ਜਾਖੜ ਨੂੰ ਪੰਜਾਬ ਕਾਂਗਰਸ ਛੱਡਣ ਲਈ ਮਜਬੂਰ ਕੀਤਾ ਗਿਆ : ਲਾਲ ਸਿੰਘ
Published : May 16, 2022, 6:54 am IST
Updated : May 16, 2022, 6:54 am IST
SHARE ARTICLE
image
image

ਜਾਖੜ ਨੂੰ ਪੰਜਾਬ ਕਾਂਗਰਸ ਛੱਡਣ ਲਈ ਮਜਬੂਰ ਕੀਤਾ ਗਿਆ : ਲਾਲ ਸਿੰਘ

 

ਕਿਹਾ, ਹਾਈ ਕਮਾਂਡ ਅਜੇ ਵੀ ਚਾਪਲੂਸਾਂ ਤੇ ਘੁਸਪੈਠੀਆਂ ਤੋਂ ਬਚੇ


ਚੰਡੀਗੜ੍ਹ, 15 ਮਈ (ਜੀ.ਸੀ. ਭਾਰਦਵਾਜ): ਪਾਰਟੀ ਹਾਈ ਕਮਾਂਡ ਵਲੋਂ ਸੀਨੀਅਰ ਕਾਂਗਰਸੀ ਨੇਤਾ ਨੂੰ  ਪਿਛਲੇ ਮਹੀਨੇ ਕਾਰਨ ਦੱਸੋ ਨੋਟਿਸ ਭੇਜਣਾ ਅਤੇ ਉਠੇ ਰੇੜਕੇ ਉਪਰੰਤ ਬੀਤੇ ਦਿਨ ਇਸ ਸਾਬਕਾ ਪ੍ਰਧਾਨ ਦਾ ਹਿਰਖ ਜ਼ਾਹਰ ਕਰ ਕੇ  ਅਲਵਿਦਾ ਕਰ ਜਾਣ ਉਤੇ ਸੁਨੀਲ ਜਾਖੜ ਨੂੰ  ਬੇਦਾਗ਼ ਅਤੇ ਈਮਾਨਦਾਰ ਨੇਤਾ ਗਰਦਾਨਦੇ ਦੇ ਹੋਏ, ਸ. ਲਾਲ ਸਿੰਘ ਨੇ ਕਿਹਾ ਕਿ ਇਸ ਚੁੱਕੇ ਕਦਮ ਨਾਲ ਕਾਂਗਰਸ ਨੂੰ  ਹੋਰ ਵੱਡਾ ਨੁਕਸਾਨ ਅਤੇ ਪਏ ਘਾਟੇ ਦਾ ਖੱਪਾ ਪੂਰਾ ਨਹੀਂ ਹੋ ਸਕਦਾ |
ਅਪਣੀ ਸੈਕਟਰ-31 ਵਾਲੀ ਰਿਹਾਇਸ਼ ਉਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ, ਚਾਰ ਵਾਰ ਮੰਤਰੀ ਤੇ 6 ਵਾਰ ਵਿਧਾਇਕ ਰਹੇ ਸ. ਲਾਲ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਰੋਜ਼ਾਨਾ ਸਪੋਕਸਮੈਨ  ਨੂੰ  ਦਸਿਆ ਕਿ ਜਿੰਨੀ ਛੇਤੀ ਕਾਂਗਰਸ ਚਾਪਲੂਸਾਂ ਅਤੇ ਘੁਸਪੈਠੀਆਂ ਯਾਨੀ ਦੂਜੀਆਂ ਪਾਰਟੀਆਂ ਵਿਚੋਂ ਆਏ ਨਕਲੀ ਤੇ ਸ਼ੋਸ਼ੇਬਾਜ਼ ਲੀਡਰਾਂ ਤੋਂ ਕਾਂਗਰਸ ਅਪਣਾ ਬਚਾਅ ਕਰੇ | ਉਨ੍ਹਾਂ ਛੇਤੀ ਮੁਲਕ ਤੇ ਵਿਸ਼ੇਸ਼ ਕਰ ਇਸ ਸਰਹੱਦੀ ਸੂਬੇ ਵਿਚ ਦੁਬਾਰਾ ਅਪਣੇ ਪੈਰ ਜਮਾ ਸਕਦੀ ਹੈ | ਲਾਲ ਸਿੰਘ ਨੇ ਦਿੱਲੀ ਬੈਠੇ ਪੰਜਾਬ ਦੇ ਕਈ ਮੌਕਾਪ੍ਰਸਤ ਤੇ ਚਿਪਕੋ ਕਾਂਗਰਸੀ ਨੇਤਾਵਾਂ ਦਾ ਨਾਮ ਲਿਆ ਜੋ ਪਿਛਲੇ 40- 45 ਸਾਲਾਂ ਤੋਂ ਬਿਨਾਂ ਕੋਈ ਚੋਣ ਜਿੱਤੇ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰ ਰਹੇ ਹਨ, ਨੂੰ  ਛੇਤੀ ਗਲੋਂ ਲਾਹੁਣ ਦੀ ਸਲਾਹ ਦਿਤੀ | ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਕਿ ਪੰਜਾਬ  ਪ੍ਰਦੇਸ਼ ਕਮੇਟੀ ਦੇ ਮੌਜੂਦਾ ਉਪ ਪ੍ਰਧਾਨ ਵਿਚ ਵੀ ਕੁਲ 9 ਅਹੁਦੇਦਾਰਾਂ ਵਿਚ ਅੱਧੇ ਤੋਂ ਵੱਧ ਬਾਹਰੋਂ ਪਿਛਲੇ 4-5 ਸਾਲਾਂ ਵਿਚ ਕਾਂਗਰਸ ਵਿਚ ਵੜੇ ਹਨ ਅਤੇ ਲਗਨ ਵਾਲੇ ਮਿਹਨਤੀ ਕਾਂਗਰਸੀਆਂ ਨੂੰ  ਨੇੜੇ ਨਹੀਂ ਲੱਗਣ ਦੇ ਰਹੇ |
ਲਾਲ ਸਿੰਘ ਨੇ ਕਿਹਾ ਕਿ ਘੁਸਪੈਠੀਆ ਕਾਂਗਰਸੀ ਵਰਕਰਾਂ ਤੇ ਲੀਡਰਾਂ ਨੂੰ  ਇਕ ਪੁਰਾਣਾ ਹਲੀਮੀ ਤੇ ਬਰਦਾਸ਼ਤ ਕਰਨ ਦਾ ਕਾਂਗਰਸ ਕਲਚਰ ਸਮਝਣਾ ਪਵੇਗਾ ਅਤੇ ਇਮਾਨਦਾਰੀ ਵਾਲਾ ਅਕਸ ਪੇਸ਼ ਕਈ ਸਾਲਾਂ ਤਕ ਕਰਨਾ ਪਵੇਗਾ | ਪਿਛਲੇ 55 ਸਾਲ ਤੋਂ ਕਾਂਗਰਸ ਨਾਲ ਜੁੜੇ ਏ ਅਤੇ  1977 ਤੋਂ ਵਿਧਾਇਕ, ਮੰਤਰੀ, ਪ੍ਰਧਾਨ, ਚੋਣ ਪ੍ਰਚਾਰ ਕਮੇਟੀ ਦੇ ਇੰਚਾਰਜ ਰਹੇ ਮੁੱਖ ਮੰਤਰੀਆਂ ਦਰਬਾਰਾ ਸਿੰਘ ਉਸ ਤੋਂ ਪਹਿਲਾਂ ਗਿਆਨੀ ਜ਼ੈਲ ਸਿੰਘ ਮਗਰੋਂ ਬੇਅੰਤ ਸਿੰਘ, ਹਰਚਰਨ ਬਰਾੜ, ਬੀਬੀ ਭੱਠਲ, ਦੋ ਵਾਰ ਕੈਪਟਨ ਅਮਰਿੰਦਰ ਸਿੰਘ ਥੋੜ੍ਹਾ ਸਮਾਂ ਚੰਨੀ ਨਾਲ ਰਹੇ ਇਸ ਮਿਲਾਪੜੇ ਤੇ ਤਜਰਬੇਕਾਰ ਸਿਆਸੀ ਨੇਤਾ ਨੇ ਕਿਹਾ ਕਿ ਸੁਨੀਲ ਜਾਖੜ ਵਰਗੇ ਕਾਂਗਰਸੀ ਜਿਸ ਦੀਆਂ 3 ਪੁਸ਼ਤਾਂ ਨੇ ਕਾਂਗਰਸ ਦੀ ਸੇਵਾ ਕੀਤੀ, ਨੂੰ  ਜ਼ਲੀਲ ਨਹੀਂ ਕਰਨਾ ਚਾਹੀਦਾ ਸੀ | ਇਸ ਕਾਰਵਾਈ ਦਾ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੇ ਬੁਰਾ ਮਨਾਇਆ ਅਤੇ ਪਾਰਟੀ ਨਾਲੋਂ ਪਰੇ੍ਹ ਜਾਣ ਉੱਤੇ ਅਫ਼ਸੋਸ ਤੇ ਨਾਰਾਜ਼ਗੀ ਦਿਖਾਈ ਹੈ |
ਜ਼ਿਕਰਯੋਗ ਹੈ ਕਿ  ਸੁਨੀਲ ਜਾਖੜ ਨੇ ਬੀਤੇ ਦਿਨ ਭਰੇ ਮਨ ਨਾਲ ਅਪਣੀ ਪੰਚਕੂਲਾ ਰਿਹਾਇਸ਼ 'ਤੇ ਰੋਜ਼ਾਨਾ ਸਪੋਕਸਮੈਨ ਨੂੰ  ਦਸਿਆ ਕਿ ਕਾਂਗਰਸ ਪਾਰਟੀ ਅਜੇ ਵੀ ਚਾਪਲੂਸਾਂ  ਵਿਚ ਘਿਰੀ ਉਦੇਪੁਰ ਚਿੰਤਨ ਸ਼ਿਵਰ ਤੇ ਅਤੇ ਪਦ ਯਾਤਰਾ ਦੀਆਂ ਗੱਲਾਂ ਕਰੀ ਜਾ ਰਹੀ ਹੈ ਪਰ ਆਤਮਾ ਮੰਥਨ ਤੋਂ ਦੂਰ ਜਾ ਕੇ ਲੋਕਾਂ ਨੂੰ  ਛੱਡੀ ਜਾ ਰਹੀ ਹੈ |

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement