ਦਿੱਲੀ 'ਚ ਸਰਾਏ ਕਾਲੇ ਖਾਨ ਪਰਿਯੋਜਨਾ ਨੂੰ ਦਿਤੀ ਪ੍ਰਵਾਨਗੀ
Published : Jun 16, 2018, 12:54 am IST
Updated : Jun 16, 2018, 12:54 am IST
SHARE ARTICLE
Manohar lal Khattar
Manohar lal Khattar

ਹਰਿਆਣਾ ਸਰਕਾਰ ਨੇ ਦਿੱਲੀ ਵਿਚ ਸਰਾਏ ਕਾਲੇ ਖਾਨ (ਐਸ.ਕੇ.ਕੇ.) ਤੋਂ ਹਰਿਆਣਾ-ਰਾਜਸਥਾਨ ਸੀਮਾ ਨੇੜੇ ਸ਼ਾਹਜਹਾਂਪੁਰ-ਨੀਮਰਾਨਾ-ਬੇਹਰੋਡ.....

ਚੰਡੀਗੜ੍ਹ,  : ਹਰਿਆਣਾ ਸਰਕਾਰ ਨੇ ਦਿੱਲੀ ਵਿਚ ਸਰਾਏ ਕਾਲੇ ਖਾਨ (ਐਸ.ਕੇ.ਕੇ.) ਤੋਂ ਹਰਿਆਣਾ-ਰਾਜਸਥਾਨ ਸੀਮਾ ਨੇੜੇ ਸ਼ਾਹਜਹਾਂਪੁਰ-ਨੀਮਰਾਨਾ-ਬੇਹਰੋਡ (ਐਸ.ਐਨ.ਬੀ.) ਤਕ ਹਾਈ ਸਪੀਡ ਰੋਡ ਨੈਟਵਰਕ ਵਿਛਾਉਣ ਦੀ ਰਿਜਨਲ ਰੈਪਿਡ ਟ੍ਰਾਂਜਿਟ ਸਿਸਟਮ (ਆਰ.ਆਰ.ਟੀ.ਐਸ.) ਪਰਿਯੋਜਨਾ ਨੂੰ ਅਪਣੀ ਪ੍ਰਵਾਨਗੀ ਦਿਤੀ। ਮੁੱਖ ਮੰਤਰੀ ਮਨ’ੋਹਰ ਲਾਲ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਮੀਟਿੰਗ ਵਿਚ ਇਹ ਅਤੇ ਹ’ੋਰ ਅਨੇਕ ਫ਼ੈਸਲੇ ਕੀਤੇ ਗਏ। ਮੀਟਿੰਗ ਵਿਚ ਕੇਂਦਰੀ ਆਯੋਜਨਾ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਵੀ ਹਾਜ਼ਰ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਸ ਟਰਾਂਸਪੋਰਟੇਸ਼ਨ ਪਰਿਯ’ੋਜਨਾਵਾਂ ਗੁਰੂਗ੍ਰਾਮ, ਵਿਸ਼ੇਸ਼ ਤੌਰ 'ਤੇ ਦੱਖਣ ਹਰਿਆਣਾ ਵਿਚ ਵਿਕਾਸ ਅਤੇ ਨਿਵੇਸ਼ ਨੂੰ ਇਕ ਨਵੀਂ ਗਤੀ ਦੇਵੇਗਾ। ਮੀਟਿੰਗ ਵਿਚ ਦਸਿਆ ਕਿ ਆਰ.ਆਰ.ਟੀ.ਐਸ. ਪਰਿਯ’ੋਜਨਾ ਲਈ ਅਲਾਇਨਮੇਂਟ ਗੁਰੂਗ੍ਰਾਮ ਵਿਚ ਪੁਰਾਣੀ ਦਿੱਲੀ ਰ’ੋਡ ਤੋਂ ਸਿਗਨੇਚਰ ਟਾਵਰ ਚੌਕ ਨੂੰ ਜਾਣ ਵਾਲਾ ਲੇਫਿਟੀਨੇਂਟ ਅਤੁਲ ਕਟਾਰਿਆ ਚੌਕ ਤਕ ਅਤੇ ਬਾਅਦ ਵਿਚ ਐਨ.ਐਚ. 48 ਦੇ ਨਾਲ ਰਾਜੀਵ ਚੌਕ ਤਕ ਅਲਿਵੇਟਿਡ ਸੈਕਸ਼ਨ ਨਾਲ ਚਲੇਗਾ।

ਇਸ ਤੋਂ ਬਾਅਦ ਇਹ ਅਲਾਇਨਮੇਂਟ ਖੇੜਕੀ ਧੌਲਾ ਤੋਂ ਅੱਗੇ ਅੰਡਰਗਰਾਊਂਡ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਆਈ.ਐਮ.ਟੀ. ਮਾਨੇਸਰ ਤਕ ਜਮੀਨ 'ਤੇ ਆ ਜਾਵੇਗਾ।  ਇਹ ਅਲਾਇਨਮੈਂਟ ਰਾਜਸਥਾਨ ਵਿਚ ਦਾਖਲ ਹੋਣ ਤੋਂ ਪਹਿਲਾਂ ਕੌਮੀ ਰਾਜਮਾਰਗ ਤੋਂ ਧਾਰੂਹੇੜਾ, ਰਿਵਾੜੀ ਅਤੇ ਬਾਵਲ ਤਕ ਨਾਲ-ਨਾਲ ਚਲੇਗਾ।
ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਇਸ ਪਰਿਯ’ੋਜਨਾ ਦਾ ਪਹਿਲਾ ਪੜਾਅ ਸ਼ਾਹਜਹਾਂਪੁਰ-ਨੀਮਰਾਨਾ-ਬੇਹਰ’ੋਡ 'ਤੇ ਖਤਮ ਹ’ੋ ਜਾਵੇਗਾ।

ਉੱਚ ਗਤੀ ਰੇਲ ਦੀ ਅ”ੌਸਤ ਗਤੀ ਲਗਭਗ 100 ਕਿਲ’ੋਮੀਟਰ ਪ੍ਰਤੀ ਘੰਟੇ ਹ’ੋ’ੋਵੇਗੀ ਅਤੇ ਦੱਖਣ ਹਰਿਆਣਾ ਤ’ੋਂ ਦਿੱਲੀ ਤਕ ਦੇ ਦੈਨਿਕ ਯਾਤਰੀਆਂ ਨੂੰ ਸਹੂਲਤਜਨਕ ਯਾਤਰਾ ਪ੍ਰਦਾਨ ਕਰੇਗੀ। ਪਹਿਲੇ ਪੜਾਅ ਦੀ ਕੁਲ ਲਾਗਤ ਲਗਭਗ 25,000 ਕਰ’ੋੜ ਰੁਪਏ ਹ’ੋਵੇਗੀ। ਐਨ.ਸੀ.ਆਰ. ਟਰਾਂਸਪ’ੋਰਟ ਕਾਪ’ੋਰੇਸ਼ਨ (ਐਨ.ਸੀ.ਆਰ.ਟੀ.ਸੀ.) ਵੱਲ’ੋਂ ਇਸ ਪਰਿਯ’ੋਜਨਾ ਦਾ ਲਾਗੂਕਰਨ ਕੀਤਾ ਜਾਵੇਗਾ। ਇਹ ਪਰਿਯ’ੋਜਨਾ ਭਾਰਤ ਸਰਕਾਰ ਅਤੇ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਦਿੱਲੀ ਐਨ.ਸੀ.ਟੀ. ਦਾ ਸਾਂਝਾ ਉਦਮ ਹਨ।

ਐਲ.ਸੀ.ਆਰ.ਟੀ.ਸੀ. ਤਿੰਨ ਮਹੀਨਿਆਂ ਵਿਚ ਵੇਰਵਾ ਪਰਿਯ’ੋਜਨਾ ਰਿਪ’ੋਰਟ ਤਿਆਰ ਕਰੇਗਾ ਅਤੇ 31 ਮਾਰਚ, 2019 ਤਕ ਇਸ ਦਾ ਕੰਮ ਸ਼ੁਰੂ ਹ’ੋ’ਣ ਦੀ ਸੰਭਾਵਨਾ ਹੈ। ਮੀਟਿੰਗ ਵਿਚ ਹੁਡਾ ਸਿਟੀ ਸੈਂਟਰ ਤ’ੋਂ ਗੁਰੂਗ੍ਰਾਮ ਰੇਲਵੇ ਸਟੇਸ਼ਨ ਤਕ ਕਨੇਕਿਟਵਿਟੀ ਪ੍ਰਦਾਨ ਕਰਨ ਦੀ ਪਰਿਯ’ੋਜਨਾ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਫੈਸਲਾ ਕੀਤਾ ਗਿਆ ਕਿ ਸ਼ੀਤਲਾ ਮਾਤਾ ਰ’ੋਡ ਦੇ ਨਾਲ ਰੇਜਾਂਗਲਾ ਚ”ੌਕ ਤਕ ਕਨੇਕਿਟਵਿਟੀ ਵਿਸਥਾਰ ਨਾਲ ਪੁਰਾਣੇ ਗੁਰੂਗ੍ਰਾਮ ਤ’ੋਂ ਕਨੇਕਿਟਵਿਟੀ ਵੀ ਯਕੀਨੀ ਹ’ੋਵੇਗੀ।

ਇਸ ਤ’ੋਂ ਇਲਾਵਾ, ਦੁਵਾਰਕਾ ਐਕਸਪ੍ਰੈਸ ਵੇ ਤ’ੋਂ ਸੈਕਟਰ 21 ਦੁਵਾਰਕਾ ਤਕ ਇਕ ਮੈਟਰ’ੋ ਪਰਿਯ’ੋਜਨਾ ਦੀ ਵੀ ਯ’ੋਜਨਾ ਬਣਾਈ ਜਾਵੇਗੀ।  ਇਸ ਲਈ ਹਰਿਆਣਾ ਮਾਸ ਰੈਪਿਡ ਟਰਾਂਸਪ’ੋਰਟ ਕਾਰਪ’ੋਰੇਸ਼ਨ ਲਿਮਟਿਡ (ਐਚ.ਐਮ.ਆਰ.ਟੀ.ਸੀ.) ਵੱਲ’ੋਂ ਤਕਨੀਕੀ-ਵਿਹਾਰਤਾ ਦਾ ਅਧਿਐਨ ਕੀਤਾ ਜਾਵੇਗਾ। ਦ’ੋ ਲਾਇਨਾਂ ਨੂੰ ਗੁਰੂਗ੍ਰਾਮ ਮੈਟ੍ਰ’ੋਪਾਲਿਟਨ ਡਿਵੈਲਮਪੈਂਟ ਅਥਾਰਿਟੀ ਵੱਲ’ੋਂ ਬਸਈ ਚ”ੌਕ ਤ’ੋਂ ਸੈਕਟਰ 101/104 ਦੀ ਵੰਡ ਸੜਕ ਨਾਲ ਬਣਾਏ ਜਾਣ ਵਾਲੀ ਪ੍ਰਸਤਾਵਿਤ ਨਵੀਂ ਸੜਕ ਨਾਲ ਜੋੜਿਆ ਜਾਵੇਗਾ।

ਇਸ ਤ’ੋਂ ਪਹਿਲਾਂ ਹਰਿਆਣਾ ਰਾਜ ਉਦਯ’ੋਗਿਕ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਵੱਲ’ੋਂ ਹੁਡਾ ਸਿਟੀ ਸੈਂਟਰ ਤ’ੋਂ ਮਾਨੇਸਰ-ਰਿਵਾੜੀ ਅਤੇ ਬਾਵਲ ਤਕ ਪ੍ਰਸਤਾਵਿਤ ਮੈਟਰ’ੋ ਪਰਿਯ’ੋਜਨਾ 'ਤੇ ਇਕ ਪੇਸ਼ਕਾਰੀ ਦਿੱਤੀ ਗਈ। ਪਰਿਯ’ੋਜਨਾ ਆਰ.ਆਰ.ਟੀ.ਐਸ. ਦੇ ਮੱਦੇਨਜ਼ਰ ਫੈਸਲਾ ਕੀਤਾ ਗਿਆ ਕਿ ਹਰਿਆਣਾ ਰਾਜ ਉਦਯ’ੋਗਿਕ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਵੱਲ’ੋਂ ਹੁਡਾ ਸਿਟੀ ਸੈਂਟਰ ਤ’ੋਂ ਮਾਨੇਸਰ ਅਤੇ ਪੰਚਗਾਂਵ ਤਕ ਪਹਿਲੇ ਪੜਾਅ ਦੇ ਵਿਸਥਾਰ ਨਾਲ ਪਰਿਯ’ੋਜਨਾ ਪੜਾਵਾਂ 'ਤੇ ਵਿਚਾਰ ਕੀਤਾ ਜਾਵੇਗਾ।

ਐਨ.ਸੀ.ਆਰ.ਟੀ.ਸੀ. ਨਾਲ ਕਾਮਨ ਅਲਾਇਮੈਂਟ ਦੇ ਤਾਲਮੇਲ ਤ’ੋਂ ਬਾਅਦ ਹੀ ਇਸ ਦੇ ਹਿੱਸਿਆਂ 'ਤੇ ਵਿਚਾਰ ਕੀਤਾ ਜਾਵੇਗਾ।
ਮੀਟਿੰਗ ਵਿਚ ਦਸਿਆ ਗਿਆ ਕਿ ਪਰਿਯ’ੋਜਨਾ ਨੂੰ ਭਾਰਤ ਸਰਕਾਰ ਦੇ ਸਮੱਰਥਨ ਨਾਲ ਜਾਪਾਨ ਕ”ੌਮਾਂਤਰੀ ਸਹਿਯ’ੋਗ ਏਜੰਸੀ ਨੂੰ ਵਿੱਤ ਪ’ੋਸ਼ਣ ਲਈ ਤਿਆਰ ਕੀਤਾ ਜਾਵੇਗਾ। ਮੀਟਿੰਗ ਵਿਚ ਮੁੱਖ ਸਕੱਤਰ ਡੀ.ਐਸ.ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ ਤ’ੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement