
ਜਾਂਚ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ 'ਚ 24 ਤੋਂ ਵਧੇਰੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ
ਚੰਡੀਗੜ੍ਹ-15 ਕਰੋੜ ਰੁਪਏ ਦੇ ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਫੜ੍ਹੇ ਜਾਣ ਦੇ ਮਾਮਲੇ 'ਚ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਯਸ਼ਵੰਤ ਪਰਮਾਰ ਦੇ ਪੋਤੇ ਚੇਤਨ ਪਰਮਾਰ ਨੂੰ ਨਾਮਜ਼ਦ ਕਰ ਲਿਆ ਹੈ। ਚੇਤਨ 'ਤੇ ਦੋਸ਼ ਹੈ ਕਿ ਨਸ਼ੇ ਵਾਲੀਆਂ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਫੈਕਟਰੀ ਦੇ ਮਾਲਕ ਨੂੰ ਲੱਖਾਂ ਰੁਪਏ ਦੀ ਫੰਡਿੰਗ ਕੀਤੀ ਹੈ। ਦੋਸ਼ੀ ਦੇ ਪਿਤਾ ਕੁਸ਼ ਪਰਮਾਰ ਹਿਮਾਚਲ ਦੇ ਪੰਜ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਜਾਂਚ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ 'ਚ 24 ਤੋਂ ਵਧੇਰੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-NSCA ਵੱਲੋ ਕੇਂਦਰ ਨੂੰ SC ਪਰਿਵਾਰਾਂ ਦੀ 2.5 ਲੱਖ ਤੋਂ 8 ਲੱਖ ਰੁਪਏ ਆਮਦਨ ਹੱਦ ਵਧਾਉਣ ਦੀ ਅਪੀਲ
ਉਥੇ ਪੁਲਸ ਨੇ ਦੂਜੇ ਪਾਸੇ ਦਵਾਈ ਮਾਰਕਿਟ ਕਟੜਾ ਸ਼ੇਰ 'ਚ ਕਾਰੋਬਾਰ ਕਰਨ ਵਾਲੇ ਅਮਰਪ੍ਰੀਤ ਸਿੰਘ ਉਰਫ ਸੰਨੀ ਸਿੰਘ ਤੋਂ ਪੁੱਛਗਿੱਛ ਕੀਤੀ ਹੈ। ਸੰਨੀ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਦਿੱਲੀ ਨਿਵਾਸੀ ਪ੍ਰੇਮ ਝਾ ਅਤੇ ਪਾਉਂਟਾ ਸਾਹਿਬ 'ਚ ਦਵਾਈ ਦੀ ਫੈਕਟਰੀ ਚਲਾਉਣ ਵਾਲੇ ਮਨੀਸ਼ ਮੋਹਨ ਤੋਂ ਪਾਬੰਦੀਸ਼ੁਦਾ ਦਵਾਈਆਂ ਲੈ ਕੇ ਅਗੇ ਦਵਾਈ ਕਾਰੋਬਾਰੀਆਂ ਨੂੰ ਡਿਲਿਵਰੀ ਕਰਦਾ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਸੰਨੀ ਤੋਂ ਕੋਈ ਬਰਾਮਦਗੀ ਨਹੀਂ ਹੋਈ ਹੈ ਪਰ ਅਪਰਾਧ 'ਚ ਉਸ ਦੀ ਸ਼ਮੂਲੀਅਤ ਸਾਬਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ-PNB ਘੁਟਾਲਾ : CBI ਨੇ ਮੇਹੁਲ ਚੋਕਸੀ ਵਿਰੁੱਧ ਦਾਇਰ ਕੀਤੀ ਨਵੀਂ ਚਾਰਜਸ਼ੀਟ
ਪਾਬੰਦੀਸ਼ੁਦਾ ਦਵਾਈਆਂ ਦੀ ਖੇਪ ਫੋਨ 'ਤੇ ਹੀ ਡਿਲਿਵਰ ਕਰਵਾ ਦੇਣ ਵਾਲੇ ਸੰਨੀ ਨੇ ਪੁਲਸ ਹਿਰਾਸਤ 'ਚ ਆਪਣੇ 24 ਤੋਂ ਵਧੇਰੇ ਦੁਕਾਨਦਾਰਾਂ ਦੇ ਨਾਂ ਕਬੂਲੇ ਹਨ। ਫਿਲਹਾਲ ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਉਨ੍ਹਾਂ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਦੀ ਕਾਲ ਡਿਟੇਲ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਖੰਗਾਲਿਆ ਜਾ ਰਿਹਾ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਸੰਨੀ ਦਾ ਸਾਰਾ ਕੰਮ ਦਵਾਈ ਮਾਰਕਿਟ ਦੇ ਪ੍ਰਿਸ ਅਤੇ ਮੰਨੂ ਚੌਹਾਨ ਕਰ ਰਹੇ ਸਨ ਅਤੇ ਦੋਵਾਂ ਨੇ ਪੁਲਸ ਵਿਰੁੱਧ ਐੱਫ.ਆਈ.ਆਰ. ਦਰਜ ਕਰ ਲਈ ਹੈ।
ਇਹ ਵੀ ਪੜ੍ਹੋ-ਸੋਨੂੰ ਸੂਦ ਵਿਰੁੱਧ ਜਾਂਚ ਦੇ ਹੁਕਮ, ਕੋਵਿਡ ਦਵਾਈਆਂ ਦੀ ਖਰੀਦਦਾਰੀ ਨੂੰ ਲੈ ਕੇ ਬੰਬੇ ਹਾਈ ਕੋਰਟ ਸਖਤ