ਸੁਖਬੀਰ ਬਾਦਲ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ
Published : Apr 16, 2025, 3:04 pm IST
Updated : Apr 16, 2025, 3:04 pm IST
SHARE ARTICLE
Complaint against Sukhbir Badal to Sri Akal Takht Sahib
Complaint against Sukhbir Badal to Sri Akal Takht Sahib

ਸੁਖਬੀਰ ਬਾਦਲ 'ਤੇ ਸਖ਼ਤ ਕਾਰਵਾਈ ਦੀ ਕੀਤੀ ਮੰਗ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਮਿਸਲ ਸਤਲੁਜ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲਿਖਤੀ ਪੱਤਰ ਭੇਜਿਆ ਹੈ। ਪੱਤਰ ਵਿੱਚ ਲਿਖਿਆ ਹੈ ਕਿ ਬੜੇ ਦੁੱਖ ਨਾਲ ਜੋਦੜੀ ਕਰਨ ਲਈ ਆਪ ਜੀ ਨੂੰ ਲਿਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਿੰਘ ਸਾਹਿਬ..ਅੱਜ ਸਮੁੱਚੀ ਕੌਮ ਅਤੇ ਪੰਥ ਆਪਣੀਆਂ ਸਰਵਉੱਚ ਸੰਸਥਾਵਾਂ ਦੇ ਹੋ ਰਹੇ ਅਪਮਾਨ ਅਤੇ ਸੰਸਥਾਵਾਂ ਲਈ ਸਰਵਉੱਚ ਪਦਵੀਆਂ ਦੀ ਸੇਵਾ ਨਿਭਾਅ ਰਹੇ ਸਿੰਘ ਸਾਹਿਬਾਨ ਪ੍ਰਤੀ ਵਰਤੀ ਜਾ ਰਹੀ ਸ਼ਬਾਦਵਲੀ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਦਿੱਤੇ ਹਨ। ਖਾਸ ਤੌਰ ਤੇ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਨੂੰ ਚੁਣੌਤੀ ਦੇਕੇ ਨੈਤਿਕ ਤੌਰ ਤੇ ਰਾਜਸੀ ਅਗਵਾਈ ਕਰਨ ਦਾ ਆਧਾਰ ਗੁਆ ਚੁੱਕੀ ਲੀਡਰਸ਼ਿਪ ਵੱਲੋ ਜਿਵੇਂ 2 ਦਸੰਬਰ ਵਾਲੇ ਹੁਕਮਨਾਮੇ ਦੇ ਖਿਲਾਫ਼ ਜਾ ਕੇ ਬਿਨਾਂ ਅਧਾਰ ਕਾਰਡ ਤੋਂ ਬੋਗਸ ਭਰਤੀ ਕਰਕੇ, ਬੋਗਸ ਭਰਤੀ ਦੇ ਅਦਾਰ ਤੇ ਬੋਗਸ ਡੈਲੀਗੇਟਾਂ ਰਾਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਆਗੂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਥਾਪ ਲਿਆ ਗਿਆ ਹੈ।

ਸੁਖਬੀਰ ਸਿੰਘ ਬਾਦਲ ਨੇ ਆਪਣੀ ਬਦਲਾਖੋਰੀ ਦੀ ਮਨਸ਼ਾ ਤਹਿਤ ਜਿੱਥੇ 26 ਦਿਨਾਂ ਵਿੱਚ ਤਿੰਨ ਸਿੰਘ ਸਹਿਬਾਨ ਬਦਲ ਕੇ ਵੀ ਸ਼ਾਂਤ ਨਹੀ ਹੋ ਰਹੀ ਉਸੇ ਨੀਤੀ ਤੇ ਅੱਗੇ ਚਲਦੇ ਹੀ ਜਨਤਕ ਤੌਰ ਤੇ ਪਹਿਲਾਂ 12 ਅਪ੍ਰੈਲ 2025 ਨੂੰ ਪ੍ਰਧਾਨ ਥਾਪਣ ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਅਤੇ ਫਿਰ ਦੂਸਰੇ ਦਿਨ 13 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਖੇ ਸਿਆਸੀ ਕਾਨਫਰੰਸ ਵਿੱਚ ਮੌਜੂਦਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ ਅਤੇ ਬਾਕੀ ਜਥੇਦਾਰ ਸਹਿਬਾਨ ਦੇ ਖਿਲਾਫ ਬਹੁਤ ਗਲਤ ਇਲਜ਼ਾਮ ਲਾਏ ਤੇ ਖਾਸਕਰ ਸਾਰੇ ਜਥੇਦਾਰ ਸਹਿਬਾਨ ਅਤੇ ਸਾਰੇ ਹੀ ਤਖਤ ਸਹਿਬਾਨ ਤੇ ਕੇਂਦਰ ਦਾ ਕੰਟਰੋਲ ਹੋਣ ਬਾਰੇ ਸਨਸਨੀ ਖੋਜ ਇਲਜ਼ਾਮ ਲਾਏ ਤੇ ਜਥੇਦਾਰ ਸਹਿਬਾਨ ਦੁਆਰਾ ਕੰਮ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਲਾਏ।

ਸਿੰਘ ਸਾਹਿਬ ਜੀ ਇੱਕ ਤਨਖਾਹੀਆ ਸਖ਼ਸ਼ ਇਤਿਹਾਸਕ ਸਥਾਨ ਤੇ ਖੜ ਕੇ ਕੌਮ ਨੂੰ ਤੇ ਜਥੇਦਾਰ ਸਹਿਬਾਨ ਨੂੰ ਚੁਣੌਤੀ ਦੇ ਰਿਹਾ ਹੈ। ਵਾਰ-ਵਾਰ ਸਿਆਸੀ ਮਨਸ਼ਾ ਹੇਠ ਸਿੰਘ ਸਾਹਿਬਾਨ ਨੂੰ ਗੈਰ ਪੰਥਕ ਤਰੀਕੇ ਨਾਲ ਬਦਲਣਾਂ ਅਤੇ ਹੁਣ ਉਹਨਾਂ ਪ੍ਰਤੀ ਬੋਲੇ ਜਾ ਰਹੇ ਸ਼ਬਦੀ ਹਮਲਿਆਂ ਨੂੰ ਸਿੱਖ ਕੌਮ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। ਸਿੰਘ ਸਾਹਿਬਾਨ ਹੀ ਕੌਮ ਦੀ ਸ਼ਕਤੀ ਹਨ। ਸਦੀਵੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਜੀਵਨ ਦਾ ਆਧਾਰ ਹੈ। ਇਸ ਲਈ ਇੱਕ ਤਨਖਾਹੀਆ ਵਿਅਕਤੀ ਦੀ ਇਹ ਹਿੰਮਤ ਕਿ ਹੁਕਮਨਾਮਿਆਂ ਦੀ ਅਵੰਗਿਆ ਵੀ ਕਰੇ, ਸਿੰਘ ਸਾਹਿਬਾਨ ਨੂੰ ਆਪਣੀ ਰਿਹਾਇਸ਼ ਤੇ ਬੁਲਾਕੇ ਬਲਾਤਕਾਰੀ ਸਾਧ ਨੂੰ ਮੁਆਫੀ ਦੇਣ ਲਈ ਮਜਬੂਰ ਵੀ ਕਰੇ, ਆਪਣੀ ਸਿਆਸੀ ਤਾਕਤ ਨਾਲ ਦਵਾਈ ਮੁਆਫੀ ਨੂੰ ਸਹੀ ਸਾਬਿਤ ਕਰਨ ਲਈ ਐਸਜੀਪੀਸੀ ਦੀ ਗੋਲਕ ਵੀ ਵਰਤੇ, ਫਿਰ ਫ਼ਸੀਲ ਦੇ ਸਾਹਮਣੇ ਕੀਤੇ ਸਾਰੇ ਗੁਨਾਹਾਂ ਦੀ ਮੁਆਫੀ ਮੰਗ ਕਿ ਬਾਹਰ ਪਬਲਿਕ ਦੇ ਵਿੱਚ ਜਾ ਕੇ ਮੁੱਕਰ ਵੀ ਜਾਵੇ, ਅਜਿਹੇ ਕਿਰਦਾਰ ਵਾਲਾ ਵਿਅਕਤੀ ਪੰਥ ਅਤੇ ਕੌਮ ਵਿਰੋਧੀ ਭਾਵਨਾ ਰੱਖਦਾ ਹੈ। ਕਿਉਂਕਿ ਕਾਰਵਾਈ ਸਿਰਫ ਬਾਦਲ ਪਰਵਾਰ ਜਾਂ ਕੁਝ ਵਿਅਕਤੀਆਂ ਤੇ ਨਹੀਂ ਹੋਈ ਹੈ। ਇੱਕ ਬਾਦਲ ਪਰਿਵਾਰ ਤੇ ਉਸ ਦਾ ਧੜਾ ਹੀ ਪੰਥ ਨਹੀ ਹੋ ਸਕਦਾ। ਖਾਲਸਾ ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ।ਪੱਤਰ ਦੇ ਅਖੀਰ ਵਿੱਚ ਮਿਸਲ ਸਤਲੁਜ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਸੁਖਬੀਰ ਬਾਦਲ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement