
ਗੁਜਰਾਤ, ਦਿੱਲੀ, ਆਰਸੀਬੀ ਤੇ ਪੰਜਾਬ ਦੀਆਂ ਟੀਮਾਂ 4-4 ਮੈਚ ਜਿੱਤ ਕੇ ਚੱਲ ਰਹੀਆਂ ਨੇ ਸਭ ਤੋਂ ਉਪਰ
ਦਸ ਦਈਏ ਕਿ ਆਈਪੀਐਲ-25 ਦਾ ਸੀਜਨ ਚੱਲ ਰਿਹਾ ਹੈ, ਜਿਸ ਵਿਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਸ ਵਿਚ ਗੁਜਰਾਤ, ਦਿੱਲੀ, ਆਰਸੀਬੀ ਤੇ ਪੰਜਾਬ ਦੀਆਂ ਟੀਮਾਂ 4-4 ਮੈਚ ਜਿੱਤ ਕੇ ਸਭ ਤੋਂ ਉਪਰ ਚੱਲ ਰਹੀਆਂ ਹਨ। ਦਸ ਦਈਏ ਕਿ ਇਨ੍ਹਾ 10 ਟੀਮਾਂ ਵਿਚ ਪੰਜਾਬ ਦੇ 12 ਨੌਜਵਾਨ ਆਪਣਾ ਜੋਹਰ ਦਿਖਾ ਰਹੇ ਹਨ। ਜਿਸ ਵਿਚ ਸ਼ੁਭਮਨ ਗਿੱਲ (ਮੋਹਾਲੀ), ਗੁਰਨੂਰ ਬਰਾੜ, ਜੀ.ਟੀ (ਸ੍ਰੀ ਮੁਕਤਸਰ ਸਾਹਿਬ), ਰਮਨਦੀਪ ਸਿੰਘ, ਕੇ.ਕੇ.ਆਰ (ਚੰਡੀਗੜ੍ਹ), ਮਯੰਕ ਮਾਰਕੰਡੇ, ਕੇਕੇਆਰ (ਬਠਿੰਡਾ), ਅਸ਼ਵਨੀ ਕੁਮਾਰ, ਐਮਆਈ, (ਖਰੜ), ਨੇਹਲ ਵਢੇਰਾ, ਪੀਬੀਕੇਐਸ (ਲੁਧਿਆਣਾ), ਪ੍ਰਭਸਿਮਰਨ ਸਿੰਘ, ਪੀ.ਬੀ.ਕੇ.ਐਸ. (ਪਟਿਆਲਾ), ਹਰਨੂਰ ਪੰਨੂ, ਪੀਬੀਕੇਐਸ (ਜਲੰਧਰ), ਅਰਸ਼ਦੀਪ ਸਿੰਘ, ਪੀਬੀਕੇਐਸ (ਮੋਹਾਲੀ), ਸੰਦੀਪ ਸ਼ਰਮਾ, ਆਰਆਰ (ਪਟਿਆਲਾ), ਭਿਸ਼ੇਕ ਸ਼ਰਮਾ, ਐਸ.ਆਰ.ਐਚ. (ਅੰਮ੍ਰਿਤਸਰ) ਸ਼ਾਮਲ ਹਨ।