
90 ਹਜ਼ਾਰ ਰੁਪਏ ਅਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ
ਜ਼ੀਰਕਪੁਰ: ਚਿੱਟੇ ਦਿਨ ਜ਼ੀਰਕਪੁਰ ਦੇ ਵਿੱਚ ਸ਼ਿਵਾ ਇਨਕਲੇਬ ਵਿੱਚ ਕਈ ਸਾਲਾਂ ਤੋਂ ਸੁਨਿਆਰੇ ਦਾ ਕੰਮ ਕਰ ਰਹੇ ਸਨੀ ਨੇ ਦੱਸਿਆ ਕਿ ਦੁਪਹਿਰੇ ਦੋ ਸਰਦਾਰ ਦੁਕਾਨ ਦੇ ਉੱਪਰ ਆਏ ਉਹਨਾਂ ਵਿੱਚੋਂ ਇੱਕ ਨੇ ਪਿਸਤੌਲ ਤਾਣ ਲਈ ਜਿਸ ਨਾਲ ਉਹ ਡਰ ਗਿਆ ਅਤੇ ਉਹਨਾਂ ਵਿੱਚੋਂ ਇੱਕ ਨੇ ਗੱਲੇ ਵਿੱਚ ਪਿਆ ਅਸੀਂ 80 ਤੋਂ 90 ਹਜਾਰ ਰੁਪਆ ਜੋ ਕਿ ਗਹਿਣਿਆਂ ਦੀ ਸੇਲ ਸੀ ਉਸ ਨੂੰ ਕੱਢ ਲਿਆ ਅਤੇ ਕੁਝ ਚਾਂਦੀ ਦਾ ਸਮਾਨ ਲੈ ਕੇ ਮੌਕੇ ਤੋਂ ਰਫੂ ਚੱਕਰ ਹੋ ਗਏ।
ਉਹਨਾਂ ਨੇ ਦੁਕਾਨ 'ਤੇ ਲੱਗੇ ਸੀ ਸੀਟੀਵੀ ਵੀ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਜਲਦਬਾਜ਼ੀ ਵਿੱਚ ਸਮਾਨ ਲੈ ਕੇ ਮੌਕੇ ਤੋਂ ਰਫੂ ਚੱਕਰ ਹੋ ਗਏ। ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪੁਲਿਸ ਨੇ ਪਹੁੰਚ ਗਏ ਸੀ ਸੀ ਟੀਵੀ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।