
ਨਗਰ ਨਿਗਮ ਦੇ ਵਾਰਡ ਨਂ ਪੈਂਦੇ ਦੁਗਰੀ ਮਾਰਕੇਟ ਦੇ ਦੁਕਾਨਦਾਰੋਂ ਵੱਲੋਂ ਰੇਹੜੀ ਵਾਲਿਆ ਨੇ ਕਬਜੇ ਕੀਤੇ ਹੋਏ ਹਨ ਤਹਿ ਬਾਜਾਰੀ......
ਲ਼ੁਧਿਆਣਾ: ਨਗਰ ਨਿਗਮ ਦੇ ਵਾਰਡ ਨਂ ਪੈਂਦੇ ਦੁਗਰੀ ਮਾਰਕੇਟ ਦੇ ਦੁਕਾਨਦਾਰੋਂ ਵੱਲੋਂ ਰੇਹੜੀ ਵਾਲਿਆ ਨੇ ਕਬਜੇ ਕੀਤੇ ਹੋਏ ਹਨ ਤਹਿ ਬਾਜਾਰੀ ਦੇ ਕੋਈ ਵੀ ਕਰਮਚਾਰੀ ਨਹੀ ਦੇਖ ਰਹੇ ਹਨ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਨਗਰ ਨਿਗਮ ਕਰਮਚਾਰੀ ਨਾਜਾਇਜ਼ ਕਬਜਿਆਂ ਨੂੰ ਖਾਨਾ ਪੂਰਤੀ ਕਰਕੇ ਹਟਾ ਦਿੰਦੇ ਹਨ ਕਿ ਸੜਕਾਂ 'ਤੇ ਨਜਿਹਜ ਤੋਰ ਤੇ ਕਬਜਾ ਜਮਾਂ ਲੈਂਦੇ ਹਨ ਜਦ ਕਿ ਇਨਾਂ ਕਬਜ਼ਿਆਂ ਦੀ ਵਜ੍ਹਾ ਨਾਲ ਟ੍ਰੈਫ਼ਿਕ ਜਾਮ ਹੋ ਜਾਂਦਾ ਹੈ। ਅਪਣੇ ਵਾਹਨਾਂ ਕੱਢਣ ਨੂੰ ਕਾਫੀ ਟਾਇਮ ਲੱਗ ਜਾਂਦਾ ਹੈ।
ਸੂਤਰਾਂ ਰਾਹੀ ਪਤਾ ਚੱਲਿਆ ਹੈ ਕਿ ਸਿਆਸੀ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਤੇ ਕਾਫੀ ਮਿਹਰ ਹੁੰਦੀ ਹੈ, ਜਿਸ ਨੂੰ ਕਿ ਇਹ ਅਨਦੇਖਾ ਕਰ ਦਿੰਦੇ ਹਨ। ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਤਹਿ ਬਜਾਰੀ ਵਿੰਗ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸ ਦੇ ਬਾਵਜੂਦ ਵੀ ਡੂਗਰੀ ਮਾਰਕੀਟ ਦੀ ਸਰਵਿਸ ਲਾਈਨ ਤੋਂ ਕਬਜ਼ੇ ਨਹੀਂ ਹਟਾਏ ਜਾ ਰਹੇ, ਜਿਸ ਕਾਰਨ ਆਏ ਦਿਨ ਸਰਵਿਸ ਲਾਇਨ 'ਤੇ ਟ੍ਰੈਫ਼ਿਕ ਜਾਮ ਲਗਾ ਰਹਿੰਦਾ ਹੈ।