
ਪੁਲਿਸ ਮੁਲਾਜ਼ਮਾਂ ਨੇ ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਮਦਦ
ਲੁਧਿਆਣਾ: ਲੁਧਿਆਣਾ ਪੁਲਿਸ ਵੱਲੋਂ ਲਗਾਤਾਰ ਲੋੜਵੰਦਾਂ ਦੀ ਇਸ ਔਖੇ ਸਮੇਂ ਵਿਚ ਸੇਵਾ ਕੀਤੀ ਜਾਂਦੀ ਹੈ ਜਿਸ ਦੀਆਂ ਤਸਵੀਰਾਂ ਦੇਖ ਤੁਸੀਂ ਵੀ ਪੁਲਿਸ ਦੀ ਸ਼ਲਾਘਾ ਕਰਦੇ ਨਹੀਂ ਥੱਕੋਗੇ। ਲੁਧਿਆਣਾ ਪੁਲਿਸ ਵੱਲੋਂ ਝੁਗੀਆਂ ’ਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਬਕਾਇਦਾ ਲੋੜ ਦਾ ਸਮਾਨ ਦਿੱਤਾ ਗਿਆ ਹੈ।
Ludhiana Video
ਇਸ ਮੌਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਤੇ ਸਮਾਜ ਸੇਵੀ ਤੇ ਪੁਲਿਸ ਕਾਂਸਟੇਬਲ ਗੋਲਡੀ ਵੀ ਮੌਜੂਦ ਰਿਹਾ ਹੈ ਜਿਸ ਨੇ ਆਪਣੇ ਫੇਸਬੁੱਕ ਪੇਜ਼ ਜ਼ਰੀਏ ਐਨਾ ਤਸਵੀਰਾਂ ਨੂੰ ਸਾਂਝਾ ਕੀਤਾ। ਦੱਸ ਦਈਏ ਕਿ ਲੁਧਿਆਣਾ ਪੁਲਿਸ ਲਗਾਤਾਰ ਹਰ ਇਕ ਵਿਅਕਤੀ ਦੀ ਮਦਦ ਕਰਨ ਵਿਚ ਲੱਗੀ ਹੋਈ ਹੈ ਤਾਂ ਜੋ ਇਸ ਔਖੇ ਸਮੇਂ ਵਿਚ ਕਿਸੇ ਨੂੰ ਕੋਈ ਦਿਕਤ ਨਾ ਆਵੇ।
Ludhiana Video
ਬੀਤੇ ਦਿਨੀਂ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਸਮਾਜ ਸੇਵੀ ਗੋਲਡੀ ਨੇ ਰੋਂਦੇ ਕੁਰਲਾਉਂਦੇ ਤਿੰਨ ਬੱਚਿਆਂ ਦੀ ਮਦਦ ਕੀਤੀ ਸੀ ਜਿਸ ਦੀ ਵੀਡੀਉ ਕਾਫੀ ਵਾਇਰਲ ਹੋਈ ਸੀ। ਪਰ ਫਿਰ ਇਕ ਵਾਰ ਪੁਲਿਸ ਮੁਲਾਜ਼ਮ ਗੋਲਡੀ ਨੇ ਬੱਚਿਆਂ ਦੇ ਰਹਿਣ ਲਈ ਜ਼ਰੂਰਤ ਦਾ ਸਮਾਨ ਦੇ ਕੇ ਮਦਦ ਕੀਤੀ ਹੈ ਜਿਸ ਦੀ ਬਕਾਇਦਾ ਜਾਣਕਾਰੀ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਦਿੱਤੀ ਸੀ।
Ludhiana Video
ਅਨਮੋਲ ਕਵਾਤਰਾ ਨੇ ਦਸਿਆ ਸੀ ਕਿ ਉਹਨਾਂ ਨੇ ਇਹਨਾਂ ਤਿੰਨਾਂ ਬੱਚੀਆਂ ਦੀ ਵੀਡੀਉ ਸੋਸ਼ਲ ਮੀਡੀਆ ਤੇ ਵੇਖੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੁਲਾਜ਼ਮ ਗੋਲਡੀ ਨਾਲ ਗੱਲਬਾਤ ਤੇ ਕੀਤੀ ਤੇ ਕਿਹਾ ਕਿ ਉਹ ਸਾਰੇ ਇਹਨਾਂ ਬੱਚੀਆਂ ਦੀ ਮਦਦ ਕਰਨ ਲਈ ਜਾਣਗੇ। ਪਰ ਗੋਲਡੀ ਨੇ ਅਨਮੋਲ ਕਵਾਤਰਾ ਨੂੰ ਕਿਹਾ ਕਿ ਉਹ ਲੁਧਿਆਣਾ ਵਿਚ ਹੀ ਕੰਮ ਸੰਭਾਲਣ ਤੇ ਉਹ ਇਕੱਲੇ ਹੀ ਜਾਣਗੇ।
Ludhiana Video
ਉਸ ਤੋਂ ਬਾਅਦ ਗੋਲਡੀ ਆਪ ਉਹਨਾਂ ਦੇ ਘਰ ਗਏ ਤੇ ਉਹਨਾਂ ਨੇ ਬੱਚੀਆਂ ਦੇ ਘਰ ਜਾ ਜਾਇਜ਼ਾ ਲਿਆ। ਉਹਨਾਂ ਦੇਖਿਆ ਕਿ ਉਹਨਾਂ ਬੱਚੀਆਂ ਦੇ ਘਰ ਵਿਚ ਤਾਂ ਆਮ ਵਰਤੀਆਂ ਜਾਣ ਵਾਲੀਆਂ ਵਸਤੂਆਂ ਵੀ ਨਹੀਂ ਸਨ। ਫਿਰ ਉਹਨਾਂ ਨੇ ਵਿਚਾਰ ਬਣਾਇਆ ਕਿ ਇਹਨਾਂ ਬੱਚੀਆਂ ਦੇ ਘਰ ਜ਼ਰੂਰਤ ਦੀਆਂ ਚੀਜ਼ਾਂ ਪਹੁੰਚਾਈਆਂ ਜਾਣ। ਇਸ ਤੋਂ ਬਾਅਦ ਉਹ ਸਾਰਾ ਸਮਾਨ ਲੈ ਕੇ ਉਹਨਾਂ ਦੇ ਘਰ ਪਹੁੰਚੇ ਜਿਸ ਵਿਚ ਐਲਸੀਡੀ, ਫਰਿਜ, ਕੂਲਰ, ਬੈੱਡ ਤੇ ਹੋਰ ਬਹੁਤ ਸਾਰਾ ਸਮਾਨ ਸ਼ਾਮਲ ਸੀ।
Ludhiana Video
ਉਹਨਾਂ ਅੱਗੇ ਦਸਿਆ ਕਿ ਇਹਨਾਂ ਬੱਚੀਆਂ ਦੇ ਪਿਤਾ ਦੀ ਇੰਟਰਵਿਊ ਵਾਇਰਲ ਹੋ ਰਹੀ ਸੀ ਪਰ ਉਹਨਾਂ ਦਾ ਇਸ ਪਰਿਵਾਰ ਦੀ ਮਦਦ ਕਰਨ ਨਾਲ ਸਬੰਧ ਹੈ ਬਾਕੀ ਗੱਲਾਂ ਨਾਲ ਉਹਨਾਂ ਨੂੰ ਕੋਈ ਲੈਣਾ-ਦੇਣਾ ਨਹੀਂ ਹੈ।
ਉਹਨਾਂ ਅੱਗੇ ਦਸਿਆ ਕਿ ਸੋਸ਼ਲ ਮੀਡੀਆ ਰਾਹੀਂ ਹੀ ਪਤਾ ਚਲਦਾ ਹੈ ਕਿ ਕਿਸ ਵਿਅਕਤੀ ਨੂੰ ਜਾਂ ਕਿਸ ਪਰਿਵਾਰ ਨੂੰ ਕਿਹੜੀ ਚੀਜ਼ ਦੀ ਲੋੜ ਹੈ ਤਾਂ ਲੋਕ ਮਦਦ ਕਰ ਸਕਦੇ ਹਨ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਉਹਨਾਂ ਤਕ ਕੋਈ ਅਜਿਹੀ ਵੀਡੀਉ ਪਹੁੰਚਦੀ ਹੈ ਤਾਂ ਉਹ ਵੀ ਉੱਥੇ ਜਾ ਕੇ ਲੋਕਾਂ ਦੀ ਮਦਦ ਕਰਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।