ਪਠਾਨਕੋਟ ਪੁਲਸ ਨੇ ਕੰਬੋਡੀਆ ’ਚ ਬੰਦੀ ਬਣਾਏ ਦੋ ਨੌਜਵਾਨ ਛੁਡਵਾਏ, ਨੌਜਵਾਨ ਸੁਰੱਖਿਅਤ ਵਤਨ ਪਰਤੇ 
Published : May 16, 2023, 11:06 am IST
Updated : May 16, 2023, 11:06 am IST
SHARE ARTICLE
Paramjit Saini and Sachin Saini
Paramjit Saini and Sachin Saini

- ਏਜੰਟ ਨੇ 15-15 ਲੱਖ ਰੁਪਏ ਲੈ ਕੇ ਭੇਜਿਆ ਸੀ ਕੰਬੋਡੀਆ

ਪਠਾਨਕੋਟ - ਪਠਾਨਕੋਟ ਪੁਲਸ ਵੱਲੋਂ ਕੰਬੋਡੀਆ ਵਿਚ ਬੰਦੀ ਬਣਾਏ ਦੋ ਨੌਜਵਾਨਾਂ ਨੂੰ ਛੁਡਵਾ ਕੇ ਸੁਰੱਖਿਅਤ ਭਾਰਤ ਲਿਆਂਦਾ ਗਿਆ ਹੈ। ਦੋਵੇਂ ਪੀੜਤ ਨੌਜਵਾਨ ਪਰਮਜੀਤ ਸੈਣੀ ਅਤੇ ਸਚਿਨ ਸੈਣੀ 13 ਮਈ ਨੂੰ ਸੁਰੱਖਿਅਤ ਵਤਨ ਪਰਤ ਆਏ ਹਨ। ਪੁਲਸ ਨੇ ਇਸ ਸਬੰਧੀ ਇੱਕ ਟਰੈਵਲ ਏਜੰਟ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। 

ਪਰਮਜੀਤ ਸੈਣੀ ਵਾਸੀ ਪੰਜੂਪੁਰ (ਪਠਾਨਕੋਟ) ਨੇ ਦੱਸਿਆ ਕਿ ਉਸ ਨੇ ਸਚਿਨ ਸੈਣੀ ਨਾਲ ਨਿਊਜ਼ੀਲੈਂਡ ਜਾਣ ਲਈ ਏਜੰਟ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ 15-15 ਲੱਖ ਰੁਪਏ ਲੈ ਕੇ ਕੰਬੋਡੀਆ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ। ਜਦੋਂ ਨੌਜਵਾਨਾਂ ਨੇ ਏਜੰਟ ਨੂੰ ਨਿਊਜ਼ੀਲੈਂਡ ਭੇਜਣ ਲਈ ਕਿਹਾ ਤਾਂ ਉਨ੍ਹਾਂ ਤੋਂ ਹੋਰ ਪੈਸੇ ਮੰਗੇ ਗਏ। ਇਸ ਮਗਰੋਂ ਉਨ੍ਹਾਂ ਪੰਜੂਪੁਰ ਰਹਿੰਦੇ ਆਪਣੇ ਮਾਪਿਆਂ ਨਾਲ ਸੰਪਰਕ ਕੀਤਾ ਤੇ ਮਾਪਿਆਂ ਨੇ ਪਠਾਨਕੋਟ ਪੁਲਿਸ ਨੂੰ ਇਸ ਬਾਰੇ ਦੱਸਿਆ।  

ਜ਼ਿਲ੍ਹਾ ਪੁਲਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਅਨੁਸਾਰ ਵਿਜੈ ਸੈਣੀ ਵਾਸੀ ਪਿੰਡ ਪੰਜੂਪੁਰ ਨੇ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ-2 ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ। ਵਿਜੈ ਸੈਣੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਭਰਾ ਪਰਮਜੀਤ ਸੈਣੀ ਅਤੇ ਸਚਿਨ ਸੈਣੀ ਨੇ ਵਰਕ ਪਰਮਿਟ ਦੇ ਆਧਾਰ ’ਤੇ ਨਿਊਜ਼ੀਲੈਂਡ ਜਾਣ ਲਈ ਸਰੀਂਹ (ਜ਼ਿਲ੍ਹਾ ਲੁਧਿਆਣਾ) ਦੇ ਇੱਕ ਏਜੰਟ ਮਨਪ੍ਰੀਤ ਸਿੰਘ ਤੋਂ ਸੇਵਾਵਾਂ ਲਈਆਂ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਮਨਪ੍ਰੀਤ ਸਿੰਘ ਨੇ ਯਾਤਰਾ ਦਾ ਪ੍ਰਬੰਧ ਕਰਨ ਲਈ ਪਿਛਲੇ ਚਾਰ ਸਾਲਾਂ ਤੋਂ ਗਰੀਸ ਵਿਚ ਰਹਿ ਰਹੇ ਤਜਿੰਦਰ ਕੁਮਾਰ ਨਾਲ ਸਪੰਰਕ ਕੀਤਾ ਸੀ।

ਇਸ ਤੋਂ ਬਾਅਦ ਦੋਹਾਂ ਨੂੰ ਕੰਬੋਡੀਆ ਵਿਚ ਬੰਦੀ ਬਣਾ ਲਿਆ ਗਿਆ ਤੇ ਏਜੰਟ ਮਨਪ੍ਰੀਤ ਸਿੰਘ ਨੇ ਦੋਵਾਂ ਤੋਂ 15-15 ਲੱਖ ਰੁਪਏ ਹੋਰ ਮੰਗਣੇ ਸ਼ੁਰੂ ਕਰ ਦਿੱਤੇ। ਪਰਮਜੀਤ ਅਤੇ ਸਚਿਨ ਨੇ ਵਿਜੈ ਸੈਣੀ ਨੂੰ ਏਜੰਟ ਦੀਆਂ ਮੰਗਾਂ ਤੋਂ ਜਾਣੂ ਕਰਵਾਉਂਦਿਆਂ ਇਹ ਪੈਸੇ ਲਖਬੀਰ ਸਿੰਘ ਵਾਸੀ ਸਰੀਂਹ ਜ਼ਿਲ੍ਹਾ ਲੁਧਿਆਣਾ ਨੂੰ ਦੇਣ ਲਈ ਕਿਹਾ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਮਗਰੋਂ ਉਨ੍ਹਾਂ ਵੱਲੋਂ ਪਹਿਲਾਂ ਲਖਬੀਰ ਸਿੰਘ ਅਤੇ ਮਗਰੋਂ ਏਜੰਟ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸੇ ਤਰ੍ਹਾਂ ਇਨ੍ਹਾਂ ਦੋਵਾਂ ਕੋਲੋਂ ਦਬਾਅ ਪੁਆ ਕੇ ਕੰਬੋਡੀਆ ’ਚੋਂ ਇਨ੍ਹਾਂ ਦੋਵਾਂ ਲੜਕਿਆਂ ਨੂੰ ਵੀ ਛੁਡਾ ਲਿਆ ਗਿਆ।

Tags: #punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement