
ਸ਼ਾਹਕੋਟ ਜਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਹੱਕ 'ਚ ਕੈਬਨਿਟ ਮੰਤਰੀ ਸੁੱਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ...
ਸ਼ਾਹਕੋਟ/ਮਲਸੀਆਂ : ਸ਼ਾਹਕੋਟ ਜਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਹੱਕ 'ਚ ਕੈਬਨਿਟ ਮੰਤਰੀ ਸੁੱਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ 'ਚ ਮਾਝੇਂ ਦੀ ਕਾਂਗਰਸ ਲੀਡਰਸ਼ਿਪ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸਰਕਾਰੀਆ ਨੇ ਕਿਹਾ ਕਿ ਹਲਕਾ ਸ਼ਾਹਕੋਟ ਦੇ ਸਮੂਹ ਵੋਟਰ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਕਾਂਗਰਸ ਪਾਰਟੀ ਦੇ ਹੱਕ 'ਚ ਫੱਤਵਾਂ ਦੇਣ ਲਈ ਤਿਆਰ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਰਾਜ ਦੌਰਾਨ ਹੋਈਆ ਧੱਕੇਸ਼ਾਹੀਆਂ 'ਤੇ ਲੁੱਟ ਖਸੁੱਟ ਨੂੰ ਅਜੇ ਤੱਕ ਭੁਲੇ ਨਹੀਂ, 'ਤੇ 'ਆਪ' ਪਾਰਟੀ ਚੋਣ ਤੋਂ ਪਹਿਲਾ ਹੀ ਹੱਥ ਖੜੇ ਕਰਕੇ ਚੋਣ ਮੈਦਾਨ 'ਚੋ ਭੱਜ ਚੁੱਕੀ ਹੈ।
Sarkaria
ਉਨਾਂ ਕਿਹਾ ਕਿ ਹਲਕਾ ਸਾਹਕੋਟ ਤੋਂ ਕਾਂਗਰਸ ਉਮੀਦਵਾਰ ਲਾਡੀ ਸ਼ੇਰੋਵਾਲੀਆਂ ਹਜਾਰਾਂ ਦੀ ਲੀਡ ਨਾਲ ਇਹ ਚੋਣ ਜਿੱਤ ਕੇ ਸਾਹਕੋਟ ਸੀਟ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਝੋਲੀ ਪਾਉਣਗੇ। ਇਸ ਮੌਕੇ ਅਮਨਦੀਪ ਸਿੰਘ, ਗੋਰਾ ਗਿੱਲ, ਸੋਨੂੰ ਕੰਗ, ਸੁਰਿੰਦਰਜੀਤ ਸਿੰਘ ਚੱਠਾ, ਰਾਜਿੰਦਰ ਕੁਮਾਰ ਸ਼ੇਰਾ, ਆਦੇਸ਼ਵਰ ਖਹਿਰਾ, ਜਗਜੀਤ ਸਿੰਘ, ਸੁੱਚਾ ਸਿੰਘ, ਹਰਵੀਰ ਸਿੰਘ ਸੰਧੂ, ਬਲਦੇਵ ਸਿੰਘ ਸੰਧੂ ਸਮੇਤ ਹਲਕਾ ਸ਼ਾਹਕੋਟ ਦੇ ਕਾਂਗਰਸੀ ਆਗੂ 'ਤੇ ਵਰਕਰ ਵੀ ਹਾਜ਼ਰ ਸਨ।