
ਪੰਜਾਬ ਵਿਚ ਕਰੋਨਾ ਵਾਇਰਸ ਲਗਾਤਾਰ ਫੈਲ ਰਿਹਾ ਹੈ, ਹੁਣ ਤੱਕ ਸੂਬੇ ਵਿਚ 3221 ਨਵੇਂ ਕੇਸ ਦਰਜ਼ ਹੋ ਚੁੱਕੇ ਹਨ ਅਤੇ 76 ਲੋਕਾਂ ਦੀ ਮੌਤ ਹੋ ਚੁੱਕੀ ਹੈ
ਪੰਜਾਬ ਵਿਚ ਕਰੋਨਾ ਵਾਇਰਸ ਲਗਾਤਾਰ ਫੈਲ ਰਿਹਾ ਹੈ, ਹੁਣ ਤੱਕ ਸੂਬੇ ਵਿਚ 3221 ਨਵੇਂ ਕੇਸ ਦਰਜ਼ ਹੋ ਚੁੱਕੇ ਹਨ ਅਤੇ 76 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿਚ ਸਰਕਾਰ ਦੇ ਵੱਲੋਂ ਲੌਕਡਾਊਨ ਵਿਚ ਕਾਫੀ ਛੂਟਾਂ ਦਿੱਤੀਆਂ ਗਈਆਂ ਹਨ ਜਿਸ ਤੋਂ ਬਾਅਦ ਕੇਸਾਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ। ਪੰਜਾਬ ਵਿਚ ਕਰੋਨਾ ਵਾਇਰਸ ਦੇ ਨਾਲ ਜੰਗ ਦੇ ਨਾਲ-ਨਾਲ ਇਸ ਦੀ ਟੈਸਟਿੰਗ ਦੀ ਰਿਪੋਰਟ ਲੈਣ ਦੇ ਲਈ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ।
Migrant Workers
ਅਮ੍ਰਿੰਤਸਰ ਹਸਪਤਾਲ ਦੇ ਆਈਡੀਐਸਪੀ ਦੀ ਲੈਬ ਵਿਚ ਕਰੋਨਾ ਦੀ ਰਿਪੋਰਟ ਲੈਣ ਲਈ ਸੈਕੜੇ ਲੋਕ ਜਮ੍ਹਾਂ ਹੋ ਗਏ। ਇਸ ਸਮੇਂ ਨਾ ਤਾਂ ਕਿਸੇ ਵੱਲੋਂ ਸੋਸ਼ਲ ਡਿਸਟੈਂਗਿੰਗ ਦੀ ਪਾਲਣਾ ਕੀਤੀ ਗਈ ਅਤੇ ਉਨ੍ਹਾਂ ਵਿਚੋਂ ਕਾਫੀ ਲੋਕਾਂ ਨੇ ਮਾਸਕ ਵੀ ਨਹੀਂ ਪਾਏ ਹੋਏ ਸਨ। ਇਸ ਸਾਥ ਹੀ ਇੰਨੇ ਲੋਕਾਂ ਦਾ ਰਿਪੋਰਟ ਲੈਣ ਆਉਂਣਾ ਹਸਪਤਾਲ ਦੇ ਪ੍ਰਬੰਧਾਂ ਦੀ ਨਾਕਾਮੀ ਝਲਕਦੀ ਹੈ।
Pictures Indian Migrant workers
ਸਿਵਲ ਸਰਜਨ ਯੁਗਲ ਕਿਸ਼ੋਰ ਲੈਬ ਪਹੁੰਚੇ ਅਤੇ ਪ੍ਰਸਾਸ਼ਨ ਨਾਲ ਗੱਲਬਾਤ ਕੀਤੀ। ਉੱਥੇ ਹੀ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੇ ਮੁੱਖੀ ਓਮ ਪ੍ਰਕਾਸ਼ ਸੋਨੀ ਨੇ ਵੀ ਸਿਵਲ ਸਰਜਨ ਨੂੰ ਕਿਹਾ ਕਿ 6 ਘੰਟੇ ਦੇ ਵਿਚ-ਵਿਚ ਰਿਪੋਰਟ ਹਰ ਹਾਲ ਵਿਚ ਮਿਲ ਜਾਣੀ ਚਾਹੀਦੀ ਹੈ। ਉਧਰ ਲੁਧਿਆਣਾ ਵਿਚੋਂ 5 ਲੱਖ ਤੋਂ ਜ਼ਿਆਦਾ ਪ੍ਰਵਾਸੀ ਮਜ਼ਦੂਰਾਂ ਦੇ ਆਪਣੇ ਗ੍ਰਹਿ ਪਿੰਡ ਚਲੇ ਜਾਣ ਤੋਂ ਬਾਅਦ ਹੁਣ ਬਾਕੀ ਬਚੇ ਮਜ਼ਦੂਰਾਂ ਨੂੰ ਮੌਜ ਲੱਗ ਗਈ ਹੈ
Migrant Workers
ਕਿਉਂਕਿ ਉਨ੍ਹਾਂ ਨੂੰ ਫੈਕਟਰੀ ਮਾਲਕਾਂ ਵੱਲੋਂ ਜ਼ਿਆਦਾ ਤਨਖਾਹਾਂ ਦੇ ਕੇ ਕੰਮ ਕਰਵਾਇਆ ਜਾ ਰਿਹਾ ਹੈ। ਇਸ ਕਰਕੇ ਹੁਣ ਵੱਖ ਵੱਖ ਫੈਕਟਰੀਆਂ ਵਿਚ ਇਨ੍ਹਾਂ ਮਜ਼ਦੂਰਾਂ ਤੋਂ ਕੰਮ ਕਰਵਾਉਂਣ ਲਈ ਇਕ ਮੁਕਾਬਲਾ ਸ਼ੁਰੂ ਹੋ ਗਿਆ ਹੈ।
Photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।