ਰਾਤ ਵੇਲੇ ਥਾਣੇ ਅੱਗੇ ਪੀਐਮ ਮੋਦੀ ਦੇ ਭਰਾ ਦਾ ਹਾਈਪ੍ਰੋਫਾਈਲ ਡਰਾਮਾ
Published : May 16, 2019, 3:13 pm IST
Updated : May 16, 2019, 3:13 pm IST
SHARE ARTICLE
Prahlad Modi
Prahlad Modi

ਜੈਪੁਰ ਘੁੰਮਣ ਲਈ ਆਏ ਹੋਏ ਨੇ ਪੀਐਮ ਦੇ ਛੋਟੇ ਭਰਾ ਪ੍ਰਹਿਲਾਦ ਮੋਦੀ

ਰਾਜਸਥਾਨ- ਰਾਜਸਥਾਨ ਦੇ ਬਗਰੂ ਥਾਣੇ ਵਿਚ ਇਕ ਨਵੀਂ ਘਟਨਾ ਵਾਪਰੀ ਹੈ। ਰਾਜਸਥਾਨ ਦੇ ਬਗਰੂ ਥਾਣੇ ਵਿਚ ਇਕ ਵਿਅਕਤੀ ਰਾਤ ਨੂੰ ਕੁੱਝ ਸਮਰਥਕਾਂ ਦੇ ਨਾਲ ਥਾਣੇ ਦੇ ਬਾਹਰ ਧਰਨੇ 'ਤੇ ਬੈਠਾ ਨਜ਼ਰ ਆ ਰਿਹਾ ਹੈ, ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਰ ਅਜਿਹਾ ਕੀ ਹੋ ਗਿਆ ਕਿ ਇਸ ਵਿਅਕਤੀ ਨੂੰ ਰਾਤ ਵੇਲੇ ਹੀ ਧਰਨੇ 'ਤੇ ਬੈਠਣਾ ਪੈ ਗਿਆ ਦਰਅਸਲ ਧਰਨੇ 'ਤੇ ਬੈਠਾ ਇਹ ਸਖ਼ਸ਼ ਕੋਈ ਆਮ ਇਨਸਾਨ ਨਹੀਂ ਬਲਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਛੋਟਾ ਭਰਾ ਪ੍ਰਹਿਲਾਦ ਮੋਦੀ ਹੈ।

Prahlad ModiPrahlad Modi

ਦਰਅਸਲ ਪੀਐਮ ਮੋਦੀ ਦੇ ਛੋਟੇ ਭਰਾ ਰਾਜਸਥਾਨ ਘੁੰਮਣ ਲਈ ਆਏ ਸਨ ਜਿੱਥੇ ਉਨ੍ਹਾਂ ਨੇ ਰਾਜਸਥਾਨ ਦੇ ਪੁਲਿਸ ਕਮਿਸ਼ਨ ਕੋਲੋਂ ਸੁਰੱਖਿਆ ਗਾਰਡਾਂ ਦੀ ਮੰਗ ਕੀਤੀ ਪਰ ਪੁਲਿਸ ਕਮਿਸ਼ਨ ਨੇ ਚੋਣ ਜ਼ਾਬਤੇ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ। ਇਹ ਆਖਿਆ ਕਿ ਉਹ ਪਹਿਲਾਂ ਚੋਣ ਕਮਿਸ਼ਨ ਕੋਲੋਂ ਮਨਜ਼ੂਰੀ ਲੈ ਕੇ ਆਉਣ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਕੋਈ ਸੁਰੱਖਿਆ ਦਿਤੀ ਜਾਵੇਗੀ।

Prahlad Modi DharnaPrahlad Modi Dharna

ਬਸ ਇਸੇ ਗੱਲ ਨੂੰ ਲੈ ਕੇ ਉਹ ਪੁਲਿਸ 'ਤੇ ਭੜਕ ਗਏ ਅਤੇ ਉਨ੍ਹਾਂ ਬਗਰੂ ਥਾਣੇ ਦੇ ਅੱਗੇ ਧਰਨਾ ਲਗਾ ਦਿੱਤਾ। ਪੀਐਮ ਮੋਦੀ ਦੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਮੱਧ ਪ੍ਰਦੇਸ਼ ਅਤੇ ਅਜਮੇਰ ਵਿਚ ਵੀ ਪੁਲਿਸ ਵਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ ਫਿਰ ਜੈਪੁਰ ਪੁਲਿਸ ਨੂੰ ਅਜਿਹੀ ਕੀ ਦਿੱਕਤ ਆ ਗਈ ਕਿ ਉਨ੍ਹਾਂ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ।

ਕਾਫ਼ੀ ਸਮੇਂ ਤਕ ਹੰਗਾਮਾ ਕੀਤੇ ਜਾਣ ਮਗਰੋਂ ਉਨ੍ਹਾਂ ਨੂੰ ਦੋ ਪੀਐਸਓ ਮੁਹੱਈਆ ਕਰਵਾਏ ਗਏ ਤਾਂ ਜਾ ਕੇ ਉਨ੍ਹਾਂ ਨੇ ਅਪਣਾ ਧਰਨਾ ਖ਼ਤਮ ਕੀਤਾ। ਦਸ ਦਈਏ ਕਿ ਇਸ ਹਾਈਪ੍ਰੋਫਾਈਲ ਡਰਾਮੇ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਲੋਕਾਂ ਦੀ ਭੀੜ ਵੀ ਥਾਣੇ ਦੇ ਅੱਗੇ ਜਮ੍ਹਾਂ ਹੋ ਗਈ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement