
CBI ਨੇ ਆਪਣੇ ਨਵੇਂ ਦੋਸ਼ ਪੱਤਰ 'ਚ ਪਹਿਲੀ ਵਾਰ ਮੇਹੁਲ ਚੋਕਸੀ 'ਤੇ ਸਬੂਤ ਤਬਾਹ ਕਰਨ ਦਾ ਦੋਸ਼ ਲਾਇਆ ਹੈ
ਨਵੀਂ ਦਿੱਲੀ-ਡੋਮੀਨਿਕਾ ਦੀ ਜੇਲ੍ਹ 'ਚ ਬੰਦ ਭਗੋੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ 'ਤੇ ਹੁਣ ਭਾਰਤ 'ਚ ਵੀ ਸ਼ਿੰਕਜ਼ਾ ਕੱਸਣਾ ਸ਼ੁਰੂ ਹੋ ਗਿਆ ਹੈ। ਨੈਸ਼ਨਲ ਇਨਵੈਟੀਗੇਸ਼ਨ ਏਜੰਸੀ (ਸੀ.ਬੀ.ਆਈ.) ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਘੁਟਾਲੇ ਮਾਮਲੇ 'ਚ ਮੇਹੁਲ ਚੋਕਸੀ ਸਮੇਤ 21 ਹੋਰ ਲੋਕਾਂ ਵਿਰੁੱਧ ਆਪਣੀ ਨਵੀਂ ਚਾਰਜਸ਼ੀਟ ਦਾਇਰ ਕੀਤੀ ਹੈ। ਸੀ.ਬੀ.ਆਈ. ਨੇ ਆਪਣੇ ਨਵੇਂ ਦੋਸ਼ ਪੱਤਰ 'ਚ ਪਹਿਲੀ ਵਾਰ ਮੇਹੁਲ ਚੋਕਸੀ 'ਤੇ ਸਬੂਤ ਤਬਾਹ ਕਰਨ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ-ਸੋਨੂੰ ਸੂਦ ਵਿਰੁੱਧ ਜਾਂਚ ਦੇ ਹੁਕਮ, ਕੋਵਿਡ ਦਵਾਈਆਂ ਦੀ ਖਰੀਦਦਾਰੀ ਨੂੰ ਲੈ ਕੇ ਬੰਬੇ ਹਾਈ ਕੋਰਟ ਸਖਤ
Mehul choksi
ਦੱਸ ਦਈਏ ਕਿ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਭਾਰਤ ਲਿਆਉਣ ਦੀ ਜਦੋਜਹਿਦ ਤੇਜ਼ ਹੋ ਗਈ ਹੈ ਫਿਲਹਾਲ ਉਹ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਦੇ ਜ਼ੁਰਮ 'ਚ ਡੋਮੀਨਿਕਾ ਦੀ ਜੇਲ੍ਹ 'ਚ ਬੰਦ ਹੈ।ਏਜੰਸੀ ਦੀ ਚਾਰਜਸ਼ੀਟ 'ਚ ਦਾਅਵਾ ਕੀਤਾ ਗਿਆ ਹੈ ਕਿ ਚੋਕਸੀ ਨੇ ਪੀ.ਐੱਨ.ਬੀ. ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ 2017 'ਚ 165 ਲੈਟਰਸ ਆਫ ਅੰਡਰਟੇਕਿੰਗ (ਐੱਲ.ਓ.ਯੂ.) ਅਤੇ 58 ਫਾਰੇਨ ਲੈਟਰਸ ਆਫ ਕ੍ਰੈਡਿਟ ਨੂੰ ਧੋਖਾਧੜੀ ਨਾਲ ਜਾਰੀ ਕੀਤਾ।
ਇਹ ਵੀ ਪੜ੍ਹੋ-NSCA ਵੱਲੋ ਕੇਂਦਰ ਨੂੰ SC ਪਰਿਵਾਰਾਂ ਦੀ 2.5 ਲੱਖ ਤੋਂ 8 ਲੱਖ ਰੁਪਏ ਆਮਦਨ ਹੱਦ ਵਧਾਉਣ ਦੀ ਅਪੀਲ
Mehul choksi
ਸੀ.ਬੀ.ਆਈ. ਮੁਤਾਬਕ ਇਸ ਧੋਖਾਧੜੀ ਨਾਲ ਬੈਂਕ ਨੂੰ 6,097 ਕਰੋੜ ਰੁਪਏ ਦਾ ਨੁਕਸਾਨ ਹੋਇਆ ਅਤੇ ਇਸ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ਨਾਲ ਘੁਟਾਲਾ ਕਰ ਵਿਦੇਸ਼ ਫਰਾਰ ਹੋਇਆ ਭਾਰਤ ਦਾ ਭਗੋੜਾ ਕਾਰੋਬਾਰੀ ਮੇਹੁਲ ਚੋਕਸੀ ਦੇਸ਼ ਵਾਪਸ ਨਾ ਆਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਡੋਮੀਨਿਕਾ ਦੀ ਜੇਲ੍ਹ 'ਚ ਬੰਦ ਮੇਹੁਲ ਚੋਕਸੀ ਭਾਰਤ ਸਰਕਾਰ ਤੋਂ ਬਚਣ ਲਈ ਨਵੇਂ ਤਰੀਕੇ ਵਰਤ ਰਿਹਾ ਹੈ।
ਇਹ ਵੀ ਪੜ੍ਹੋ-ਕੋਰੋਨਾ : ਫਰਾਂਸ 'ਚ ਸ਼ੁਰੂ ਹੋਇਆ 12 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ
ਇਸ ਦਰਮਿਆਨ ਗੈਰ-ਕਾਨੂੰਨੀ ਐਂਟਰੀ ਦੇ ਮਾਮਲੇ 'ਚ ਡੋਮੀਨਿਕਾ ਕੋਰਟ 'ਚ ਸੁਣਵਾਈ ਕੀਤੀ ਗਈ ਜਿਸ 'ਚ ਭਾਰਤ ਸਰਕਾਰ ਵੱਲੋਂ ਹਲਫਨਾਮਾ ਦਾਇਰ ਕੀਤਾ ਗਿਆ। ਡੋਮੀਨਿਕਾ ਹਾਈ ਕੋਰਟ ਦੇ ਸਾਹਮਣੇ ਭਾਰਤੀ ਅਧਿਕਾਰੀਆਂ ਵੱਲ਼ੋਂ ਦਾਇਰ ਹਲਫਨਾਮੇ 'ਚ ਕਿਹਾ ਗਿਆ ਹੈ ਕਿ ਭਗੋੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਅਜੇ ਵੀ ਇਕ ਭਾਰਤੀ ਨਾਗਰਿਕ ਹੈ।
ਇਹ ਵੀ ਪੜ੍ਹੋ-ਕੋਰੋਨਾ ਦੇ ਡੈਲਟਾ ਵੈਰੀਐਂਟ ਵਿਰੁੱਧ ਸਭ ਤੋਂ ਵਧੇਰੇ ਅਸਰਦਾਰ ਹੈ ਰੂਸ ਦੀ 'ਸਪੂਤਨਿਕ ਵੀ' ਵੈਕਸੀਨ