Electricity theft in Punjab: ਪੰਜਾਬ 'ਚ ਨਹੀਂ ਘੱਟ ਰਹੇ ਬਿਜਲੀ ਚੋਰੀ ਦੇ ਮਾਮਲੇ, ਸਰਕਾਰ ਨੂੰ ਪੈ ਰਿਹੈ ਵੱਡਾ ਘਾਟਾ

By : PARKASH

Published : Apr 16, 2025, 10:43 am IST
Updated : Apr 16, 2025, 10:43 am IST
SHARE ARTICLE
Cases of electricity theft are not decreasing in Punjab, the government is facing a huge loss
Cases of electricity theft are not decreasing in Punjab, the government is facing a huge loss

Electricity theft in Punjab: ਸਾਲਾਨਾ 2000 ਕਰੋੜ ਰੁਪਏ ਤੋਂ ਵੱਧ ਦੀ ਹੋ ਰਹੀ ਬਿਜਲੀ ਚੋਰੀ

 

Electricity theft in Punjab: ਪੰਜਾਬ ’ਚ ਭਗਵੰਤ ਮਾਨ ਸਰਕਾਰ ਵਲੋਂ 600 ਯੂਨਿਟ ਬਿਜਲੀ ਮੁਫ਼ਤ ਦਿਤੇ ਜਾਣ ਤੋਂ ਬਾਵਜੂਦ ਵੀ ਸੂਬੇ ’ਚ ਬਿਜਲੀ ਚੋਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਬਿਜਲੀ ਵਿਭਾਗ ਵਲੋਂ ਕਈ ਥਾਈਂ ਛਾਪੇ ਵੀ ਮਾਰੇ ਜਾ ਰਹੇ ਹਨ ਤਾਕਿ ਨਿਰਵਿਘਨ ਬਿਜਲੀ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਦੇ ਬਾਵਜੂਦ ਵੀ ਕਈ ਲੋਕ ਸਰਕਾਰ ਨੂੰ ਚੂਨਾ ਲਾਉਣ ਤੋਂ ਬਾਜ਼ ਨਹੀਂ ਆ  ਰਹੇ। ਬਿਜਲੀ ਚੋਰੀ ਠੱਲ੍ਹ ਪਾਉਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐਸਪੀਸੀਐਲ) ਵਲੋਂ ਲਗਾਤਰ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਲੋਕਾਂ ਵਲੋਂ ਬਿਜਲੀ ਚੋਰੀ ਕਰਨ ਕਾਰਨ ਪੰਜਾਬ ਸਰਕਾਰ ਨੂੰ ਹੁਣ ਕਰੋੜਾਂ ਦਾ ਚੂਨਾ ਲਾਇਆ ਜਾ ਚੁੱਕਾ ਹੈ। ਅੰਕੜਿਆਂ ਮੁਤਾਬਕ ਅਗੱਸਤ 2024 ਤੋਂ ਲੈ ਕੇ ਮਾਰਚ 2025 ਤਕ ’ਚ ਰੋਜ਼ਾਨਾ ਲਗਭਗ 5.5 ਕਰੋੜ ਦੀ ਔਸਤ ਨਾਲ 2,000 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਚੋਰੀ ਕੀਤੀ ਹੈ।

ਪੀਐੱਸਪੀਸੀਐੱਲ ਦੇ ਬਾਰਡਰ ਤੇ ਪੱਛਮੀ ਜ਼ੋਨਾਂ ’ਚ 77 ਫ਼ੀ ਸਦੀ ਫੀਡਰ ਘਾਟੇ ਵਾਲੇ ਹਨ, ਜਿੱਥੇ ਉਕਤ ਸਮੇਂ ਦੌਰਾਨ ਪਾਵਰਕਾਮ ਨੂੰ 1,442 ਕਰੋੜ ਦਾ ਝਟਕਾ ਲੱਗਾ ਹੈ। ਅੰਕੜਿਆਂ ਮੁਤਾਬਕ ਸਾਲ 2015-16 ਵਿੱਚ ਬਿਜਲੀ ਚੋਰੀ ਨਾਲ ਘਾਟਾ 1,200 ਕਰੋੜ ਰੁਪਏ ਸੀ ਜੋ ਲੰਘੇ ਵਿੱਤੀ ਸਾਲ ’ਚ 2,050 ਰੁਪਏ ਨੂੰ ਛੂਹ ਗਿਆ ਤੇ ਅੱਗੇ ਹੋਰ ਵਧ ਸਕਦਾ ਹੈ। ਇਸ ਦੌਰਾਨ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਇਕ ਬਿਆਨ ਵਿਚ ਕਿਹਾ, ਕਿ ਸਾਡੇ ਟਰਾਂਸਮਿਸ਼ਨ ਘਾਟੇ ’ਚ ਕਮੀ ਆਈ ਹੈ ਤੇ ਹੁਣ ਧਿਆਨ ਬਿਜਲੀ ਚੋਰੀ ਖ਼?ਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ’ਤੇ ਹੈ। ਸਾਡੀਆਂ ਐਨਫੋਰਸਮੈਂਟ ਵਿੰਗ ਟੀਮਾਂ ਅਜਿਹੀ ਚੋਰੀ ਰੋਕਣ ਦੇ ਸਮਰੱਥ ਹਨ।’’ 

ਪੀਐੇੱਸਪੀਸੀਐੱਲ ਦੇ ਅੰਕੜਿਆਂ ਮੁਤਾਬਕ ਪੀਐੇੱਸਪੀਸੀਐੱਲ ਦੇ ਸਰਹੱਦੀ ਤੇ ਪੱਛਮੀ ਜ਼ੋਨਾਂ ’ਚ ਕੁੱਲ 2099 ਫੀਡਰ ਵਿੱਚੋਂ 77 ਫ਼ੀਸਦ (1,616) ਫੀਡਰਾਂ ’ਚ ਪਿਛਲੇ ਵਿੱਤੀ ਸਾਲ ਦੇ ਨੌਂ ਮਹੀਨਿਆਂ ’ਚ ਪਾਵਰਕਾਮ ਨੂੰ ਲਗਪਗ 1,442 ਕਰੋੜ ਦਾ ਨੁਕਸਾਨ ਹੋਇਆ ਹੈ। ਬਾਰਡਰ ਜ਼ੋਨ ਦੇ ਫੀਡਰਾਂ ’ਚ 80 ਤੋਂ 90 ਫ਼ੀਸਦ ਘਾਟੇ ਵਾਲੇ 19 ਫੀਡਰ ਹਨ, ਜੋ ਤਰਨ ਤਾਰਨ ਸਰਕਲ ਦੀ ਪੱਟੀ ਤੇ ਭਿੱਖੀਵਿੰਡ ਡਵੀਜ਼ਨ ਵਿੱਚ ਹਨ। ਜਦਕਿ 70 ਤੋਂ 80 ਫ਼ੀਸਦ ਘਾਟੇ ਵਾਲੇ 68 ਫੀਡਰਾਂ ’ਚੋਂ 44 ਬਾਰਡਰ ਜ਼ੋਨ ਤੇ 24 ਪੱਛਮੀ ਜ਼ੋਨ ਵਿੱਚ ਹਨ। ਇਸ ਵਰਗ ’ਚ ਅਜਨਾਲਾ, ਉਪ ਸ਼ਹਿਰੀ ਸਰਕਲ ’ਚ ਪੱਛਮ, ਤਰਨ ਤਾਰਨ ਸਰਕਲ ’ਚ ਪੱਟੀ ਤੇ ਭਿੱਖੀਵਿੰਡ, ਬਠਿੰਡਾ ਸਰਕਲ ’ਚ ਭਗਤਾ ਤੇ ਫਿਰੋਜ਼ਪੁਰ ਸਰਕਲ ’ਚ ਜ਼ੀਰਾ ਗੰਭੀਰ ਡਵੀਜ਼ਨਾਂ ਵਜੋਂ ਸ਼ਾਮਲ ਹਨ।

(For more news apart from Electricity punjab Latest News, stay tuned to Rozana Spokesman)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement