
ਸੌਦਾ ਸਾਦ ਨੇ ਮਾਤਾ ਨੂੰ ਲਿਖੀ ਚਿੱਠੀ
ਸਿਰਸਾ (ਸੁਰਿੰਦਰ ਪਾਲ ਸਿੰਘ) : ਸਾਧਵੀ ਬਲਾਤਕਾਰ ਅਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਮਾਮਲੇ ਅਧੀਨ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਪ੍ਰਮੁੱਖ ਗੁਰਮੀਤ ਸਿੰਘ ਨੇ ਅਪਣੀ ਮਾਤਾ ਨਸੀਬ ਕੌਰ ਦੇ ਨਾਂ ਜੇਲ੍ਹ ਵਿਚੋਂ ਜੋ ਚਿੱਠੀ ਲਿਖੀ ਹੈ ਉਹ ਸੋਸ਼ਲ ਮੀਡੀਆ 'ਤੇ ਹੁਣ ਵਾਇਰਲ ਹੋ ਰਹੀ ਹੈ।
File photo
ਡੇਰਾ ਮੁਖੀ ਦੀ ਸੁਨਾਰੀਆ ਜੇਲ੍ਹ ਵਿਚੋਂ ਅਪਣੇ ਪਰਵਾਰ ਦੇ ਨਾਮ ਇਹ ਪਹਿਲੀ ਚਿੱਠੀ ਹੈ। ਗੁਰਮੀਤ ਸਿੰਘ ਦੇ ਜੇਲ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਇਹ ਚਿੱਠੀ ਨੂੰ ਉਸ ਦੇ ਪ੍ਰੇਮੀਆਂ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ ਅਤੇ ਇਸ ਚਿੱਠੀ ਨੂੰ ਡੇਰੇ ਦੀ ਚੇਅਰਪਰਸਨ ਸ਼ੋਭਾ ਅਤੇ ਹਨੀਪ੍ਰੀਤ ਨੇ ਵੀ ਟਵੀਟ ਕੀਤਾ ਹੈ।
File photo
ਇਸ ਚਿੱਠੀ ਮੁਤਾਬਕ ਗੁਰਮੀਤ ਸਿੰਘ ਨੇ ਅਪਣੀ ਮਾਂ ਨਸੀਬ ਕੌਰ ਨੂੰ ਲਿਖਿਆ ਹੈ ਕਿ ਉਹ ਜਲਦੀ ਹੀ ਜੇਲ ਵਿਚੋਂ ਬਾਹਰ ਆਵੇਗਾ ਅਤੇ ਬਾਹਰ ਆਉਂਦਿਆਂ ਹੀ ਮਾਹਰ ਡਾਕਟਰਾਂ ਤੋਂ ਅਪਣੀ ਮਾਂ ਦਾ ਪੂਰਾ ਇਲਾਜ ਕਰਵਾਏਗਾ। ਮਾਂ ਨੂੰ ਲਿਖੀ ਇਸ ਚਿੱਠੀ ਵਿਚ ਹੀ ਉਸ ਨੇ ਡੇਰੇ ਦੇ ਪ੍ਰੇਮੀਆਂ ਨੂੰ ਕੋਰੋਨਾ ਤੋਂ ਬਚਣ ਦੇ ਤਰੀਕੇ ਵੀ ਦੱਸੇ ਹਨ ਅਤੇ ਪੂਰੀ ਅਹਿਤਿਆਤ ਵਰਤਣ ਲਈ ਕਿਹਾ ਹੈ।
File photo
ਚਿੱਠੀ ਵਿਚ ਗੁਰਮੀਤ ਸਿੰਘ ਨੇ ਅਪਣੀ ਮਾਂ ਨੂੰ ਸਮੇਂ 'ਤੇ ਦਵਾਈ ਲੈਣ ਅਤੇ ਬੀਮਾਰੀਆਂ ਤੋਂ ਬਚਣ ਲਈ ਸੁਭਾ ਸ਼ਾਮ 15-15 ਮਿੰਟ ਲਈ ਯੋਗਾ ਕਰਨਾ ਅਤੇ ਭਗਵਾਨ ਦਾ ਨਾਮ ਜਪਣ ਦੀ ਨਸੀਅਤ ਕੀਤੀ ਹੈ। ਉਸ ਨੇ ਅਪਣੀ ਮਾਂ ਨੂੰ ਲਿਖਿਆ ਹੈ ਕਿ ਸਰਕਾਰੀ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇ ਅਤੇ ਮਾਸਕ ਅਤੇ ਸੈਨੇਟਾਈਜ਼ਰ ਦੇ ਨਾਲ-ਨਾਲ ਪੌਸ਼ਟਿਕ ਭੋਜਨ ਪ੍ਰਯੋਗ ਕੀਤਾ ਜਾਵੇ।
File photo
ਨਾਲ ਹੀ ਉਸ ਨੇ ਮਾਂ ਨੂੰ ਤੁਲਸੀ, ਨਿੰਮ ਗਿਲੋਅ ਸਮੇਤ ਬਹੁਤ ਸਾਰੀਆਂ ਦੇਸੀ ਚੀਜ਼ਾਂ ਦਾ ਸੇਵਨ ਕਰਨ ਲਈ ਵੀ ਲਿਖਿਆ ਹੈ। ਉਸ ਨੇ ਇਹ ਵੀ ਲਿਖਿਆ ਹੈ ਕਿ ਡੇਰਾ ਅਨਿਆਈ ਕਿਸੇ ਨੂੰ ਦੁੱਖ-ਤਕਲੀਫ਼ ਨਾਂ ਦੇਣ ਸੇਵਾ ਅਤੇ ਸਿਮਰਨ ਕਰਨ ਅਤੇ ਰਕਤਦਾਨ ਕਰਨ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ। ਇਹ ਚਿੱਠੀ ਗੁਰਮੀਤ ਸਿੰਘ ਵਲੋਂ ਸੁਨਾਰੀਆ ਜੇਲ ਵਿਚੋਂ 7 ਮਈ ਨੂੰ ਲਿਖੀ ਗਈ ਸੀ, ਜਿਸ ਨੂੰ ਉਸ ਦੇ ਨੇੜੇ ਦੇ ਪ੍ਰੇਮੀਆਂ ਨੇ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਹੈ।