
ਇਲਾਕੇ ਦੀ ਨਾਮਵਰ ਮੈਡੀਕਲ ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਕਲਾਂ ਵਿਖੇ ਗੁੜਗਾਓ ਦੇ ਨਾਮਵਰ ਹਸਪਤਾਲ ਅਰਟੇਮਿਸ....
ਡੇਹਲੋਂ, : ਇਲਾਕੇ ਦੀ ਨਾਮਵਰ ਮੈਡੀਕਲ ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਕਲਾਂ ਵਿਖੇ ਗੁੜਗਾਓ ਦੇ ਨਾਮਵਰ ਹਸਪਤਾਲ ਅਰਟੇਮਿਸ ਦੀ ਟੀਮ ਮੈਡਮ ਗਰੀਮਾ ਗੁਪਤਾ ਕੰਟਰੋਲਰ (ਐੱਚ., ਆਰ.) ਅਨਕਿਸ਼ਕਾ ਉਤਮ, ਅਲਫਸਨਾ ਪਾਲ ਡਵੀਜ਼ਨਲ ਹੈਡ ਨਰਸਿੰਗ ਅਤੇ ਜਿਲਜੀ ਬਿਰੋਸ਼ੀ ਕੰਟਰੋਲਰ ਨਰਸਿੰਗ ਵਿਦਿਆਰਥਣਾਂ ਦੀ ਪਲੇਸਮੈਂਟ ਲਈ ਵਿਸ਼ੇਸ਼ ਤੌਰ 'ਤੇ ਪੁੱਜੇ।
ਇਸ ਮੌਕੇ ਟੀਮ ਦੇ ਆਗੂਆਂ ਨੇ ਨਾਈਟਿੰਗੇਲ ਨਰਸਿੰਗ ਕਾਲਜ ਦਾ ਦੌਰਾ ਕਰਕੇ ਕਾਲਜ ਵਲੋਂ ਵੱਖ-ਵੱਖ ਖੇਤਰਾਂ 'ਚ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ 'ਤੇ ਉਨ੍ਹਾਂ ਸੰਸਥਾ ਦੀਆਂ ਵਿਦਿਆਰਥਣਾਂ ਪ੍ਰਭਜੋਤ ਕੌਰ, ਹਰਕੰਵਲਦੀਪ ਕੌਰ, ਜਸਪ੍ਰੀਤ ਕੌਰ, ਅੰਜਲੀ ਸਿੰਘ, ਰਮਨਦੀਪ ਕੌਰ, ਤਲਵਿੰਦਰ ਕੌਰ ਦੀ ਪਲੇਸਮੈਂਟ ਕੀਤੀ।
ਨਾਈਟਿੰਗੇਲ ਕਾਲਜ ਦੇ ਡਾਇਰੈਕਟਰ ਡਾ. ਸਰਬਜੀਤ ਸਿੰਘ, ਮੁੱਖ ਪ੍ਰਬੰਧਕ ਡਾ. ਸਵੀਟ ਕੌਰ ਨੇ ਗੁੜਗਾਓ ਹਸਪਤਾਲ ਦੀ ਟੀਮ ਦਾ ਸਵਾਗਤ ਕਰਦਿਆਂ ਵਿਦਿਆਰਥਣਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਬਦਲੇ ਧੰਨਵਾਦ ਕੀਤੀ ਤੇ ਸੰਸਥਾ ਵਲੋਂ ਗੁੜਗਾਓ ਹਸਪਤਾਲ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਿੰਸੀਪਲ ਜੀ. ਕੇ. ਵਾਲੀਆਂ, ਵਾਈਸ ਪ੍ਰਿੰਸੀਪਲ ਸਾਦਕ ਅਲੀ, ਸੀਨੀਅਰ ਟੀਚਰ ਮਨਦੀਪ ਕੌਰ ਆਦਿ ਹਾਜ਼ਰ ਸਨ।