
ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪੁਲਿਸ ਨੂੰ ਬੇਹੱਦ ਜ਼ਹਿਰੀਲੇ
ਚੰਡੀਗੜ੍ਹ, 15 ਜੂਨ, (ਨੀਲ ਭਲਿੰਦਰ ਸਿੰਘ): ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪੁਲਿਸ ਨੂੰ ਬੇਹੱਦ ਜ਼ਹਿਰੀਲੇ ਪਦਾਰਥ ਤੋਂਂ ਬਣੇ ਸੈਨਿਟਾਈਜ਼ਰ ਦੀ ਸਪਲਾਈ ਕਰਨ ਵਾਲੇ ਗਰੋਹ ਦੇ ਬਾਰੇ ਵਿਚ ਅਲਰਟ ਜਾਰੀ ਕੀਤਾ ਹੈ। ਸੀ.ਬੀ.ਆਈ. ਨੇ ਇਹ ਅਲਰਟ ਇੰਟਰਪੋਲ ਤੋਂ ਮਿਲੀ ਇਨਪੁਟ ਦੇ ਆਧਾਰ ਉਤੇ ਭੇਜਿਆ ਹੈ । ਸੀਬੀਆਈ ਵਲੋਂ ਅਧਿਕਾਰਤ ਤੌਰ ਉਤੇ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਇਹ ਗਰੋਹ ਮਿਥੇਨਾਲ ਤੋਂ ਸੈਨਿਟਾਈਜ਼ਰ ਬਣਾ ਰਿਹਾ ਹੈ, ਜੋ ਕਿ ਬੇਹੱਦ ਜ਼ਹਿਰੀਲਾ ਹੁੰਦਾ ਹੈ।
File Photo
ਇਸ ਤੋਂਂ ਇਲਾਵਾ ਸੀਬੀਆਈ ਨੇ ਆਨਲਾਇਨ ਭੁਗਤਾਨ ਧੋਖਾਧੜੀ ਦੇ ਮਾਮਲਿਆਂ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਸੀ.ਬੀ.ਆਈ. ਨੇ ਤੁਰਤ ਪੁਲਿਸ ਅਧਿਕਾਰੀਆਂ ਨੂੰ ਚੌਕੰਨਾ ਕੀਤਾ ਕਿ ਇਸ ਤਰੀਕੇ ਤੁਰਤ ਪੈਸਾ ਕਮਾਉਣ ਵਿਚ ਲੱਗੇ ਹੋਏ ਇਸ ਗਰੋਹ ਨੂੰ ਲੈ ਕੇ ਮੁਸ਼ਤੈਦੀ ਵਰਤੀ ਜਾਵੇ। ਸੂਤਰਾਂ ਨੇ ਕਿਹਾ ਕਿ ਕੁੱਝ ਅਪਰਾਧੀ ਪੀਪੀਈ ਕਿੱਟ ਅਤੇ ਕੋਵਿਡ - 19 ਨਾਲ ਸਬੰਧਿਤ ਸਮੱਗਰੀ ਦੇ ਨਿਰਮਾਤਾ ਦੇ ਪ੍ਰਤਿਨਿੱਧੀ ਬਣਕੇ ਹਸਪਤਾਲਾਂ ਅਤੇ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਨ ।
ਇਸ ਤਰ੍ਹਾਂ ਦੇ ਸਾਮਾਨ ਦੀ ਕਮੀ ਦਾ ਫ਼ਾਇਦਾ ਚੁੱਕਦੇ ਹੋਏ ਉਹ ਅਧਿਕਾਰੀਆਂ ਅਤੇ ਹਸਪਤਾਲਾਂ ਤੋਂਂ ਆਨਲਾਇਨ ਪੇਸ਼ਗੀ ਭੁਗਤਾਨ ਹਾਸਲ ਕਰ ਲੈਂਦੇ ਹਨ ਪਰ ਪੈਸੇ ਲੈਣ ਤਂ ਬਾਅਦ ਉਹ ਸਾਮਾਨ ਦੀ ਸਪਲਾਈ ਨਹੀਂ ਕਰਦੇ। ਅਧਿਕਾਰੀਆਂ ਨੇ ਦਸਿਆ ਕਿ ਇੰਟਰਪੋਲ ਨੇ ਜਾਣਕਾਰੀ ਦਿਤੀ ਹੈ ਕਿ ਮਿਥੇਨਾਲ ਦਾ ਇਸਤੇਮਾਲ ਕਰ ਫ਼ਰਜ਼ੀ ਹੈਂਡ ਸੈਨਿਟਾਈਜ਼ਰ ਬਣਾਇਆ ਜਾ ਰਿਹਾ ਹੈ ।
ਮਿਥੇਨਾਲ ਕਾਫ਼ੀ ਜ਼ਹਿਰੀਲਾ ਪਦਾਰਥ ਹੁੰਦਾ ਹੈ । ਉਨ੍ਹਾਂਨੇ ਕਿਹਾ ਕਿ ਕੋਵਿਡ - 19 ਦੇ ਦੌਰਾਨ ਜ਼ਹਿਰੀਲੇ ਹੈਂਡ ਸੈਨਿਟਾਈਜ਼ਰ ਦੇ ਇਸਤੇਮਾਲ ਦੇ ਬਾਰੇ ਵਿਚ ਦੂਜੇ ਦੇਸ਼ਾਂ ਤੋਂ ਵੀ ਸੂਚਨਾਵਾਂ ਪ੍ਰਾਪਤ ਹੋਈਆਂ ਹਨ। ਇਕ ਅਧਿਕਾਰੀ ਨੇ ਦਸਿਆ ਮਿਥੇਨਾਲ ਕਾਫ਼ੀ ਜ਼ਹਿਰੀਲਾ ਹੋ ਸਕਦਾ ਹੈ ਅਤੇ ਇਨਸਾਨਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ