ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਪੀ.ਜੀ.ਆਈ.'ਚ ਹੋਈ ਮੌਤ
Published : Jun 16, 2020, 9:58 am IST
Updated : Jun 16, 2020, 9:58 am IST
SHARE ARTICLE
File Photo
File Photo

ਪਿੰਡ ਮਲੂਕਪੁਰ ਵਿਖੇ ਬੀਤੀ ਰਾਤ ਇਕ 27 ਸਾਲ ਦੇ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ

ਨੰਗਲ, 15 ਜੂਨ (ਜਸਕੀਰਤ ਸਿੰਘ ਮਲਹੌਤਰਾ): ਪਿੰਡ ਮਲੂਕਪੁਰ ਵਿਖੇ ਬੀਤੀ ਰਾਤ ਇਕ 27 ਸਾਲ ਦੇ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਸਖ਼ਤ ਜ਼ਖ਼ਮੀ ਕਰ ਦਿਤਾ ਗਿਆ ਜਿਸ ਦੀ ਬਾਅਦ ਵਿਚ ਹਸਪਤਾਲ ਵਿਚ ਮੌਤ ਹੋ ਗਈ। ਨੌਜਵਾਨ ਦਾ ਨਾਮ ਲਖਵਿੰਦਰ ਸਿੰਘ ਲੱਕੀ ਦਸਿਆ ਜਾ ਰਿਹਾ ਹੈ। ਲੱਕੀ ਦੀ ਹਤਿਆ ਕਿਸ ਨੇ ਕੀਤੀ ਇਹ ਹੁਣ ਤਕ ਰਹੱਸ ਬਣਿਆ ਹੋਇਆ ਹੈ। ਊਨਾ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੂੰ ਨੌਜਵਾਨ ਦੀ ਹਤਿਆ ਦੀ ਸੂਚਨਾ ਉਸ ਦੀ ਮੌਤ ਤੋਂ ਬਾਅਦ ਪੀ.ਜੀ.ਆਈ. ਦੇ ਅਧਿਕਾਰੀਆਂ ਨੇ ਫ਼ੋਨ ਉਤੇ ਦਿਤੀ।

ਪੀ.ਜੀ.ਆਈ. ਤੋਂ ਮਿਲੀ ਸੂਚਨਾ ਤੋਂ ਬਾਅਦ ਪੁਲਿਸ ਨੇ ਪੀ.ਜੀ.ਆਈ. ਪੁੱਜ ਕੇ ਲੱਕੀ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਉਸ ਦੇ ਪੋਸਟਮਾਰਟਮ ਦੀ ਪਰਿਕ੍ਰੀਆ ਸ਼ੁਰੂ ਕਰ ਦਿਤੀ। ਪੁਲਿਸ ਨੇ ਘਟਨਾ ਦੇ ਸਬੰਧ ਵਿਚ ਅਣਪਛਾਤੇ ਲੋਕਾਂ ਦੇ ਵਿਰੁਧ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

File PhotoFile Photo

ਐਸ ਪੀ ਊਨਾ ਕਾਰਤੀਕੇਅਨ ਗੋਕੁਲ ਚੰਦਰਨ ਅਤੇ ਏਐਸਪੀ ਵਿਨੋਦ ਕੁਮਾਰ ਧੀਮਾਨ ਨੇ ਮੌਕੇ ਉਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਜਾਣਕਾਰੀ ਦਿੰਦੇ ਹੋਏ ਏਐਸਪੀ ਊਨਾ ਵਿਨੋਦ ਕੁਮਾਰ ਧੀਮਾਨ ਨੇ ਦਸਿਆ ਕਿ ਇਹ ਘਟਨਾ ਐਤਵਾਰ ਰਾਤ ਦੀ ਹੈ। ਨੌਜਵਾਨ ਦੇ ਮੂੰਹ ਅਤੇ ਪੇਟ ਉਤੇ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹਨ ਜਿਸ ਤੋਂ ਬਾਅਦ ਜ਼ਖ਼ਮੀ ਹਾਲਤ ਵਿਚ ਲੱਕੀ ਨੂੰ ਉਸ ਦੇ ਪਰਵਾਰਕ ਮੈਂਬਰ ਨੰਗਲ ਦੇ ਬੀ.ਬੀ.ਐਮ.ਬੀ. ਹਸਪਤਾਲ ਲੈ ਗਏ, ਉੱਥੇ ਹੀ ਬੀ.ਬੀ.ਐਮ.ਬੀ. ਵਿਚ ਉਸਦੀ ਨਾਜ਼ੁਕ ਹਾਲਤ ਦੇ ਚਲਦੇ ਉਸ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿਤਾ ਗਿਆ। ਜਦੋਂ ਕਿ ਪੀਜੀਆਈ ਵਿੱਚ ਇਲਾਜ਼ ਦੌਰਾਨ ਲੱਕੀ ਦੀ ਮੌਤ ਹੋ ਗਈ।

ਪੀਜੀਆਈ ਦੇ ਅਧਿਕਾਰੀਆਂ ਨੇ ਮਾਮਲੇ ਦੇ ਸਬੰਧ ਵਿਚ ਪੁਲਿਸ ਨੂੰ ਸੂਚਨਾ ਦਿਤੀ। ਜਾਣਕਾਰੀ ਮਿਲਦੇ ਹੀ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲਿਆ। ਉਨ੍ਹਾਂ ਕਿਹਾ ਕਿ ਲੱਕੀ ਦੇ ਪਰਵਾਰਕ ਮੈਂਬਰਾਂ ਕੋਲੋ ਵੀ ਮਾਮਲੇ ਦੇ ਬਾਰੇ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ ਪਰ ਹਾਲੇ ਤਕ ਕਿਸੇ ਨੇ ਵੀ ਇਸ ਸਬੰਧ ਵਿਚ ਕੋਈ ਬਿਆਨ ਪੁਲਿਸ ਨੂੰ ਨਹੀਂ ਦਿਤਾ ਹੈ। ਏ.ਐਸ.ਪੀ. ਵਿਨੋਦ ਕੁਮਾਰ ਧੀਮਾਨ ਨੇ ਦਸਿਆ ਕਿ ਜ਼ਿਲ੍ਹਾ ਪੁਲਿਸ ਨੇ ਪਿੰਡ ਅਤੇ ਆਸਪਾਸ ਦੇ ਲੋਕਾਂ ਨਾਲ ਗੱਲਬਾਤ ਅਤੇ ਪੁੱਛਗਿਛ ਦੇ ਆਧਾਰ ਉੱਤੇ ਦੋ ਟੀਮਾਂ ਦਾ ਗਠਨ ਕਰ ਕੇ ਕੁੱਝ ਸ਼ੱਕੀ ਲੋਕਾਂ ਨੂੰ ਦਬੋਚਣ ਲਈ ਰਵਾਨਾ ਕਰ ਦਿਤਾ ਹੈ। ਵਾਰਦਾਤ ਦਾ ਆਧਾਰ ਪੁਰਾਣੀ ਰੰਜਸ਼ ਵੀ ਹੋ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement