਾਸਪੁਰ ਪੁਲਿਸ ਨੇ ਦੁਕਾਨ ਤੋਂ ਮੋਬਾਈਲ ਫੋਨ ਚੋਰੀ ਕਰਨ ਵਾਲੇ ਅੱਠ ਮੁਲਜ਼ਮ ਫੜੇ
ਲੜਕੀ ਦੀ ਮਾਤਾ ਦੀ ਮੰਨੀਏ ਤਾਂ ਉਹਨਾਂ ਨੇ ਕਿਹਾ ਕਿ ਲਗਭਗ ਚਾਰ ਮਹੀਨੇ ਪਹਿਲਾਂ ਪਰਿਵਾਰ ਵੱਲੋਂ ਗੋਬਿੰਦਗੜ੍ਹ ਵਿਖੇ ਇਸਦਾ ਵਿਆਹ ਕੀਤਾ ਗਿਆ ਸੀ ਤਾਂ ਕਿ ਉਹ ਆਪਣਾ ਜੀਵਨ ਖੁਸ਼ੀ ਨਾਲ ਕੱਟ ਸਕੇ। ਪਰ ਸਹੁਰੇ ਪਰਿਵਾਰ ਵੱਲੋਂ ਇਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਕੁਝ ਦਿਨਾਂ ਤੋਂ ਸੁਹਰਾ ਪਰਿਵਾਰ ਇਸ ਨੂੰ ਸਾਡੇ ਘਰ ਛੱਡ ਗਿਆ ਸੀ। ਪਰ ਇਹ ਉਸ ਨੂੰ ਲੈ ਕੇ ਇਹ ਕਾਫੀ ਪਰੇਸ਼ਾਨ ਰਹਿੰਦੀ ਸੀ। ਇਸ ਪ੍ਰੇਸ਼ਾਨੀ ਦੀ ਵਜ੍ਹਾਂ ਕਰਕੇ ਉਹ ਘਰੋਂ ਦਵਾਈ ਦਾ ਬਹਾਨਾ ਲਾ ਕੇ ਨੰਗਲ ਆ ਕੇ ਉਸੀ ਨਹਿਰ ਤੋਂ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਜਗ੍ਹਾ ’ਤੇ ਪਹਿਲੇ ਪਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ।ਜਿਸ ਨੂੰ ਲੈ ਕੇ ਇੱਕ ਵਾਰ ਫਿਰ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰ ਵੱਲੋਂ ਸਹੁਰੇ ਪਰਿਵਾਰ ਦੇ ਖ਼ਿਲਾਫ਼ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਨੂੰ ਲੈ ਕੇ ਪੁਲਿਸ ਜਾਂਚ ਵਿਚ ਜੁਟੀ ਗਈ ਹੈ।
ਇਹ ਵੀ ਪੜੋ:Onion Export: ਭਾਰਤ ਸ਼੍ਰੀਲੰਕਾ ਅਤੇ ਯੂਏਈ ਨੂੰ ਕਰੇਗਾ ਪਿਆਜ਼ ਨਿਰਯਾਤ, 10,000 ਮੀਟ੍ਰਿਕ ਟਨ ਦੇ ਨਿਰਯਾਤ ਨੂੰ ਮਨਜ਼ੂਰੀ
(For more news apart from married woman committed suicide by jumping into nagal canal News in Punjabi, stay tuned to Rozana Spokesman)