ਭੂਤਾਂ ਨਾਲ ਜੋੜ ਕੇ ਵਾਇਰਲ ਕੀਤੇ ਜਾ ਰਹੇ ਝੂਲੇ ਦਾ ਅਸਲ ਆਇਆ ਸਾਹਮਣੇ
Published : Jun 16, 2020, 12:30 pm IST
Updated : Jun 16, 2020, 12:38 pm IST
SHARE ARTICLE
Jhansi Gym Equipment Viral Video Social Media
Jhansi Gym Equipment Viral Video Social Media

ਇਸ ਵੀਡੀਉ ਦਾ ਦਿੱਲੀ ਦੇ ਬਾਗ ਨਾਲ ਕੋਈ ਲੈਣਾ-ਦੇਣਾ...

ਚੰਡੀਗੜ੍ਹ: ਅਕਸਰ ਹੀ ਲੋਕਾਂ ਵਿਚ ਭੂਤਾਂ ਪਰੇਤਾਂ ਨੂੰ ਲੈ ਕੇ ਵਹਿਮ ਭਰਮ ਪਾਏ ਜਾਂਦੇ ਹਨ। ਪਰ ਕੁੱਝ ਤੱਥਾਂ ਨਾਲ ਉਹਨਾਂ ਦੇ ਵਹਿਮ ਭਰਮ ਦੂਰ ਵੀ ਕੀਤੇ ਜਾ ਸਕਦੇ ਹਨ। ਇਕ ਵੀਡੀਉ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਚਰਚਾ ਦਾ ਹਿੱਸਾ ਬਣੀ ਹੋਈ ਹੈ। ਇਸ ਵੀਡੀਉ ਵਿਚ ਇਕ ਪਾਰਕ ਦਿਖਾਈ ਗਈ ਹੈ ਜਿੱਥੇ ਕਿ ਇਕ ਹਰੇ ਰੰਗ ਦਾ ਝੂਲਾ ਲੱਗਿਆ ਹੋਇਆ ਹੈ ਅਤੇ ਇਸ ਝੂਲੇ ਦੇ ਆਲੇ ਦੁਆਲੇ ਬਹੁਤ ਸਾਰੇ ਪੁਲਿਸ ਅਫ਼ਸਰ ਖੜੇ ਹੋਏ ਹਨ।

Viral Video Swing Viral Video

ਇਹ ਝੂਲਾ ਅਪਣੇ ਆਪ ਹਿਲਦਾ ਦਿਖਾਇ ਗਿਆ ਹੈ। ਇਸ ਨੂੰ ਇਹ ਕਹਿ ਕੇ ਵਾਇਰਲ ਕੀਤਾ ਜਾ ਰਿਹਾ ਹੈ ਕਿ ਇਸ ਝੂਲੇ ਵਿਚ ਭੂਤ ਆਇਆ ਹੈ ਤੇ ਉਹ ਇਸ ਝੂਲੇ ਨੂੰ ਚਲਾ ਰਿਹਾ ਹੈ ਤੇ ਹੋਰ ਕਈ ਅਫਵਾਹਾਂ ਇਸ ਵੀਡੀਉ ਨਾਲ ਜੋੜ ਕੇ ਇਸ ਨੂੰ ਪੇਸ਼ ਕੀਤਾ ਗਿਆ ਹੈ। ਇਸ ਵੀਡੀਉ ਬਾਰੇ ਸਪੋਕਸਮੈਨ ਟੀਮ ਵੱਲੋਂ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵੀਡੀਉ ਬਾਰੇ ਇਹ ਕਿਹਾ ਜਾ ਰਿਹਾ ਹੈ ਦਿੱਲੀ ਦੇ ਜਪਾਨੀ ਬਾਗ ਵਿਚ ਵੀਡੀਉ ਸ਼ੂਟ ਕੀਤੀ ਗਈ ਹੈ।

Viral Video Viral Video

ਇਸ ਵੀਡੀਉ ਦਾ ਦਿੱਲੀ ਦੇ ਬਾਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸਲ ਵਿਚ ਇਹ ਵੀਡੀਉ ਉੱਤਰ ਪ੍ਰਦੇਸ਼ ਦੇ ਝਾਂਸੀ ਦੀ ਹੈ। ਉੱਥੋਂ ਦੇ ਮੀਡੀਆ ਸੈਲ ਨੇ ਸਪੋਕਸਮੈਨ ਟੀਮ ਨੂੰ ਇਸ ਵੀਡੀਉ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਝੂਲੇ ਨਵੇਂ ਲਗਾਏ ਸੀ ਤੇ ਨਵੇਂ ਝੂਲੇ ਲਗਾਉਣ ਕਰ ਕੇ ਇਹਨਾਂ ਨੂੰ ਗ੍ਰੀਸ ਲਗਾਈ ਹੋਈ ਸੀ।

Viral Video Swing Viral Video

ਉਹਨਾਂ ਅੱਗੇ ਦਸਿਆ ਕਿ ਕੋਈ ਸ਼ਰਾਰਤੀ ਵਿਅਕਤੀ ਹੈ ਜਿਸ ਨੇ ਝੂਲੇ ਨੂੰ ਸਿਰਫ ਇਕ ਵਾਰ ਹਲਾਇਆ ਤੇ ਗ੍ਰੀਸ ਜ਼ਿਆਦਾ ਲੱਗਿਆ ਹੋਣ ਕਰ ਕੇ ਝੂਲਾ 30 ਤੋਂ 40 ਸੈਕਿੰਡ ਤਕ ਅਪਣੇ ਆਪ ਹੀ ਚਲਦਾ ਰਹਿੰਦਾ ਹੈ। 30 ਤੋਂ 40 ਸੈਕਿੰਡ ਤਕ ਜਦੋਂ ਝੂਲਾ ਚਲ ਰਿਹਾ ਸੀ ਤਾਂ ਉਸ ਵਿਅਕਤੀ ਨੇ ਕੋਲ ਖੜ ਕੇ ਵੀਡੀਉ ਬਣਾਈ ਤੇ ਵੀਡੀਉ ਬਣਾਉਣ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ।

Viral Video Swing Viral Video

ਵੀਡੀਉ ਨੂੰ ਵਾਇਰਲ ਕਰ ਕੇ ਇਹ ਦਸਿਆ ਗਿਆ ਕਿ ਝਾਂਸੀ ਦੇ ਇਸ ਪਾਰਕ ਵਿਚ ਭੂਤ ਆ ਗਿਆ ਹੈ ਤੇ ਭੂਤ ਹੀ ਇਸ ਝੂਲੇ ਨੂੰ ਚਲਾ ਰਿਹਾ ਹੈ। ਇਸ ਪਾਰਕ ਦਾ ਨਾਮ ਕਾਂਸ਼ੀਰਾਮ ਪਾਰਕ ਹੈ ਤੇ ਇਹ ਝਾਂਸੀ ਵਿਚ ਸਥਿਤ ਹੈ। ਇਸ ਵੀਡੀਉ ਦੀ ਸੀਓਸੇਟੀ ਨੇ ਇਸ ਵੀਡੀਉ ਦੀ ਜਾਂਚ ਕਰਨੀ ਚਾਹੀ ਤੇ ਪੁਲਿਸ ਅਧਿਕਾਰੀਆਂ ਨੂੰ ਉੱਥੇ ਭੇਜਿਆ।

Viral Video Swing Viral Video

ਜਿਹੜੇ ਪੁਲਿਸ ਅਧਿਕਾਰੀ ਇਹ ਵੀਡੀਉ ਬਣਾ ਰਹੇ ਹਨ ਉਹਨਾਂ ਨੇ ਇਸ ਵੀਡੀਉ ਦਾ ਟੈਸਟ ਕੀਤਾ। ਉਹਨਾਂ ਨੇ ਝੂਲੇ ਨੂੰ ਇਕ ਵਾਰ ਹਲਾਇਆ ਤੇ ਇਸ ਦੀ ਵੀਡੀਉ ਬਣਾਈ। ਪੁਲਿਸ ਦੇ ਆਫੀਸ਼ੀਅਲ ਟਵਿੱਟਰ ਅਕਾਉਂਟ ਤੇ ਇਹ ਦਸਿਆ ਗਿਆ ਹੈ ਕਿ ਇਹ ਵੀਡੀਉ ਨਕਲੀ ਹੈ ਤੇ ਇਸ ਵੀਡੀਉ ਸਬੰਧ ਕਿਤੇ ਭੂਤ ਨਾਲ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement