
ਸਿੱਧੂ ਮੂਸੇਵਾਲਾ ਤੁਰੰਤ ਪ੍ਰੈਸ ਤੋਂ ਤੁਰੰਤ ਲਿਖਤੀ ਮੁਆਫ਼ੀ ਮੰਗਣ: ਮੰਡ, ਹਥਿਆਰਾਂ ਦੀ ਨੁਮਾਇਸ਼ ਕਰਕੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਗਾਇਕਾਂ ਤੇ ਹੋਵੇ ਸਖਤ ਕਾਰਵਾਈ
ਲੁਧਿਆਣਾ 16 ਜੂਨ:- ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲੇ ਵਲੋਂ ਸੋਸ਼ਲ ਮੀਡੀਆ ਤੇ ਲਾਈਵ ਹੋਕੇ ਮੀਡੀਆ ਨੂੰ ਧਮਕੀ ਦੇਣ ਵਾਲੇ ਬਿਆਨ ਦੀ ਜਿੱਥੇ ਹਰ ਪਾਸੇ ਨਿੰਦਾ ਹੋ ਰਹੀ ਹੈ, ਉੱਥੇ ਹੀ ਹੁਣ ਕਿਸਾਨ ਕਾਂਗਰਸ ਵੀ ਸਿੱਧੂ ਮੂਸੇਵਾਲੇ ਤੇ ਵਰ੍ਹ ਪਈ ਹੈ। ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਕਾਂਗਰਸ ਦੇ ਕੌਮੀ ਜੁਆਇੰਟ ਕੁਆਰਡੀਨੇਟਰ ਸ੍ਰ ਗੁਰਸਿਮਰਨ ਸਿੰਘ ਮੰਡ ਨੇ ਇਸ ਨੂੰ ਅਹੰਕਾਰ ਦੀ ਨਿਸ਼ਾਨੀ ਦੱਸਿਆ ਹੈ।
File Photo
ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲੇ ਵੱਲੋਂ ਕੁਝ ਚੈਨਲਾਂ ਉਤੇ ਉਸ ਖ਼ਿਲਾਫ਼ ਚੱਲੀਆਂ ਖ਼ਬਰਾਂ ਤੋਂ ਬੁਖਲਾਹਟ ਵਿੱਚ ਆ ਕੇ ਇੱਕ ਵੀਡੀਓ ਵਾਇਰਲ ਕਰਕੇ ਮੀਡੀਆ ਨੂੰ ਦਿੱਤੀਆਂ ਧਮਕੀਆਂ ਦਾ ਮਾਮਲਾ ਨਾ ਸਹਿਣਯੋਗ ਹੈ। ਮੰਡ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਵੱਲੋਂ ਲੋਕ ਡਾਊਨ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਸ਼ੂਟਿੰਗ ਕੀਤੀ ਅਤੇ ਹਥਿਆਰਾਂ ਦੀ ਨੁਮਾਇਸ਼ ਕਰਕੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਲੱਗਦਾ ਮੂਸੇਵਾਲੇ ਆਪਣੇ ਅਹੰਕਾਰ 'ਚ ਇਹ ਵੀ ਭੁੱਲ ਗਏ ਕਿ ਪੱਤਰਕਾਰ ਭਾਈਚਾਰਾ ਹਮੇਸ਼ਾ ਨਿਰਪੱਖਤਾ ਨਾਲ ਕੰਮ ਕਰ ਰਿਹਾ ਹੈ।
Media
ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਅਦਾਰਿਆਂ ਦੀ ਸੋਚ ਤਹਿਤ ਹਮੇਸ਼ਾ ਕੰਮ ਕਰਦਾ ਹੈ ਅਤੇ ਕਰਦਾ ਰਹੇਗਾ. ਉਹਨਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਕੋਰੋਨਾ ਵਾਇਰਸ ਦੇ ਸੰਕਟ ਦੇ ਚਲਦੇ ਤਾਜ਼ਾ ਖ਼ਬਰਾਂ ਦੇਣ ਦੇ ਲਈ ਸਮੂਹ ਮੀਡੀਆ ਕਰਮਚਾਰੀਆਂ ਦੇ ਯਤਨ ਸ਼ਲਾਘਾਯੋਗ ਹਨ,
Sidhu Moosewala
ਸਿੱਧੂ ਮੂਸੇਵਾਲੇ ਨੂੰ ਸਗੋਂ ਆਪਣੇ ਗਾਣਿਆਂ 'ਚ ਪੁਲਿਸ, ਮੀਡੀਆ, ਡਾਕਟਰ, ਸਫਾਈ ਕਰਮਚਾਰੀਆਂ ਦਾ ਹੌਸਲਾ ਵਧਾਉਣ ਲਈ ਬੋਲ ਬੋਲਣੇ ਚਾਹੀਦੇ ਹਨ ਨਾ ਕਿ ਪੰਜਾਬ ਦੀ ਅਮਨ ਸ਼ਾਂਤੀ ਵਿਰੋਧੀ ਗਾਣੇ ਗਾਕੇ ਆਪਣੀ ਚੌਧਰ ਚਮਕਾਉਣ ਲਈ ਅਜਿਹੀਆਂ ਸਾਜ਼ਿਸ਼ਾਂ ਰਚਣ ਜੋ ਕਿਸੇ ਨੂੰ ਬਰਦਾਸ਼ਤ ਯੋਗ ਨਹੀਂ ਹੈ। ਮੰਡ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਤੁਰੰਤ ਪ੍ਰੈਸ ਤੋਂ ਲਿਖਤੀ ਮੁਆਫ਼ੀ ਮੰਗਣ ਦੇ ਨਾਲ ਨਾਲ ਸੋਸਲ ਮੀਡੀਆ ਤੇ ਵੀ ਵੀਡੀਓ ਅਪਲੋਡ ਕਰਕੇ ਮੁਆਫੀ ਮੰਗਣ।