
ਜ਼ਮੀਨ ਦੇ ਲਾਲਚ 'ਚ ਪੁੱਤ ਨੇ ਮਾਪਿਆਂ ਤੇ ਢਾਹਿਆ ਤਸ਼ੱਦਦ
ਅੰਮ੍ਰਿਤਸਰ ( ਰਾਜੇਸ਼ ਕੁਮਾਰ ਸੰਧੂ) ਅੱਜ ਕੱਲ੍ਹ ਰਿਸ਼ਤੇ ਤਾਰ ਤਾਰ ਹੋ ਰਹੇ ਹਨ। ਰਿਸ਼ਤਿਆਂ ਵਿਚ ਆਪਸੀ ਮੋਹ ਪਿਆਰ ਨਹੀਂ ਰਿਹਾ। ਜ਼ਮੀਨ (Land) ਖਾਤਰ ਭਰਾ ਭਰਾ ਦਾ ਦੁਸ਼ਮਣ ਬਣ ਰਿਹਾ ਹੈ।
Son beaten his parents for land
ਅਜਿਹਾ ਹੀ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਇਕ ਮਾਮਲਾ ਅੰਮ੍ਰਿਤਸਰ( Amritsar ) ਦੇ ਨਜ਼ਦੀਕ ਗੁਰੂ ਕੀ ਵਡਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪੁੱਤ(Son) ਨੇ ਜ਼ਮੀਨ(Land) ਖਾਤਰ ਆਪਣੇ ਮਾਂ ਅਤੇ ਪਿਉ ਨਾਲ ਕੁੱਟਮਾਰ( parentsbeaten) ਕੀਤੀ।
Son beaten his parents for land
ਰੋਂਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੇ ਬੜੇ ਚਾਵਾਂ ਤੇ ਸ਼ਗਨਾਂ ਨਾਲ ਆਪਣਾ ਪੁੱਤ ਵਿਆਹਿਆ ਸੀ ਪਰ ਪਤਾ ਨਹੀਂ ਸੀ ਜਦੋਂ ਬਗਾਨੀ ਧੀ ਸਾਡੇ ਘਰ ਆਵੇਗੀ ਤੇ ਸਾਡੇ ਨਾਲ ਇੰਜ ਹੋਵੇਗਾ। ਬਜ਼ੁਰਗ ਜੋੜੇ( parents) ਨੇ ਦੱਸਿਆ ਸਾਡੇ ਦੋ ਪੁੱਤਰ ਅਤੇ ਇਕ ਧੀ ਹੈ, ਜਿਸ ਵਿੱਚੋਂ ਇੱਕ ਪੁੱਤ ਦੀ ਮੌਤ ਹੋ ਚੁੱਕੀ ਹੈ ਅਤੇ ਧੀ ਦਾ ਤਲਾਕ ਚੱਲ ਰਿਹਾ ਹੈ। ਪਰ ਸਾਡਾ ਦੂਸਰਾ ਪੁੱਤ ਸਾਨੂੰ ਤਿੰਨਾਂ ਨੂੰ ਘਰ ਵਿੱਚ ਬਰਦਾਸ਼ਤ ਨਹੀਂ ਕਰਦਾ ਅਤੇ ਰੋਜ਼ ਸਾਨੂੰ ਘਰ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ।
Son beaten his parents for land
ਬਜ਼ੁਰਗ ( parents) ਜੋੜੇ ਨੇ ਦੱਸਿਆ ਸਾਡੇ ਪੁੱਤ ਦੇ ਸਹੁਰੇ ਪਰਿਵਾਰ ਦੇ ਕਰੀਬ 10 ਤੋਂ 12 ਲੋਕ ਸਾਡੇ ਘਰ ਪਹੁੰਚੇ ਅਤੇ ਸਾਡੇ ਨਾਲ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ। ਵਾਲਾਂ ਤੋਂ ਖਿੱਚ ਖਿੱਚ ਅਤੇ ਚੱਪਲਾਂ ਦੇ ਨਾਲ ਮਾਰ-ਮਾਰ ਕੇ ਸਾਡਾ ਬੁਰਾ ਹਾਲ ਕਰ ਦਿੱਤਾ। ਰੋਂਦੇ ਬਜ਼ੁਰਗ ( parents) ਜੋੜੇ ਨੇ ਕਿਹਾ ਕਿ ਜੇਕਰ ਪੁੱਤਰ (Son) ਇਸ ਤਰਾਂ ਦੇ ਹੁੰਦੇ ਹਨ ਤਾਂ ਪ੍ਰਮਾਤਮਾ ਕਿਸੇ ਨੂੰ ਵੀ ਪੁੱਤਰ (Son) ਨਾ ਦੇਵੇ।
Son beaten his parents for land
ਇਹ ਵੀ ਪੜ੍ਹੋ: ਲਾਪਤਾ ਦੇ ਪੋਸਟਰ ਲੱਗਣ ਤੋਂ ਬਾਅਦ ਸੰਨੀ ਦਿਓਲ ਨੂੰ ਆਪਣੇ ਹਲਕੇ ਦੀ ਆਈ ਯਾਦ
ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਪਰਿਵਾਰਕ ਝਗੜਾ ਹੈ ਦੋਨਾਂ ਵੱਲੋਂ ਇਕ ਦੂਜੇ ਨਾਲ ਮਾਰਕੁੱਟ ਕੀਤੀ ਗਈ ਸੀ ਦੋਨਾਂ ਦੀਆਂ ਕੰਪਲੇਂਟ ਲਿਖੀਆਂ ਗਈਆਂ ਹਨ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ
Son beaten his parents for land