ਖ਼ਬਰਾਂ |

ਤਾਜ਼ਾ |

Jagraon Court Complex : ਜਗਰਾਉਂ ਕੋਰਟ ਕੰਪਲੈਕਸ ’ਚ ਜਬਰ-ਜ਼ਨਾਹ ਦਾ ਮਾਮਲਾ, ਮੁਲਜ਼ਮ ਫਾਇਨਾਂਸਰ ਨੂੰ ਕੀਤਾ ਕਾਬੂ

By : BALJINDERK

Published : Apr 16, 2024, 7:04 pm IST
Updated : Apr 16, 2024, 7:06 pm IST
SHARE ARTICLE
ਪੁਲਿਸ ਮੁਲਜ਼ਮ ਨੂੰ ਫੜ ਕੇ ਲਿਜਾਂਦੀ ਹੋਈ
ਪੁਲਿਸ ਮੁਲਜ਼ਮ ਨੂੰ ਫੜ ਕੇ ਲਿਜਾਂਦੀ ਹੋਈ

Jagraon Court Complex : ਐਡਵੋਕੇਟ ਦੇ ਕੈਬਿਨ ’ਚ ਵਿਧਵਾ ਨਾਲ ਹੋਇਆ ਸੀ ਜਬਰ-ਜ਼ਨਾਹ

Jagraon Court Complex : ਮੋਗਾ ਦੇ ਪਿੰਡ ਜਗਰਾਉਂ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨਾਲ ਸਥਾਨਕ ਕੋਰਟ ਕੰਪਲੈਕਸ ਦੇ ਐਡਵੋਕੇਟ ਕੈਬਿਨ ਵਿੱਚ ਇੱਕ ਫਾਇਨਾਂਸਰ ਵੱਲੋਂ ਬਲਾਤਕਾਰ ਕੀਤਾ ਗਿਆ। ਇਸ ਮਾਮਲੇ ’ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਥਾਣਾ ਸਦਰ ’ਚ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪਰਮਿੰਦਰਪਾਲ ਸਿੰਘ ਗਰੇਵਾਲ ਵਾਸੀ ਪਿੰਡ ਬਰਸਾਲ ਵਜੋਂ ਹੋਈ ਹੈ।

ਇਹ ਵੀ ਪੜੋ:Taliban News : ਤਾਲਿਬਾਨ ’ਚ ਆਇਆ ਬਦਲਾਅ, ਅਫਗਾਨਿਸਤਾਨ ’ਚੋਂ ਹਿੰਦੂਆਂ ਤੇ ਸਿੱਖਾਂ ਦੀ ਹੜੱਪੀ ਜ਼ਮੀਨ ਵਾਪਸ ਕਰਨ ਦਾ ਲਿਆ ਫੈਸਲਾ, ਬਣਾਈ ਕਮੇਟੀ 

ਮੁਲਜ਼ਮ ਨੇ ਸ਼ਰਾਬ ਦੇ ਨਸ਼ੇ ਵਿਚ ਔਰਤ ਨਾਲ ਬਲਾਤਕਾਰ ਕੀਤਾ। ਮੁਲਜ਼ਮ ਨੇ ਵਿਧਵਾ ਔਰਤ ਦੀ ਧੀ ਦੀ ਪੜ੍ਹਾਈ ਲਈ ਦਿੱਤਾ ਜਾਣ ਵਾਲਾ ਲੋਨ ਦੀ ਫਾਈਲ ਭਰਨ ਲਈ ਔਰਤ ਨੂੰ ਮੋਗਾ ਤੋਂ ਜਗਰਾਉਂ ਬੁਲਾਇਆ ਸੀ। ਪਰ ਸ਼ਰਾਬ ਪੀ ਕੇ ਉਸ ਨੇ ਔਰਤ ਨਾਲ ਬਲਾਤਕਾਰ ਕਰਕੇ ਉਸ ਨੂੰ ਵਾਪਸ ਭੇਜ ਦਿੱਤਾ।
30 ਮਾਰਚ ਦੀ ਘਟਨਾ ਤੋਂ ਬਾਅਦ ਔਰਤ ਨੇ 2 ਅਪ੍ਰੈਲ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਮਾਮਲੇ ਦੀ ਜਾਂਚ ਦੌਰਾਨ ਦੋਸ਼ੀ ਫਾਇਨਾਂਸਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਔਰਤ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ ਜਗਰਾਉਂ ਵਿਚ ਸੁਖਬੀਰ ਸਿੰਘ ਨਾਂ ਦੇ ਵਿਅਕਤੀ ਨੂੰ ਜਾਣਦੀ ਸੀ। ਜੋ ਉਸਦਾ ਭਰਾ ਬਣਾਇਆ ਹੋਇਆ ਹੈ।

ਇਹ ਵੀ ਪੜੋ:Breaking News : ਅਬੋਹਰ ’ਚ ਦਿਨ ਦਿਹਾੜੇ ਕਾਲਜ ਦੇ ਬਾਹਰ ਚੱਲੀਆਂ ਗੋਲ਼ੀਆਂ   

ਔਰਤ ਨੇ ਦੱਸਿਆ ਕਿ ਉਸ ਦੀ 13 ਸਾਲ ਦੀ ਬੇਟੀ ਸੀ ਜੋ ਕਿ ਅਜੇ 5ਵੀਂ ਜਮਾਤ ਪਾਸ ਹੋਈ ਸੀ ਅਤੇ ਉਸ ਨੂੰ ਅਗਲੇਰੀ ਪੜ੍ਹਾਈ ਲਈ ਆਪਣੇ ਸਕੂਲ ਵਿਚ ਦਾਖਲੇ ਲਈ ਪੈਸਿਆਂ ਦੀ ਲੋੜ ਸੀ। ਇਸ ਸਬੰਧੀ ਉਸ ਨੇ ਆਪਣੇ ਭਰਾ ਨੂੰ ਕਿਸੇ ਪਾਸੋਂ ਵਿਆਜ ’ਤੇ ਪੈਸੇ ਲੈਣ ਲਈ ਕਿਹਾ ਸੀ, ਉਸ ਨੇ ਦੱਸਿਆ ਕਿ ਉਸ ਨੇ ਫਾਈਨਾਂਸਰ ਨਾਲ ਸਾਰੀ ਗੱਲ ਕੀਤੀ ਹੈ। ਉਹ ਪੈਸੇ ਵਿਆਜ ’ਤੇ ਦੇਵੇਗਾ। ਜਿਸ ਕਾਰਨ ਉਹ 30 ਮਾਰਚ ਨੂੰ ਦੇਰ ਸ਼ਾਮ ਮੋਗਾ ਤੋਂ ਜਗਰਾਉਂ ਆਈ ਸੀ।

ਇਹ ਵੀ ਪੜੋ:Haryana News: ਹਰਿਆਣਾ ’ਚ ਬਦਮਾਸ਼ਾਂ ਨੇ 2 ਲੋਕਾਂ ’ਤੇ ਚਲਾਈਆਂ ਗੋਲ਼ੀਆਂ, ਇਕ ਦੀ ਮੌਤ, ਇੱਕ ਜ਼ਖ਼ਮੀ 

ਇਸ ਦੌਰਾਨ ਜਦੋਂ ਫਾਇਨਾਂਸਰ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਅਦਾਲਤ ਦੇ ਅਹਾਤੇ ’ਚ ਐਡਵੋਕੇਟ ਕਪਿਲ ਦੇ ਕੈਬਿਨ ’ਚ ਆ ਜਾਣ। ਜਿਸ ਤੋਂ ਬਾਅਦ ਉਹ ਕੈਬਿਨ ਨੰਬਰ 248 ਵਿਚ ਚਲੇ ਗਈ। ਵਕੀਲ ਕਪਿਲ ਅਤੇ ਮੁਲਜ਼ਮ ਉੱਥੇ ਬੈਠੇ ਸ਼ਰਾਬ ਪੀ ਰਹੇ ਸਨ। ਜਦੋਂ ਉਹ ਕੈਬਿਨ ਪਹੁੰਚੀ ਤਾਂ ਉਸ ਨੂੰ ਬੈਠਣ ਅਤੇ ਉਡੀਕ ਕਰਨ ਲਈ ਕਿਹਾ ਗਿਆ। ਇਸੇ ਦੌਰਾਨ ਸੁਖਬੀਰ ਨੂੰ ਫੋਨ ਆਇਆ ਅਤੇ ਐਡਵੋਕੇਟ ਕਪਿਲ ਮੁਲਜ਼ਮ ਫਾਈਨਾਂਸਰ ਨੂੰ ਇਹ ਕਹਿ ਕੇ ਉੱਥੋਂ ਚਲੇ ਗਏ ਕਿ ਉਹ ਘਰ ਜਾ ਰਿਹਾ ਹੈ ਅਤੇ ਕੈਬਿਨ ਬੰਦ ਕਰ ਦੇਣਾ।

ਇਹ ਵੀ ਪੜੋ:Supreme Court News : ਸੁਪਰੀਮ ਕੋਰਟ ‘ਮੌਬ ਲਿੰਚਿੰਗ’ ਦੀਆਂ ਘਟਨਾਵਾਂ ਨੂੰ ਰੋਕਣ ਲਈ ਹੋਇਆ ਸਖ਼ਤ  

ਐਡਵੋਕੇਟ ਕਪਿਲ ਦੇ ਜਾਣ ਤੋਂ ਬਾਅਦ ਦੋਸ਼ੀ ਫਾਈਨਾਂਸਰ ਨੇ ਸ਼ਰਾਬ ਦੇ ਨਸ਼ੇ ’ਚ ਉਸ ਨੂੰ ਅੰਦਰ ਬੁਲਾ ਕੇ ਕੈਬਿਨ ਨੂੰ ਕੁੰਡੀ ਲਗਾ ਦਿੱਤਾ। ਜਿਸ ਤੋਂ ਬਾਅਦ ਉਸ ਨਾਲ ਜ਼ਬਰਦਸਤੀ ਕਰਨ ਲੱਗਾ। ਜਦੋਂ ਉਸਨੇ ਰੌਲਾ ਪਾਇਆ ਤਾਂ ਕੈਬਿਨ ਬੰਦ ਹੋਣ ਕਾਰਨ ਉਸਦੀ ਆਵਾਜ਼ ਕੈਬਿਨ ’ਚ ਗੂੰਜਦੀ ਰਹੀ। ਦੋਸ਼ੀ ਨੇ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਅਤੇ ਕੁਝ ਦੇਰ ਬਾਅਦ ਉਸ ਦਾ ਭਰਾ ਬਾਹਰ ਆ ਗਿਆ। ਜੋ ਉਸ ਨੂੰ ਲੈ ਕੇ ਮੋਗਾ ਸਥਿਤ ਉਸ ਦੇ ਘਰ ਛੱਡ ਗਿਆ। ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗੀ। ਜਿਸ ਕਾਰਨ ਉਸ ਨੇ ਘਟਨਾ ਦੇ ਦੋ ਦਿਨ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਇਹ ਵੀ ਪੜੋ:Gurdaspur News : ਗੁਰਦਾਸਪੁਰ ਪੁਲਿਸ ਨੇ ਦੁਕਾਨ ਤੋਂ ਮੋਬਾਈਲ ਫੋਨ ਚੋਰੀ ਕਰਨ ਵਾਲੇ ਅੱਠ ਮੁਲਜ਼ਮ ਫੜੇ

ਇਸ ਸਬੰਧੀ ਗੱਲਬਾਤ ਕਰਦਿਆਂ ਐਸ.ਆਈ ਕਿਰਨਦੀਪ ਕੌਰ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਦੀ ਪੜਤਾਲ ਉਪਰੰਤ ਦੋਸ਼ੀ ਫਾਇਨਾਂਸਰ ਪਰਵਿੰਦਰ ਸਿੰਘ ਵਾਸੀ ਬਰਸਾਲ ਦੇ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜੋ:Onion Export: ਭਾਰਤ ਸ਼੍ਰੀਲੰਕਾ ਅਤੇ ਯੂਏਈ ਨੂੰ ਕਰੇਗਾ ਪਿਆਜ਼ ਨਿਰਯਾਤ, 10,000 ਮੀਟ੍ਰਿਕ ਟਨ ਦੇ ਨਿਰਯਾਤ ਨੂੰ ਮਨਜ਼ੂਰੀ 

(For more news apart from Jagraon court complex case of rape News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Manpreet Singh Ayali ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਦਿੱਤਾ ਅਸਤੀਫਾ

20 May 2026 3:15 PM

ਇਸ ਬੰਦੇ ਨੇ ਦੱਸ ਦਿੱਤੇ ਸਾਡੇ ਸਮਾਜ ਦੇ ਕਈ ਨਿੰਦਣ ਜੋਗ ਸੱਚ !ਪੰਜਾਬੀ ਭਾਸ਼ਾ ਨੂੰ ਦਿੱਤੀ ਹਮੇਸ਼ਾ ਪਹਿਲ ਸ਼ਾਇਦ ਤਾ ਹੀ..

20 May 2026 3:14 PM

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM
Advertisement