ਪੰਜਾਬ 'ਚ ਭਾਜਪਾ ਨਹੀਂ ਕਰੇਗੀ ਗੱਠਜੋੜ, ਕੇਂਦਰੀ ਮੰਤਰੀ ਬੋਲੇ: ਅਕਾਲੀ ਦਲ ਨਾਲ ਗਠਜੋੜ ਮਹਿੰਗਾ ਪਿਆ 
Published : May 16, 2023, 3:41 pm IST
Updated : May 16, 2023, 3:41 pm IST
SHARE ARTICLE
Hardeep Puri
Hardeep Puri

ਸਾਡੇ ਲਈ ਤਾਂ ਇਕੱਲੇ ਚੋਣਾਂ ਲੜਨਾ ਹੀ ਵਧੀਆ ਹੈ

ਕਪੂਰਥਲਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਭਰ ਦੇ 45 ਕੇਂਦਰਾਂ 'ਤੇ ਸਰਕਾਰੀ ਵਿਭਾਗਾਂ ਵਿਚ 71,000 ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਨੌਕਰੀਆਂ ਹਾਸਲ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਵੀ ਕੀਤਾ। ਇਸੇ ਲੜੀ ਤਹਿਤ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਵਿਚ ਲਗਾਏ ਗਏ ਰੁਜ਼ਗਾਰ ਮੇਲੇ ਵਿਚ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। 

ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਦੇ ਨਾਲ-ਨਾਲ ਅਕਾਲੀ ਭਾਜਪਾ ਗਠਜੋੜ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਇਹ ਨਤੀਜੇ ਸਿਰਫ਼ ਮੁਫ਼ਤ ਦੀ ਰਿਓੜੀ ਵੰਡਣ ਕਾਰਨ ਆਏ ਹਨ ਤੇ ਅਸੀਂ ਚੋਣਾਂ ਵਿਚ ਜੋ ਵੀ ਨਤੀਜੇ ਆਏ ਹਨ ਉਹਨਾਂ ਨੂੰ ਸਵੀਕਾਰ ਕਰਦੇ ਹਾਂ ਕਿਉਂਕਿ ਇਹ ਲੋਕਾਂ ਦਾ ਫਤਵਾ ਹੈ। ਬਾਕੀ ਜਿਹੜੇ ਸੂਬਿਆਂ ਵਿਚ ਮੁਫ਼ਤ ਰਿਓੜੀ ਵੰਡੀ ਗਈ ਹੈ ਉੱਥੇ ਉਸ ਦਾ ਗਰਾਫ਼ ਹੇਠਾਂ ਹੀ ਗਿਆ ਹੈ। 
1980 ਤੱਕ ਪੰਜਾਬ ਤੀਜੇ ਜਾਂ ਚੌਥੇ ਨੰਬਰ 'ਤੇ ਸੀ ਪਰ ਹੁਣ ਦੇਖ ਲਓ 19ਵੇਂ ਅਤੇ 22ਵੇਂ ਸਥਾਨ 'ਤੇ ਚਲਾ ਗਿਆ। 

ਇਸ ਦੇ ਨਾਲ ਹੀ ਅਕਾਲੀ ਭਾਜਪਾ ਦੇ ਗਠਜੋੜ ਨੂੰ ਲੈ ਕੇ ਹਰਦੀਪ ਪੁਰੀ ਨੇ ਕਿਹਾ ਕਿ ਉਹਨਾਂ ਨੂੰ ਇਸ ਵਾਰ ਇਕੱਲੇ ਚੋਣ ਲੜਨਾ ਹੀ ਬਹੁਤ ਵਧੀਆ ਰਿਹਾ ਹੈ ਕਿਉਂਕਿ ਸਾਡੀ ਪਾਰਟੀ ਤਾਂ ਕਦੇ ਜਲੰਧਰ ਚੋਣ ਲੜੀ ਹੀ ਨਹੀਂ ਸੀ ਤੇ ਸਾਡੀ ਜ਼ਮੀਨ 'ਤੇ ਵੀ ਕੋਈ ਪਕੜ ਨਹੀਂ ਸੀ ਪਰ ਫਿਰ ਵੀ 27-28 ਬੂਥ ਵਿਚੋਂ ਅਸੀਂ ਨੰਬਰ ਵੰਨ ਆਏ ਹਾਂ। ਅਸੀਂ ਅਪਣੇ ਪੈਰਾਂ 'ਤੇ ਖੜ੍ਹੇ ਹੋਣਾਂ ਸਿੱਖ ਰਹੇ ਹਾਂ ਤੇ ਸਾਡੇ ਲਈ ਤਾਂ ਇਕੱਲੇ ਚੋਣਾਂ ਲੜਨਾ ਹੀ ਵਧੀਆ ਹੈ ਕਿਉਂਕਿ ਜਦੋਂ ਅਸੀਂ ਅਕਾਲੀ ਦਲ ਨਾਲ ਗਠਜੋੜ ਕੀਤਾ ਤਾਂ ਸਾਨੂੰ ਉਹ ਮਹਿੰਗਾ ਹੀ ਪਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement