ਬਿਜਲੀ ਚੋਰੀ ਕਰਨ ਵਾਲਿਆਂ 'ਤੇ PSPCL ਦੀ ਸਖ਼ਤੀ, 600 ਦੇ ਕਰੀਬ ਖ਼ਪਤਕਾਰਾਂ ਨੂੰ ਲੱਗਿਆ 88.18 ਲੱਖ ਜੁਰਮਾਨਾ
Published : May 16, 2022, 9:01 pm IST
Updated : May 16, 2022, 9:05 pm IST
SHARE ARTICLE
PSPCL
PSPCL

ਬਿਜਲੀ ਐਕਟ 2003 ਅਧੀਨ ਪੰਜਾਬ ਦੇ ਵੱਖ-ਵੱਖ ਸ਼ਹਿਰ 'ਚ ਕੀਤੀ ਗਈ ਕਾਰਵਾਈ 

ਮੌਕੇ 'ਤੇ ਵੀਡਿਓਗ੍ਰਾਫੀ ਕਰ ਕੇ ਦਰਜ ਕੀਤੀ FIR
ਚੰਡੀਗੜ੍ਹ :
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਪੰਜਾਬ 'ਚ ਬਿਜਲੀ ਚੋਰੀ ਨੂੰ ਰੋਕਣ ਲਈ ਸਖ਼ਤੀ ਵਰਤਣੀ ਸ਼ੁਰੂ ਕਰ ਦਿਤੀ ਹੈ। ਇਸ ਦੇ ਚਲਦੇ ਹੀ ਸੂਬੇ ਭਰ ਦੇ ਵੱਖ-ਵੱਖ ਸ਼ਹਿਰ ਵਿਚ ਬਿਜਲੀ ਵਿਭਾਗ ਵਲੋਂ ਕਾਰਵਾਈ ਕਰਦਿਆਂ ਹੋਇਆਂ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਸਮੇਤ ਵੱਖ-ਵੱਖ ਸ਼ਹਿਰਾਂ ਵਿਚ 600 ਦੇ ਕਰੀਬ ਬਿਜਲੀ ਚੋਰੀ ਕਰਦੇ ਖ਼ਪਤਕਾਰਾਂ ਨੂੰ 88.18 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ।

electricity electricity

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਇਕ ਬੁਲਾਰੇ ਨੇ ਦੱਸਿਆ ਕਿ 13 ਅਤੇ 14 ਮਈ ਨੂੰ ਇਨਫੋਰਸਮੈਂਟ ਵਿੰਗ ਦੇ ਕਈ ਦਸਤਿਆਂ ਵੱਲੋ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਬਿਜਲੀ ਖ਼ਪਤਕਾਰਾਂ ਦੇ ਕੁਨੈਕਸ਼ਨ ਚੈਕ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਇਨਫੋਰਸਮੈਂਟ ਵਿੰਗ ਵਲੋਂ ਵੱਧ ਲੋਸਜ਼ ਵਾਲੇ ਫੀਡਰਾਂ ਨਾਲ ਸਬੰਧਤ 3035 ਨੰਬਰ ਬਿਜਲੀ ਕੁਨੈਕਸ਼ਨ ਚੈਕ ਕੀਤੇ ਗਏ।

photo photo

ਜਿਨ੍ਹਾਂ ਵਿਚੋਂ 120 ਖ਼ਪਤਕਾਰ ਚੋਰੀ ਕਰਦੇ ਅਤੇ 464 ਨੰਬਰ ਖਪਤਕਾਰ ਕਈ ਪ੍ਰਕਾਰ ਦੀਆਂ ਉਣਤਾਈਆਂ ਅਤੇ ਬੇਨਿਯਮੀਆਂ ਕਰਦੇ ਫੜੇ ਗਏ। ਇਨ੍ਹਾਂ ਕੇਸਾਂ ਵਿੱਚ ਖਪਤਕਾਰਾਂ ਨੂੰ ਬਿਜਲੀ ਐਕਟ 2003 ਅਧੀਨ ਕੁਲ 88.18 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਬਿਜਲੀ ਵਿਭਾਗ ਵਲੋਂ ਕੀਤੀ ਚੈਕਿੰਗ ਦੌਰਾਨ ਆਮ ਘਰ ਤੋਂ ਇਲਾਵਾ ਕਈ ਡੇਰਿਆਂ ਵਿਚ ਵੀ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਸੀ ਅਤੇ ਸਿਧੀਆਂ ਟ੍ਰਾੰਸਫਾਰਮ ਤੋਂ ਕੁੰਡੀਆਂ ਲਗਾਈਆਂ ਗਈਆਂ ਸਨ।

photo photo

ਬੁਲਾਰੇ ਨੇ ਦੱਸਿਆਂ ਕਿ ਚੈਕਿੰਗ ਦੌਰਾਨ ਓਦੋਕੇ ਸਬ-ਡਵੀਜ਼ਨ (ਅੰਮ੍ਰਿਤਸਰ) ਅਧੀਨ ਇੱਕ ਨੰਬਰ ਡੇਰਾ (ਸਰਹਾਲਾ ਨੇੜੇ ਜੈਨਤੀਪੁਰ ) ਚੈਕ ਕਰਕੇ ਪਾਇਆ ਗਿਆ ਕਿ ਡੇਰੇ ਦਾ ਸਾਰਾ 29.278 ਕਿਲੌਵਾਟ ਲੋਡ ਡੇਰੇ ਦੇ ਬਾਹਰ ਲੱਗੇ 25 ਕੇ.ਵੀ.ਏ. ਟਰਾਂਸਫਾਰਮਰ ਤੋਂ ਇੱਕ ਕੇਬਲ ਪਾ ਕੇ ਮੀਟਰ ਨੂੰ ਬਾਈਪਾਸ ਕਰਕੇ ਸਿਧੀ ਕੁੰਡੀ ਰਾਹੀਂ  ਚਲਾਇਆ ਜਾ ਰਿਹਾ ਸੀ। ਇਸ ਖਪਤਕਾਰ ਨੂੰ ਬਿਜਲੀ ਚੋਰੀ ਦੇ ਜੁਰਮਾਨੇ ਵਜੋਂ 4.34 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। 

ElectricityElectricity

ਇਸ ਤੋਂ ਇਲਾਵਾ ਡੇਰਾ ਬਾਬਾ ਲਾਲ ਸਿੰਘ ਭਾਈ ਰੂਪਾ (ਰਾਮਪੁਰਾ ਫੂਲ) ਵਿਚ ਹੋਈ ਚੈਕਿੰਗ ਦੌਰਾਨ ਪਤਾ ਲੱਗਾ ਕਿ ਡੇਰੇ  ਵੱਲੋਂ ਸੜਕ ਤੇ ਲੱਗੇ ਟਰਾਂਸਫਾਰਮਰ ਤੋਂ ਕੇਬਲ ਰਾਹੀਂ ਸਿਧੀ ਕੁੰਡੀ ਲਗਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ । ਜਿਸ ਦਾ ਲੋਡ ਇੱਕ ਟੰਨ ਦੇ ਏ.ਸੀ. ਸਮੇਤ 3 ਕਿਲੋਵਾਟ ਬਣਦਾ ਹੈ। ਮੌਕੇ 'ਤੇ ਵਿਡੀਓਗ੍ਰਾਫੀ ਕੀਤੀ ਗਈ। ਕੇਬਲ ਉਤਾਰ ਲਈ ਗਈ ਹੈ ਅਤੇ ਮੌਕੇ ਤੇ ਐਫ.ਆਈ.ਆਰ. 633 ਮਿਤੀ 13-05-2022 ਰਾਹੀਂ ਦਰਜ ਹੋ ਗਈ ਹੈ। 
ਚੈਕਿੰਗ ਅਧਿਕਾਰੀਆਂ ਨੇ ਦੱਸਿਆ ਕਿ ਜਮਾਲਪੁਰ , ਲੁਧਿਆਣਾ ਇਲਾਕੇ ਵਿੱਚ ਇੱਕ ਧਾਰਮਿਕ ਸਥਾਨ ਨੂੰ ਚੈਕ ਕਰਨ 'ਤੇ ਪਾਇਆ ਗਿਆ ਕਿ ਖ਼ਪਤਕਾਰ 40 ਕਿਲੋਵਾਟ ਦਾ ਲੋਡ, ਜਿਸ ਵਿੱਚ 10 ਏ.ਸੀ.ਲੱਗੇ ਸਨ ਨੂੰ 25 ਮੈਮ.ਮੈਮ. ਦੀ ਕੇਬਲ ਨਾਲ ਸਿਧੀ ਕੁੰਡੀ ਪਾ ਕੇ ਬਿਜਲੀ ਚੋਰੀ ਕਰਦੇ ਸਨ।

photo photo

ਕੇਬਲ ਨੂੰ ਕਬਜ਼ੇ 'ਚ ਲਿਆ ਗਿਆ ਅਤੇ ਬਿਜਲੀ ਐਕਟ 2003 ਦੇ ਅਧੀਨ 9.43 ਲੱਖ ਜੁਰਮਾਨਾ ਅਤੇ 70,000/-ੑਰੁਪਏ ਦੀ ਕੰਪਾਉਂਡਿੰਗ ਫੀਸ ਵੀ ਪਾਈ ਗਈ। ਇਸ ਤੋਂ ਇਲਾਵਾ ਗਿੱਲ ਰੋਡ, ਥਾਣੇ ਵਿਖੇ ਚੱਲ ਰਹੇ 20 ਕਿਲੋਵਾਟ ਦੇ ਲੋਡ ਨੂੰ ਬਾਹਰੋਂ ਜਾਂਦੀ ਤਾਰ ਨੂੰ ਟੈਪ ਕਰਕੇ ਕੀਤੀ ਜਾ ਰਹੀ ਬਿਜਲੀ ਚੋਰੀ 'ਤੇ ਬਿਜਲੀ ਐਕਟ 2003 ਦੇ ਅਧੀਨ 8 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਸ ਤੋਂ ਇਲਾਵਾ ਪੀ.ਏ.ਪੀ. ਕੰਮਪਲੈਕਸ ਜਲੰਧਰ ਦੀ ਕਲੋਨੀ ਵਿੱਚ 124 ਘਰਾਂ ਦੇ ਕੁਨੈਕਸ਼ਨ ਚੈਕ ਕੀਤੇ ਗਏ ਜਿਸ ਵਿਚੋਂ 23 ਘਰ ਬਿਜਲੀ ਚੋਰੀ ਕਰਦੇ ਪਾਏ ਗਏ ਅਤੇ ਬਿਜਲੀ ਐਕਟ 2003 ਦੇ ਅਧੀਨ 6.23 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement