ਐਸ.ਸੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਪਤੀ ਅਤੇ ਪੁੱਤਰ ਸਮੇਤ ਗ੍ਰਿਫ਼ਤਾਰ
Published : Jun 16, 2020, 10:09 am IST
Updated : Jun 16, 2020, 10:09 am IST
SHARE ARTICLE
File Photo
File Photo

ਸੰਜੀਵ ਕੁਮਾਰ ਆਤਮ-ਹਤਿਆ ਮਾਮਲਾ

ਸੰਗਰੂਰ, 15 ਜੂਨ (ਬਲਵਿੰਦਰ ਸਿੰਘ ਭੁੱਲਰ): ਸੰਗਰੂਰ ਦੇ ਬਹੁ-ਚਰਚਿਤ ਸੰਜੀਵ ਕੁਮਾਰ ਆਤਮ-ਹਤਿਆ ਕੇਸ ਵਿਚ ਨਾਮਜ਼ਦ ਐਸ.ਸੀ.ਕਮਿਸ਼ਨ ਪੰਜਾਬ ਦੀ ਮੈਂਬਰ ਪੂਨਮ ਕਾਂਗੜਾ ਨੂੰ ਅੱਜ ਸੰਗਰੂਰ ਜ਼ਿਲ੍ਹੇ ਦੀ ਪੁਲਿਸ ਨੇ ਪਤੀ ਦਰਸ਼ਨ ਕਾਂਗੜਾ ਤੇ ਇਕ ਬੇਟੇ ਵਿਕਾਸਦੀਪ ਕਾਂਗੜਾ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਜਦ ਕਿ ਕੇਸ ਵਿਚ ਲੋੜੀਂਦੇ ਕਾਂਗੜਾ ਪ੍ਰਵਾਰ ਦੇ ਦੋ ਹੋਰ ਬੇਟੇ ਪੁਲਿਸ ਗ੍ਰਿਫ਼ਤ ਵਿਚੋਂ ਬਾਹਰ ਹਨ। ਜਿਨ੍ਹਾਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਸਥਾਨਕ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਉਕਤ ਤਿੰਨਾਂ ਮੁਲਜ਼ਮਾਂ ਨੂੰ ਸੰਗਰੂਰ ਦੀ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਅਦਾਲਤ ਦੇ ਜੱਜ ਅਜੀਤਪਾਲ ਨੇ ਇਨ੍ਹਾਂ ਸਾਰਿਆਂ ਦਾ ਤਿੰਨ ਰੋਜ਼ਾ ਪੁਲਿਸ ਰਿਮਾਂਡ ਦੇ ਦਿਤਾ।

File PhotoFile Photo

ਥਾਣਾ ਸਿਟੀ 1 ਦੇ ਮੁਖੀ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦਸਿਆ ਕਿ ਕੇਸ'ਚ ਲੋੜੀਂਦੇ ਉਕਤ ਤਿੰਨਾਂ ਨੂੰ ਪੁਲਿਸ ਨੇ ਲੱਡਾ ਕੋਠੀ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਹੈ ਜਦ ਕਿ ਦੋ ਹੋਰਨਾਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ। ਜ਼ਿਕਰਯੋਗ ਹੈ ਕੁੱਝ ਦਿਨ ਪਹਿਲਾਂ ਸਥਾਨਕ ਨਿਵਾਸੀ ਸੰਜੀਵ ਕੁਮਾਰ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹਤਿਆ ਕਰ ਲਈ ਸੀ ਜਿਸ ਸੰਬੰਧੀ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਪੂਨਮ ਕਾਂਗੜਾ, ਪਤੀ ਦਰਸ਼ਨ ਕਾਂਗੜਾ ਅਤੇ ਤਿੰਨਾਂ ਬੇਟਿਆਂ ਵਿਰੁਧ ਭਾਰਤੀ ਦੰਡ ਵਿਧਾਨ ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਪਰ ਉਸੇ ਦਿਨ ਤੋਂ ਉਕਤ ਸਾਰਾ ਪ੍ਰਵਾਰ ਫ਼ਰਾਰ ਸੀ। ਪੂਨਮ ਕਾਂਗੜਾ ਤੇ ਉਸ ਦੇ ਪ੍ਰਵਾਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੀੜਤ ਪ੍ਰਵਾਰ ਨੂੰ ਧਰਨੇ ਅਤੇ ਪ੍ਰਦਰਸ਼ਨ ਵੀ ਕਰਨੇ ਪਏ ਜਿਸ ਤੋਂ ਬਾਅਦ ਇਹ ਗ੍ਰਿਫ਼ਤਾਰੀ ਸੰਭਵ ਹੋ ਸਕੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement