Fazilka News: ਫਾਜ਼ਿਲਕਾ 'ਚ ਕੀਰਤਨ ਦੌਰਾਨ ਸ਼ਰਧਾਲੂ ਦੀ ਜੇਬ 'ਚੋਂ ਔਰਤ ਨੇ ਕੱਢੇ 35 ਹਜ਼ਾਰ ਰੁਪਏ
Published : Jun 16, 2024, 1:59 pm IST
Updated : Jun 16, 2024, 1:59 pm IST
SHARE ARTICLE
A woman took out 35 thousand rupees from the pocket of a devotee during Kirtan in Fazilka
A woman took out 35 thousand rupees from the pocket of a devotee during Kirtan in Fazilka

Fazilka News: ਪੀੜਤ ਨੇ ਪਛਾਣ ਦੱਸਣ 'ਤੇ ਇਨਾਮ ਦਾ ਕੀਤਾ ਐਲਾਨ

A woman took out 35 thousand rupees from the pocket of a devotee during Kirtan in Fazilka: ਫਾਜ਼ਿਲਕਾ ਜ਼ਿਲੇ ਦੇ ਜਲਾਲਾਬਾਦ 'ਚ ਨਗਰ ਕੀਰਤਨ ਦੌਰਾਨ ਸੇਵਾ ਕਰ ਰਹੇ ਸ਼ਰਧਾਲੂ ਦੀ ਜੇਬ 'ਚੋਂ ਇਕ ਔਰਤ ਨੇ 35 ਹਜ਼ਾਰ ਰੁਪਏ ਚੋਰੀ ਕਰ ਲਏ, ਜਦੋਂ ਉਕਤ ਵਿਅਕਤੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਇੱਕ ਔਰਤ ਦੁਆਰਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਲੋਕ ਹੋਏ ਗਰਮੀ ਤੋਂ ਪਰੇਸ਼ਾਨ, ਤਾਪਮਾਨ 45 ਡਿਗਰੀ ਤੋਂ ਪਾਰ, ਵਧੀ ਬਿਜਲੀ ਦੀ ਮੰਗ  

ਹਾਲਾਂਕਿ ਸ਼ਰਧਾਲੂ ਮਹਿੰਦਰ ਸਿੰਘ ਨੇ ਸੀਸੀਟੀਵੀ ਵੀਡੀਓ ਵਾਇਰਲ ਕਰਕੇ ਐਲਾਨ ਕੀਤਾ ਹੈ ਕਿ ਜੋ ਵੀ ਉਕਤ ਔਰਤ ਦਾ ਪਤਾ ਦੱਸੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੇ ਪੁੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਜਲਾਲਾਬਾਦ ਦੀ ਅਗਰਵਾਲ ਕਾਲੋਨੀ ਦਾ ਵਸਨੀਕ ਹੈ, ਜਦੋਂ ਉਸ ਦੇ ਪਿਤਾ ਮਹਿੰਦਰ ਸਿੰਘ ਜਲਾਲਾਬਾਦ ਦੇ ਗੁਰਦੁਆਰਾ ਸਾਹਿਬ ਤੋਂ ਕੱਢੇ ਜਾ ਰਹੇ ਨਗਰ ਕੀਰਤਨ ਦੌਰਾਨ ਗੁਰੂ ਘਰ ਦੀ ਸੇਵਾ ਕਰ ਰਹੇ ਸਨ ਜਲਾਲਾਬਾਦ-ਫਾਜ਼ਿਲਕਾ ਮੁੱਖ ਮਾਰਗ 'ਤੇ ਲਾਲ ਬੱਤੀ ਚੌਕ ਨੇੜੇ ਅਚਾਨਕ ਇਕ ਔਰਤ ਨੇ ਭੀੜ 'ਚ ਆ ਕੇ ਉਸ ਦੇ ਪਿਤਾ ਦੀ ਜੇਬ 'ਚੋਂ 35 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।

ਇਹ ਵੀ ਪੜ੍ਹੋ: Atishi Marlena : 'ਦਿੱਲੀ 'ਚ ਪਾਣੀ ਦੀ ਸਮੱਸਿਆ ਨੂੰ ਵਧਾਉਣ ਲਈ ਸਾਜ਼ਿਸ਼ ਰਚੀ ਗਈ...', ਆਤਿਸ਼ੀ ਨੇ ਪਾਣੀ ਸੰਕਟ 'ਤੇ ਲਾਏ ਗੰਭੀਰ ਦੋਸ

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਸਾਹਮਣੇ ਆਇਆ ਕਿ ਉਕਤ ਔਰਤ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਸ ਦੀ ਸੀਸੀਟੀਵੀ ਵੀਡੀਓ ਵਾਇਰਲ ਹੋ ਗਈ ਹੈ। ਔਰਤ ਦਾ ਪਤਾ ਦੱਸਣ ਵਾਲੇ ਨੂੰ 11,000 ਰੁਪਏ ਦੇਣ ਦਾ ਐਲਾਨ ਕੀਤਾ ਹੈ ਗਏ ਸਨ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨਾਲ ਇਹ ਘਟਨਾ ਵਾਪਰ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from A woman took out 35 thousand rupees from the pocket of a devotee during Kirtan in Fazilka, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement