Punjab News: ਮੈਰੀਟੋਰੀਅਸ ਸਕੂਲਾਂ 'ਚ ਅੱਜ ਤੋਂ ਸ਼ੁਰੂ ਹੋ ਰਹੀ ਕਾਊਂਸਲਿੰਗ, ਮੈਰਿਟ ਦੇ ਆਧਾਰ 'ਤੇ 2400 ਵਿਦਿਆਰਥੀਆਂ ਨੂੰ ਬੁਲਾਇਆ
Published : May 16, 2024, 11:19 am IST
Updated : May 16, 2024, 11:19 am IST
SHARE ARTICLE
Counseling starting today in meritorious schools of Punjab News in punjabi
Counseling starting today in meritorious schools of Punjab News in punjabi

Punjab News: 11ਵੀਂ ਜਮਾਤ ਵਿੱਚ 2 ਦਿਨ ਦਾ ਦਾਖ਼ਲਾ ਅਭਿਆਸ

Counseling starting today in meritorious schools of Punjab News in punjabi : ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿਚ 11ਵੀਂ ਜਮਾਤ ਵਿਚ ਦਾਖ਼ਲੇ ਲਈ ਦੂਜੀ ਕਾਊਂਸਲਿੰਗ ਅੱਜ 16 ਮਈ ਤੋਂ ਸ਼ੁਰੂ ਹੋਵੇਗੀ। ਇਹ ਕਾਊਂਸਲਿੰਗ ਪ੍ਰਕਿਰਿਆ ਦੋ ਦਿਨਾਂ ਤੱਕ ਚੱਲੇਗੀ। ਇਸ ਦੇ ਲਈ ਪੂਰੇ ਸੂਬੇ ਵਿਚ ਕੇਂਦਰ ਸਥਾਪਿਤ ਕੀਤੇ ਗਏ ਹਨ।

ਇਹ ਵੀ ਪੜ੍ਹੋ: Firozpur News: ਫਿਰੋਜ਼ਪੁਰ ਤੋਂ ਇਨਸਾਨੀਅਤ ਸ਼ਰਮਸਾਰ, ਜੀਜੇ ਨੇ ਨਸ਼ੀਲੀ ਕੋਲਡ ਡ੍ਰਿੰਕ ਪਿਲਾ ਕੇ ਵਿਆਹੁਤਾ ਨਾਲ ਕੀਤਾ ਜਬਰ ਜਨਾਹ

ਇਸ ਦੇ ਨਾਲ ਹੀ ਮੈਰਿਟ ਦੇ ਆਧਾਰ 'ਤੇ ਕਰੀਬ 2400 ਵਿਦਿਆਰਥੀਆਂ ਨੂੰ ਕਾਊਂਸਲਿੰਗ ਲਈ ਬੁਲਾਇਆ ਗਿਆ ਹੈ। ਸੂਬੇ ਭਰ ਦੇ ਇਨ੍ਹਾਂ ਸਕੂਲਾਂ ਵਿੱਚ 4600 ਸੀਟਾਂ ਹਨ। ਤਲਵਾੜਾ, ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਮੋਹਾਲੀ, ਪਟਿਆਲਾ, ਸੰਗਰੂਰ ਵਿੱਚ ਮੈਰੀਟੋਰੀਅਸ ਸਕੂਲ ਸਥਾਪਿਤ ਹਨ।
ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਦਿਆਰਥੀ ਕਾਊਂਸਲਿੰਗ ਵਿੱਚ ਹਿੱਸਾ ਲੈਂਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਦਾ ਦਾਖ਼ਲਾ ਪੱਕਾ ਹੋ ਗਿਆ ਹੈ। ਦਾਖਲਾ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ 'ਤੇ ਕੀਤਾ ਜਾਵੇਗਾ। 60 ਫੀਸਦੀ ਸੀਟਾਂ ਲੜਕਿਆਂ ਲਈ ਅਤੇ 40 ਫੀਸਦੀ ਸੀਟਾਂ ਲੜਕੀਆਂ ਲਈ ਰੱਖੀਆਂ ਗਈਆਂ ਹਨ।

ਇਹ ਵੀ ਪੜ੍ਹੋ: Giddarbaha News : ਗਿੱਦੜਬਾਹਾ 'ਚ ਵੱਡੀ ਵਾਰਦਾਤ, ਪਤੀ ਨੇ ਰਾਡ ਨਾਲ ਪਤਨੀ ਦਾ ਕੀਤਾ ਕਤਲ  

ਕਾਉਂਸਲਿੰਗ ਵਿਚ ਸੀਟ ਅਲਾਟ ਹੋਣ ਤੋਂ ਬਾਅਦ ਦੋ ਦਿਨਾਂ ਦੇ ਅੰਦਰ ਸਕੂਲ ਵਿਚ ਰਿਪੋਰਟ ਕਰਨੀ ਪਵੇਗੀ। ਜੇਕਰ ਕੋਈ ਵਿਅਕਤੀ ਦੋ ਦਿਨਾਂ ਦੇ ਅੰਦਰ ਸਬੰਧਤ ਸਕੂਲ ਨੂੰ ਰਿਪੋਰਟ ਨਹੀਂ ਕਰਦਾ ਤਾਂ ਸਮਝਿਆ ਜਾਵੇਗਾ ਕਿ ਉਹ ਉਸ ਸਕੂਲ ਵਿਚ ਦਾਖ਼ਲਾ ਨਹੀਂ ਲੈਣਾ ਚਾਹੁੰਦਾ। ਨਾਲ ਹੀ ਉਸ ਸੀਟ ਨੂੰ ਖਾਲੀ ਮੰਨਿਆ ਜਾਵੇਗਾ। ਉਸ ਸੀਟ 'ਤੇ ਬਿਨੈਕਾਰ ਦਾ ਦਾਅਵਾ ਰੱਦ ਕਰ ਦਿੱਤਾ ਜਾਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਾਉਂਸਲਿੰਗ ਸ਼ਡਿਊਲ ਇਸ ਤਰ੍ਹਾਂ ਹੋਵੇਗਾ
ਕੁੜੀਆਂ
ਮਈ 16 - 1 ਤੋਂ 695 ਤੱਕ
17 ਮਈ - 696 ਤੋਂ 1390 ਤੱਕ
ਮੁੰਡੇ
ਮਈ 16 - 1 ਤੋਂ 483 ਤੱਕ
ਮਈ 17 - 484 ਤੋਂ 966 ਤੱਕ

(For more Punjabi news apart from Counseling starting today in meritorious schools of Punjab News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement